ਵਾਸ਼ਿੰਗਟਨ-ਅਲਾਸਕਾ ਬੈਠਕ ਤੋਂ ਪਹਿਲਾਂ ਅਮਰੀਕਾ ਨੇ ਵੱਡੀ ਕਾਰਵਾਈ ਕਰਦੇ ਹੋਏ ਚੀਨ ਅਤੇ ਹਾਂਗਕਾਂਗ ਦੇ 24 ਅਧਿਕਾਰੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਨੇ ਇਹ ਪਾਬੰਦੀ ਅਜਿਹੇ ਸਮੇਂ ਲਾਈ ਹੈ ਜਦ ਇਸ ਹਫਤੇ ਅਲਾਸਕਾ 'ਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਚੀਨ ਦੇ ਚੋਟੀ ਦੇ ਡਿਪਲੋਮੈਟ ਨਾਲ ਬੈਠਕ ਕਰਨ ਜਾ ਰਹੇ ਹਨ। ਅਮਰੀਕਾ ਦਾ ਇਹ ਕਦਮ ਬੀਜਿੰਗ ਵੱਲੋਂ ਹਾਂਗਕਾਗਂ 'ਚ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ -ਬ੍ਰਾਜ਼ੀਲ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 90 ਹਜ਼ਾਰ ਤੋਂ ਵਧੇਰੇ ਮਾਮਲੇ, 2648 ਲੋਕਾਂ ਨੇ ਗੁਆਈ ਜਾਨ
ਅਮਰੀਕੀ ਵਿਦੇਸ਼ ਮੰਤਰੀ ਨੇ ਜਤਾਈ ਫੈਸਲੇ 'ਤੇ ਚਿੰਤਾ
ਜਿਨ੍ਹਾਂ ਲੋਕਾਂ 'ਤੇ ਅਮਰੀਕਾ ਨੇ ਪਾਬੰਦੀ ਲਾਈ ਹੈ ਉਨ੍ਹਾਂ 'ਚ ਵਾਂਗ ਚੇਨ (25 ਮੈਂਬਰੀ ਪੋਲਿਤ ਬਿਊਰੋ ਦੇ ਕਦਾਵਰ ਮੈਂਬਰ) ਅਤੇ ਯਿਓ-ਚੁੰਗ (ਹਾਂਗਕਾਂਗ 'ਚ ਰਾਸ਼ਟਰੀ ਸੁਧਾਰ ਕਾਨੂੰਨ ਦਾ ਮਸੌਦਾ ਤਿਆਰ ਕਰਨ ਵਾਲੀ ਕਮੇਟੀ ਦੇ ਮੈਂਬਰ) ਸ਼ਾਮਲ ਹਨ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਨੇ ਕਿਹਾ ਕਿ ਨਵੀਆਂ ਪਾਬੰਦੀਆਂ ਹਾਂਗਕਾਂਗ 'ਚ ਲੋਕਤੰਤਰ 'ਤੇ ਚੀਨ ਵੱਲੋਂ ਪੇਸ਼ ਕੀਤੀ ਗਈਆਂ ਨਵੀਆਂ ਪਾਬੰਦੀਆਂ ਨੂੰ ਜਵਾਬ 'ਚ ਲਿਆਂਦੀਆਂ ਗਈਆਂ ਹਨ ਜਿਨ੍ਹਾਂ ਦੇ ਤਹਿਤ ਬੀਜਿੰਗ ਨੇ ਹਾਂਗਕਾਂਗ 'ਚ ਵਿਰੋਧੀ ਧਿਰ ਦੇ ਚੋਣ ਲੜਨ ਦੇ ਅਧਿਕਾਰ ਨੂੰ ਸੀਮਿਤ ਕਰਨ ਦਾ ਕਾਨੂੰਨ ਪਾਸ ਕੀਤਾ ਹੈ। ਉਨ੍ਹਾਂ ਨੇ 11 ਮਾਰਚ ਦੇ ਇਸ ਫੈਸਲੇ 'ਤੇ ਚਿੰਤਾ ਜਤਾਈ।
ਇਹ ਵੀ ਪੜ੍ਹੋ -ਇਮਰਾਨ ਸਰਕਾਰ ਵਿਰੁੱਧ ਸੜਕਾਂ 'ਤੇ ਉਤਰੇ PAK ਕਿਸਾਨ, 31 ਮਾਰਚ ਨੂੰ ਕੱਢਣਗੇ 'ਟਰੈਕਟਰ ਮਾਰਚ'
ਹਾਂਗਕਾਂਗ 'ਚ ਲੋਕਾਂ ਨਾਲ ਖੜਿਆ ਹੈ ਅਮਰੀਕਾ
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਕਿਹਾ ਕਿ ਉਹ ਹਾਂਗਕਾਂਗ 'ਚ ਲੋਕਾਂ ਨਾਲ ਖੜਿਆ ਹੈ। ਬਲਿੰਕੇਨ ਨੇ ਕਿਹਾ ਕਿ ਨਵੇਂ ਪਾਬੰਦੀਆਂਤਮਕ ਕਦਮ ਹਾਂਗਕਾਂਗ 'ਚ ਚੀਨ ਦੇ ਸਖਤ ਕਾਨੂੰਨਾਂ ਵਿਰੁੱਧ ਚੁੱਕੇ ਗਏ ਹਨ। ਇਹ ਕਾਰਵਾਈ ਹਾਂਗਕਾਂਗ 'ਚ ਚੀਨ-ਬ੍ਰਿਟੇਨ ਸੰਯੁਕਤ ਐਲਾਨ ਦੀ ਉਲੰਘਣਾ ਕਰਨ ਦੇ ਏਵਜ 'ਚ ਕੀਤੀ ਗਈ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕੈਨੇਡਾ ਦੀ ਫੌਜ 'ਚ ਸੈਕਸ ਸ਼ੋਸ਼ਣ ਨੂੰ ਲੈ ਕੇ ਮਹਿਲਾ ਅਧਿਕਾਰੀ ਨੇ ਦਿੱਤਾ ਅਸਤੀਫਾ
NEXT STORY