ਕੈਨਬਰਾ (ਪੋਸਟ ਬਿਊਰੋ) - ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਬੀਜਿੰਗ 'ਚ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲਣ ਦੌਰਾਨ ਉਹ ਹਿਰਾਸਤ ਵਿਚ ਰੱਖੇ ਗਏ ਇਕ ਆਸਟਰੇਲੀਅਨ ਬਲਾਗਰ ਦਾ ਮੁੱਦਾ ਉਠਾਉਣਗੇ ਅਤੇ ਮਾਮਲੇ ਵਿੱਚ ਪਾਰਦਰਸ਼ਤਾ ਦੀ ਕਮੀ ਨੂੰ ਲੈ ਕੇ ਵਿਰੋਧ ਦਰਜ ਕਰਵਾਉਣਗੇ।
ਇਹ ਵੀ ਪੜ੍ਹੋ : ਸਭ ਤੋਂ ਵਧ ਦਾਨ ਕਰਨ ਵਾਲਿਆਂ ਦੀ ਸੂਚੀ 'ਚ ਤੀਜੇ ਨੰਬਰ 'ਤੇ ਮੁਕੇਸ਼ ਅੰਬਾਨੀ, ਜਾਣੋ ਪਹਿਲੇ ਤੇ ਦੂਜੇ ਭਾਰਤੀ ਦਾ ਨਾਂ
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦੀ ਚੀਨ ਯਾਤਰਾ ਵਪਾਰਕ ਨੀਤੀਆਂ 'ਤੇ ਕੇਂਦਰਿਤ ਹੈ। ਯਾਂਗ ਹੇਂਗਜੁਨ ਨੂੰ ਦੋਸ਼ੀ ਠਹਿਰਾਏ ਬਿਨਾਂ ਕਰੀਬ ਪੰਜ ਸਾਲਾਂ ਤੋਂ ਨਜ਼ਰਬੰਦ ਰੱਖਿਆ ਗਿਆ ਹੈ। ਸੋਮਵਾਰ ਨੂੰ 'ਦਿ ਗ੍ਰੇਟ ਹਾਲ ਆਫ ਪੀਪਲ' 'ਚ ਦੋਹਾਂ ਦੇਸ਼ਾਂ ਦੇ ਨੇਤਾਵਾਂ ਦੀ ਮੁਲਾਕਾਤ ਦੌਰਾਨ ਸ਼ੀ ਦੇ ਸਾਹਮਣੇ ਰੱਖੇ ਮੁੱਦਿਆਂ 'ਚ ਯਾਂਗ ਦਾ ਮੁੱਦਾ ਵੀ ਸ਼ਾਮਲ ਹੋਵੇਗਾ।
ਇਹ ਵੀ ਪੜ੍ਹੋ : PM Modi ਵੱਲੋਂ 'ਫੂਡ ਸਟ੍ਰੀਟ' ਦਾ ਉਦਘਾਟਨ, ਕਿਹਾ- ਇਸ ਖੇਤਰ 'ਚ ਆਇਆ 50,000 ਕਰੋੜ ਦਾ ਵਿਦੇਸ਼ੀ ਨਿਵੇਸ਼
ਯਾਂਗ ਨੂੰ ਬੀਜਿੰਗ ਦੇ ਇੱਕ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਗਿਆ ਹੈ ਅਤੇ ਜਾਸੂਸੀ ਦੇ ਦੋਸ਼ਾਂ ਵਿੱਚ 2021 ਵਿੱਚ ਬੰਦ ਦਰਵਾਜ਼ੇ ਦੀ ਸੁਣਵਾਈ ਤੋਂ ਬਾਅਦ ਫੈਸਲੇ ਦੀ ਉਡੀਕ ਕਰ ਰਿਹਾ ਹੈ। 58 ਸਾਲਾ ਯਾਂਗ ਦੇ ਪਰਿਵਾਰ ਨੂੰ ਡਰ ਹੈ ਕਿ ਉਹ ਮਰ ਗਿਆ ਹੈ।
ਐਂਥਨੀ ਨੇ ਸ਼ੰਘਾਈ ਲਈ ਆਪਣੇ ਜਹਾਜ਼ 'ਚ ਸਵਾਰ ਹੋਣ ਤੋਂ ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਦੇ ਉੱਤਰੀ ਸ਼ਹਿਰ ਡਾਰਵਿਨ 'ਚ ਪੱਤਰਕਾਰਾਂ ਨੂੰ ਕਿਹਾ, ''ਮੈਂ ਇਹ ਕਹਿਣਾ ਚਾਹਾਂਗਾ ਕਿ ਡਾ. ਯਾਂਗ ਦੇ ਮਾਮਲੇ ਨੂੰ ਸੁਲਝਾਉਣ ਦੀ ਲੋੜ ਹੈ ਅਤੇ ਮੈਂ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ, ਉਨ੍ਹਾਂ ਦੀ ਨਜ਼ਰਬੰਦੀ ਅਤੇ ਪ੍ਰਕਿਰਿਆ ਵਿਚ ਪਾਰਦਰਸ਼ਤਾ ਦੀ ਘਾਟ ਬਾਰੇ ਗੱਲ ਕਰਾਂਗਾ।'' ਚੀਨ ਦੇ ਵਿਦੇਸ਼ ਮੰਤਰੀ ਨੇ ਇਸ ਹਫਤੇ ਯਾਂਗ ਦੇ ਖਿਲਾਫ ਕੇਸ ਦਾ ਬਚਾਅ ਕਰਦੇ ਹੋਏ ਕਿਹਾ ਕਿ ਯਾਂਗ ਦੇ ਮਾਮਲੇ ਵਿਚ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Red Arrows ਦੇ ਪਾਇਲਟ ਸਟਾਫ਼ ਦੀਆਂ ਔਰਤਾਂ ਦਾ ਕਰਦੇ ਸਨ ਜਿਣਸੀ ਸ਼ੋਸ਼ਣ : bombshell report
ਇਹ ਵੀ ਪੜ੍ਹੋ : ਨਾਰਾਇਣ ਮੂਰਤੀ ਦੀ ਹਫ਼ਤੇ 'ਚ 70 ਘੰਟੇ ਕੰਮ ਕਰਨ ਦੀ ਸਲਾਹ 'ਤੇ ਛਿੜੀ ਬਹਿਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ਦੇ ਬਲੋਚਿਸਤਾਨ 'ਚ ਅੱਤਵਾਦੀਆਂ ਨੇ ਫਿਰ ਕੀਤਾ ਫੌਜ ਦੇ ਵਾਹਨਾਂ 'ਤੇ ਹਮਲਾ, 14 ਜਵਾਨ ਸ਼ਹੀਦ
NEXT STORY