ਵੈੱਬ ਡੈਸਕ : ਦਿੱਲੀ-ਐੱਨਸੀਆਰ ਸਮੇਤ ਦੇਸ਼ ਭਰ ਦੇ ਕਈ ਸ਼ਹਿਰਾਂ 'ਚ ਹਵਾ ਪ੍ਰਦੂਸ਼ਣ ਚਰਚਾ ਦਾ ਵਿਸ਼ਾ ਹੈ। ਏਅਰ ਕੁਆਲਿਟੀ ਇੰਡੈਕਸ (AQI) ਤੁਹਾਡੇ ਖੇਤਰ ਜਾਂ ਸ਼ਹਿਰ ਵਿੱਚ ਪ੍ਰਦੂਸ਼ਣ ਦੇ ਪੱਧਰ ਜਾਨਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਘਰ ਦੇ ਅੰਦਰ ਹਵਾ ਕਲੀਨ ਕਰਨ ਦੇ ਲਈ ਬਹੁਤ ਸਾਰੇ ਲੋਕ ਏਅਰ ਪਿਊਰੀਫਾਇਰ ਦੀ ਵਰਤੋਂ ਕਰਦੇ ਹਨ ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਬਿਨਾਂ ਏਅਰ ਪਿਊਰੀਫਾਇਰ ਦੇ ਵੀ ਘਰ ਦੇ ਅੰਦਰ ਦੀ ਹਵਾ ਨੂੰ ਕਿਵੇਂ ਸਾਫ ਰੱਖ ਸਕਦੇ ਹੋ।
ਡਾਇਸਨ ਇੰਜੀਨੀਅਰ ਸਟੁਅਰਟ ਥਾਮਸਨ ਨੇ ਦੱਸਿਆ ਕਿ ਜਦੋਂ ਹਵਾ ਪ੍ਰਦੂਸ਼ਣ ਦਾ ਗ੍ਰਾਫ ਵਧਦਾ ਹੈ ਤਾਂ ਅਕਸਰ ਲੋਕ ਬਾਹਰ ਦੀ ਹਵਾ ਉੱਤੇ ਧਿਆਨ ਦਿੰਦੇ ਹਨ। ਇਸ ਦੌਰਾਨ ਉਹ ਇਹ ਭੁੱਲ ਜਾਂਦੇ ਹਨ ਕਿ ਘਰ ਦੇ ਅੰਦਰ ਵੀ ਇਨਵਿਜ਼ੀਬਲ ਪਾਲਿਊਸ਼ਨ ਹੁੰਦਾ ਹੈ। ਘਰ ਦੇ ਅੰਦਰ ਡੇਲੀ ਐਕਟਿਵਿਟੀ ਦੇ ਕਾਰਨ ਘਰ ਵਿਚ ਖਾਣਾ ਬਣਾਉਣਾ ਤੇ ਸਫਾਈ ਦੇ ਕਾਰਨ।
ਅਜਿਹੇ ਵਿਚ ਜਦੋਂ ਵੀ ਘਰ ਦੇ ਬਾਹਰ ਮੌਜੂਦ ਪ੍ਰਦੂਸ਼ਣ ਤੋਂ ਬਚਾਅ ਦੇ ਲਈ ਘਰ ਦੀ ਖਿੜਕੀ ਤੇ ਦਰਵਾਜ਼ੇ ਨੂੰ ਬੰਦ ਕਰ ਲੈਂਦੇ ਹੋ ਤਾਂ ਖਤਰਨਾਕ ਮਾਲਿਕਿਊਲ ਅੰਦਰ ਹੀ ਫਸ ਜਾਂਦੇ ਹਨ। ਇਸ ਕਾਰਨ ਘਰ ਦੇ ਅੰਦਰ ਹਵਾ ਯਾਨੀ ਇਨਡੋਰ ਏਅਰ ਜ਼ਿਆਦਾ ਪ੍ਰਦੂਸ਼ਿਤ ਹੋ ਜਾਂਦੀ ਹੈ।
ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਏਅਕ ਪਿਊਰੀਫਾਇਰ ਵਿਚ ਨਿਵੇਸ਼ ਕਰਨਾ ਸਮਝਦਾਰੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਅਜਿਹੇ ਪਿਊਰੀਫਾਇਰ ਦਾ ਸਿਲੈਕਸ਼ਨ ਕਰੋ, ਜਿਨ੍ਹਾਂ ਦੇ ਅੰਦਰ ਐਡਵਾਂਸ ਫਿਲਟ੍ਰੇਸ਼ਨ ਸਿਸਟਮ ਹੋਵੇ।
ਦਰਵਾਜ਼ੇ 'ਤੇ ਪ੍ਰਦੂਸ਼ਣ ਨੂੰ ਰੋਕੋ
ਅੰਦਰੂਨੀ ਹਵਾ ਨੂੰ ਸਾਫ਼ ਰੱਖਣ ਲਈ, ਘਰ ਦੇ ਅੰਦਰ ਜੁੱਤੇ ਪਹਿਨਣ ਤੋਂ ਬਚਣਾ ਮਹੱਤਵਪੂਰਨ ਹੈ। ਰਹਿਣ ਵਾਲੀਆਂ ਥਾਵਾਂ ਨੂੰ ਜੁੱਤੀ-ਮੁਕਤ ਜ਼ੋਨ ਬਣਾਓ। ਤੁਸੀਂ ਇਸ ਲਈ ਮਾਈਕ੍ਰੋਫਾਈਬਰ ਡੋਰਮੈਟ ਦੀ ਵਰਤੋਂ ਕਰ ਸਕਦੇ ਹੋ।
ਘਰ ਵਿਚ ਕਾਰਪੇਟ ਹਨ ਤਾਂ ਰੱਖੋ ਧਿਆਨ
ਬਹੁਤ ਸਾਰੇ ਲੋਕ ਘਰ ਦੇ ਅੰਦਰ ਕਾਰਪੇਟ ਦੀ ਵਰਤੋਂ ਕਰਦੇ ਹਨ। ਇਹ ਧੂੜ ਅਤੇ ਪਾਲਤੂ ਜਾਨਵਰਾਂ ਦੇ ਵਾਲਾਂ ਨੂੰ ਫਸਾਉਂਦਾ ਹੈ। ਇਸ ਲਈ, ਕਾਰਪੇਟਾਂ ਨੂੰ ਨਿਯਮਿਤ ਤੌਰ 'ਤੇ ਸਾਫ਼ ਕਰਨਾ ਚਾਹੀਦਾ ਹੈ। ਅਜਿਹੇ ਕਾਰਪੇਟਾਂ ਨੂੰ HEPA ਫਿਲਟਰ ਨਾਲ ਫਿੱਟ ਕੀਤੇ ਵੈਕਿਊਮ ਨਾਲ ਸਾਫ਼ ਕਰਨਾ ਚਾਹੀਦਾ ਹੈ।
ਵੈਂਟੀਲੇਸ਼ਨ ਦਾ ਰੱਖੋ ਧਿਆਨ
ਪ੍ਰਦੂਸ਼ਣ ਦੇ ਉੱਚ ਪੱਧਰਾਂ ਦੌਰਾਨ, ਖਿੜਕੀਆਂ ਬੰਦ ਰੱਖੋ। ਇਹ ਨੁਕਸਾਨਦੇਹ ਹਵਾ ਨੂੰ ਤੁਹਾਡੇ ਘਰ 'ਚ ਦਾਖਲ ਹੋਣ ਤੋਂ ਰੋਕੇਗਾ। ਤੁਸੀਂ ਘਰ 'ਚ ਐਗਜ਼ੌਸਟ ਫੈਨ ਦੀ ਵਰਤੋਂ ਵੀ ਕਰ ਸਕਦੇ ਹੋ। ਜਦੋਂ ਬਾਹਰ AQI ਘੱਟ ਹੋਵੇ ਤਾਂ ਖਿੜਕੀਆਂ ਖੋਲ੍ਹੋ।
ਘਰ ਨੂੰ ਸਾਫ਼-ਸੁਥਰਾ ਰੱਖੋ
ਘਰ ਨੂੰ ਹਮੇਸ਼ਾ ਸਾਫ਼ ਅਤੇ ਸੁਥਰਾ ਰੱਖਣਾ ਚਾਹੀਦਾ ਹੈ। ਗੰਦੇ ਘਰਾਂ ਵਿੱਚ ਜ਼ਿਆਦਾ ਧੂੜ ਅਤੇ ਐਲਰਜੀਨ ਇਕੱਠੇ ਹੁੰਦੇ ਹਨ, ਜੋ ਐਲਰਜੀ ਨੂੰ ਵਧਾ ਸਕਦੇ ਹਨ।
ਜੇਕਰ ਤੁਹਾਡੇ ਘਰ ਵਿੱਚ ਏਅਰ ਪਿਊਰੀਫਾਇਰ ਹੈ ਤਾਂ ਇਸਦੇ ਫਿਲਟਰਾਂ ਨੂੰ ਨਿਯਮਿਤ ਤੌਰ 'ਤੇ ਸਾਫ਼ ਕਰਨਾ ਚਾਹੀਦਾ ਹੈ। ਗੰਦੇ ਫਿਲਟਰ ਬੰਦ ਹੋ ਸਕਦੇ ਹਨ, ਜਿਸ ਨਾਲ ਨੁਕਸਾਨ ਹੋ ਸਕਦਾ ਹੈ।
ਰੋਜ਼ਾਨਾ ਚੱਲੋ ਇੰਨੇ ਕਦਮ, ਨਹੀਂ ਦੁਖਣਗੇ ਗਿੱਟੇ-ਗੋਡੇ, ਮਾਹਿਰਾਂ ਨੇ ਦੱਸਿਆ ਜੋੜਾਂ ਦੇ ਦਰਦ ਦਾ ਅਚੂਕ ਉਪਾਅ
NEXT STORY