ਕੈਲਗਰੀ- ਅਲਬਰਟਾ ਸੂਬੇ ਨੂੰ ਮੰਗਲਵਾਰ ਨੂੰ ਮੋਡੇਰਨਾ ਦੇ ਕੋਰੋਨਾ ਟੀਕੇ ਦੀਆਂ 17,000 ਖੁਰਾਕਾਂ ਮਿਲੀਆਂ ਹਨ। ਸੂਬੇ ਦੇ ਮੁੱਖ ਮੰਤਰੀ ਜੈਸਨ ਕੈਨੀ ਨੇ ਦੱਸਿਆ ਕਿ ਕੈਲਗਰੀ ਵਿਚ 879 ਮਾਮਲੇ ਸਾਹਮਣੇ ਆਏ ਹਨ ਤੇ 26 ਲੋਕਾਂ ਦੀ ਮੌਤ ਹੋਈ ਹੈ।
ਕੈਨੀ ਦਾ ਕਹਿਣਾ ਹੈ ਕਿ 16,900 ਮੋਡੇਰਨਾ ਟੀਕੇ ਐਡਮਿੰਟਨ, ਕੈਲਗਰੀ, ਰੈੱਡ ਡੀਅਰ, ਲੈਥਬ੍ਰਿਜ, ਗ੍ਰੈਂਡ ਪਰੇਅਰੀ, ਸੈਂਟ ਪਾਲ ਅਤੇ ਫੋਰਟ ਸਸਕੈਚਵਨ ਨੂੰ ਟੀਕੇ ਵੰਡੇ ਗਏ ਹਨ। ਜ਼ਿਆਦਾ ਟੀਕੇ ਇਸ ਲਈ ਨਹੀਂ ਦਿੱਤੇ ਗਏ ਕਿਉਂਕਿ ਟੀਕੇ ਦੀ ਸਟੋਰੇਜ ਲਈ ਜ਼ਰੂਰੀ ਸਮਾਨ ਦੀ ਕਮੀ ਰਹਿੰਦੀ ਹੈ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਸੂਬਾ ਬਹੁਤ ਹੌਲੀ ਟੀਕਾਕਰਣ ਕਰ ਰਿਹਾ ਹੈ।
ਦੱਸ ਦਈਏ ਕਿ ਕੈਨੇਡਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧਣ ਦੇ ਨਾਲ-ਨਾਲ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਇੱਥੇ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਨੂੰ ਪਾਰ ਕਰ ਗਈ ਹੈ।
ਆਕਸਫੋਰਡ ਯੂਨੀਵਰਸਿਟੀ ਦੇ ਡਾਟਾ ਮੁਤਾਬਕ ਕੈਨੇਡਾ ਵਿਚ ਹਰ 100 ਵਿਚੋਂ 0.14 , ਅਮਰੀਕਾ ਵਿਚ 0.59, ਯੂ. ਕੇ. ਵਿਚ 1.18, ਬਹਿਰੀਨ ਵਿਚ 3.23 ਅਤੇ ਇਜ਼ਰਾਇਲ ਵਿਚ 4.37 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ। ਇਸ ਤੋਂ ਸਪੱਸ਼ਟ ਹੈ ਕਿ ਬਹਿਰੀਨ ਤੇ ਇਜ਼ਰਾਇਲ ਵਿਚ ਸਭ ਤੋਂ ਵੱਧ ਤੇਜ਼ੀ ਨਾਲ ਕੋਰੋਨਾ ਟੀਕਾ ਲੱਗ ਰਿਹਾ ਹੈ ਜਦਕਿ ਕੈਨੇਡਾ ਇਸ ਵਿਚ ਸਭ ਤੋਂ ਪਿੱਛੇ ਹੈ। ਹਾਲਾਂਕਿ ਅਮਰੀਕਾ ਵੀ ਇਨ੍ਹਾਂ ਦੇਸ਼ਾਂ ਨਾਲੋਂ ਪਿੱਛੇ ਹੈ ਪਰ ਇਹ ਕੈਨੇਡਾ ਨਾਲੋਂ ਚੰਗੀ ਸਥਿਤੀ ਵਿਚ ਹੈ।
ਬ੍ਰਿਟੇਨ 'ਚ ਭਾਰੀ ਬਰਫ਼ਬਾਰੀ, ਤਾਪਮਾਨ ਹੋਰ ਘਟਣ ਦੀ ਸੰਭਾਵਨਾ
NEXT STORY