ਐਡਮਿੰਟਨ- ਕੈਨੇਡਾ ਦੇ ਐਡਮਿੰਟਨ ਦੀ ਇਕ ਲੈਬ ਵਿਚ ਕੋਰੋਨਾ ਵਾਇਰਸ ਨਾਲ ਲੜਨ ਲਈ ਦੋ ਟੀਕੇ ਬਣਾਏ ਜਾ ਰਹੇ ਹਨ, ਜਿਨ੍ਹਾਂ ਦਾ ਇਨਸਾਨਾਂ 'ਤੇ ਟਰਾਇਲ ਕੀਤਾ ਜਾਣਾ ਹੈ। ਅਲਬਰਟਾ ਯੂਨੀਵਰਸਿਟੀ ਦੇ ਡਾਕਟਰ ਜੌਹਨ ਲੈਵਿਸ ਨੇ ਦੱਸਿਆ ਕਿ ਉਨ੍ਹਾਂ ਵਲੋਂ ਤਿਆਰ ਮਾਡਲ ਜਦ ਜਾਨਵਰਾਂ 'ਤੇ ਟੈਸਟ ਕੀਤਾ ਗਿਆ ਤਾਂ ਇਸ ਦੇ ਚੰਗੇ ਨਤੀਜੇ ਦੇਖਣ ਨੂੰ ਮਿਲੇ।
ਇਸ ਦਾ ਮਤਲਬ ਹੈ ਕਿ ਇਹ ਟੀਕਾ ਕੰਮ ਕਰ ਸਕਦਾ ਹੈ ਤੇ ਇਸ ਨਾਲ ਟੀ-ਸੈੱਲ ਵਧਣਗੇ ਜੋ ਚਿੱਟੇ ਲਹੂ ਕਣਾਂ ਵਾਂਗ ਕੰਮ ਕਰਦੇ ਹਨ ਤੇ ਇਮਿਊਨ ਸਿਸਟਮ ਨੂੰ ਤੇਜ਼ ਕਰਦੇ ਹਨ।
ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਟੀਕਾ ਦੋ-ਧਾਰੀ ਤਲਵਾਰ ਵਾਂਗ ਹੀ ਹੈ ਕਿਉਂਕਿ ਇਸ ਕਾਰਨ ਸਰੀਰ ਵਿਚ ਇਨਫੈਕਸ਼ਨ ਵੱਧ ਸਕਦੇ ਹਨ। ਡਾਕਟਰ ਲੈਵਿਸ ਤੇ ਕਾਰਲਾ ਸੋਜੋਨਕੀ ਚੇਅਰ ਕੈਂਸਰ 'ਤੇ ਰਿਸਰਚ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨਸਾਨਾਂ 'ਤੇ ਇਸ ਦਾ ਟੈਸਟ ਅਗਸਤ ਵਿਚ ਸ਼ੁਰੂ ਹੋਵੇਗਾ।
100 ਸਾਲ ਤੋਂ ਵਧੇਰੇ ਉਮਰ ਦੇ ਬਜ਼ੁਰਗ ਨੇ ਦਿੱਤੀ ਕੋਵਿਡ-19 ਨੂੰ ਮਾਤ, ਡਾਕਟਰ ਵੀ ਹੈਰਾਨ
NEXT STORY