ਵਾਸ਼ਿੰਗਟਨ (ਭਾਸ਼ਾ)— ਟਰੰਪ ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਤੋਂ ਮਿਜ਼ਾਈਲ ਰੱਖਿਆ ਪ੍ਰਣਾਲੀ ਐੱਸ-400 ਦੀ ਖਰੀਦ ਨਾਲ ਭਾਰਤ-ਅਮਰੀਕਾ ਦੇ ਰੱਖਿਆ ਸੰਬੰਧਾਂ 'ਤੇ ਗੰਭੀਰ ਅਸਰ ਪਵੇਗਾ। ਐੱਸ-400 ਸਤਹਿ ਤੋਂ ਹਵਾ ਵਿਚ ਨਿਸ਼ਾਨਾ ਲਗਾਉਣ ਵਿਚ ਸਮਰੱਥ ਰੂਸ ਦੀ ਅਤਿ ਆਧੁਨਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਹੈ। ਚੀਨ ਨੇ ਰੂਸ ਤੋਂ ਇਸ ਪ੍ਰਣਾਲੀ ਦੀ ਖਰੀਦ ਲਈ 2014 ਵਿਚ ਸਭ ਤੋਂ ਪਹਿਲਾਂ ਸਮਝੌਤਾ ਕੀਤਾ ਸੀ। ਭਾਰਤ ਅਤੇ ਰੂਸ ਵਿਚਾਲੇ ਇਸ ਪ੍ਰਣਾਲੀ ਦੀ ਖਰੀਦ ਲਈ ਪਿਛਲੇ ਸਾਲ ਅਕਤੂਬਰ ਵਿਚ 5 ਅਰਬ ਡਾਲਰ ਦਾ ਸਮਝੌਤਾ ਹੋਇਆ ਸੀ। ਇਹ ਸਮਝੌਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚ ਵੱਡੀ ਚਰਚਾ ਦੇ ਬਾਅਦ ਹੋਇਆ ਸੀ।
ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਰੂਸ ਤੋਂ ਐੱਸ-400 ਹਵਾਈ ਰੱਖਿਆ ਪ੍ਰਣਾਲੀ ਖਰੀਦਣ ਦਾ ਫੈਸਲਾ ਮਹੱਤਵਪੂਰਣ ਹੈ। ਉਨ੍ਹਾਂ ਨੇ ਇਸ ਵਿਚਾਰ ਨਾਲ ਅਸਹਿਮਤੀ ਜ਼ਾਹਰ ਕੀਤੀ ਕਿ ਇਹ ਕੋਈ ਵੱਡੀ ਗੱਲ ਨਹੀਂ। ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਸੌਦੇ ਦਾ ਨਤੀਜਾ ਅਮਰੀਕੀ ਪਾਬੰਦੀਆਂ ਦੇ ਰੂਪ ਵਿਚ ਸਾਹਮਣੇ ਆ ਸਕਦਾ ਹੈ। ਅਮਰੀਕੀ ਕਾਂਗਰਸ ਨੇ ਰੂਸ ਤੋਂ ਹਥਿਆਰਾਂ ਦੀ ਖਰੀਦ ਰੋਕਣ ਲਈ 'Countering America's Adversaries Through Sanctions Act (CAATSA) ਕਾਨੂੰਨ ਬਣਾਇਆ ਸੀ। ਹੁਣ ਇਸੇ ਕਾਨੂੰਨ ਦੇ ਤਹਿਤ ਅਮਰੀਕਾ ਪਾਬੰਦੀਆਂ ਲਗਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਭਾਰਤ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਦੇ ਫੈਸਲੇ 'ਤੇ ਅੱਗੇ ਵੱਧਦਾ ਹੈ ਤਾਂ ਉਸ ਨਾਲ ਰੱਖਿਆ ਸੰਬੰਧਾਂ 'ਤੇ ਗੰਭੀਰ ਅਸਰ ਪਵੇਗਾ।
ਭਾਰਤੀ ਮੂਲ ਦੀ ਅਨਿਤਾ ਭਾਟੀਆ ਸੰਯੁਕਤ ਰਾਸ਼ਟਰ ਦੀ 'UN Women' ਦੀ ਉਪ ਕਾਰਜਕਾਰੀ ਨਿਰਦੇਸ਼ਕ ਨਿਯੁਕਤ
NEXT STORY