ਮੁੰਬਈ: 'ਯੇ ਹੈ ਮੁਹੱਬਤੇ' ਸੀਰੀਅਲ ਰਾਹੀਂ ਘਰ-ਘਰ ਵਿੱਚ ਆਪਣੀ ਪਛਾਣ ਬਣਾਉਣ ਵਾਲੀ ਪ੍ਰਸਿੱਧ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਇੱਕ ਵੱਡੇ ਨਿੱਜੀ ਖੁਲਾਸੇ ਕਾਰਨ ਸੁਰਖੀਆਂ ਵਿੱਚ ਹੈ। ਦਿਵਯੰਕਾ ਅਤੇ ਉਨ੍ਹਾਂ ਦੇ ਪਤੀ ਵਿਵੇਕ ਦਹੀਆ ਦੇ ਵਿਆਹ ਨੂੰ 9 ਸਾਲ ਬੀਤ ਚੁੱਕੇ ਹਨ। ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਜੋੜੇ ਤੋਂ 'ਗੁੱਡ ਨਿਊਜ਼' ਦੀ ਉਮੀਦ ਕਰ ਰਹੇ ਹਨ। ਹੁਣ ਇਕ ਇੰਟਰਵਿਊ ਦੌਰਾਨ ਦਿਵਯੰਕਾ ਨੇ ਆਖਰਕਾਰ ਮਾਂ ਬਣਨ ਦੀਆਂ ਆਪਣੀਆਂ ਯੋਜਨਾਵਾਂ ਬਾਰੇ ਗੱਲ ਕੀਤੀ ਹੈ।
ਇਹ ਵੀ ਪੜ੍ਹੋ: KBC 'ਚ ਜਾਣ ਤੇ ਅਮਿਤਾਭ ਦੇ ਪੈਰੀਂ ਹੱਥ ਲਾਉਣ 'ਤੇ ਦਿਲਜੀਤ ਦੁਸਾਂਝ ਦਾ ਪਹਿਲਾ ਬਿਆਨ

ਪੇਰੈਂਟਸ ਬਣਨ ਲਈ ਤਿਆਰ ਹਨ ਦਿਵਿਅੰਕਾ ਅਤੇ ਵਿਵੇਕ
ਦਿਵਯੰਕਾ ਤ੍ਰਿਪਾਠੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਬਹੁਤ ਜਲਦੀ ਉਹ ਲੋਕਾਂ ਨੂੰ 'ਗੁੱਡ ਨਿਊਜ਼' ਦੇਣਗੇ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਦੋਵੇਂ ਪੇਰੈਂਟਸ ਬਣਨਾ ਚਾਹੁੰਦੇ ਹਨ। ਅਦਾਕਾਰਾ ਮੁਤਾਬਕ, ਉਹ ਦੋਵੇਂ ਹੁਣ ਬੱਚੇ ਨੂੰ ਲੈ ਕੇ ਤਿਆਰ ਮਹਿਸੂਸ ਕਰਦੇ ਹਨ ਅਤੇ ਉਹ ਘਰ ਵਿੱਚ ਵੀ ਇਸ ਬਾਰੇ ਗੱਲਬਾਤ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਂ ਬਣਨਾ ਇੱਕ ਕੁਦਰਤੀ ਚੀਜ਼ ਹੈ, ਪਰ ਇਹ ਥੋੜ੍ਹੀ ਰੱਬ ਦੀ ਦੇਣ ਵੀ ਹੁੰਦੀ ਹੈ।
ਇਹ ਵੀ ਪੜ੍ਹੋ: ਪੰਜਾਬ ਦੀ 'ਐਸ਼ਵਰਿਆ ਰਾਏ' ਨੇ ਘਟਾਇਆ 17 ਕਿਲੋ ਭਾਰ, ਜਾਣੋ ਕਿਵੇਂ ਕੀਤਾ ਸ਼ਾਨਦਾਰ ਬਾਡੀ ਟ੍ਰਾਂਸਫਾਰਮੇਸ਼ਨ

ਸ਼ੋਅ ਦੇ ਕਾਰਨ ਹੋ ਰਹੀ ਹੈ ਦੇਰੀ
ਜਦੋਂ ਯੋਜਨਾ ਬਾਰੇ ਪੁੱਛਿਆ ਗਿਆ ਤਾਂ ਦਿਵਯੰਕਾ ਨੇ ਦੱਸਿਆ ਕਿ ਉਹਨਾਂ ਨੇ ਹਾਲ ਹੀ ਵਿੱਚ ਇੱਕ ਨਵਾਂ ਸ਼ੋਅ ਸਾਈਨ ਕੀਤਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ, "ਮੈਂ ਸ਼ੋਅ ਕਰਦੇ ਹੋਏ ਗਰਭ ਧਾਰਨ (conceive) ਕਰਨ ਦੇ ਮੂਡ ਵਿੱਚ ਨਹੀਂ ਹਾਂ।" ਅਦਾਕਾਰਾ ਚਾਹੁੰਦੀ ਹੈ ਕਿ ਉਹ ਸ਼ੋਅ ਨੂੰ ਪੂਰਾ ਸਮਾਂ ਦੇਵੇ, ਇਸ ਲਈ ਉਹ ਗਰਭ ਧਾਰਨ ਕਰਨ ਅਤੇ ਸ਼ੋਅ ਕਰਨ ਦੇ ਵਿਚਕਾਰ ਕੁਝ space ਚਾਹੁੰਦੀ ਹੈ। ਦਿਵਯੰਕਾ ਨੇ ਸੰਕੇਤ ਦਿੱਤਾ ਕਿ ਸ਼ਾਇਦ ਸ਼ੋਅ ਪੂਰਾ ਕਰਨ ਤੋਂ ਬਾਅਦ ਉਹ ਬੱਚੇ ਦੀ ਯੋਜਨਾ ਬਣਾਉਣਗੇ। ਫਿਲਹਾਲ, ਅਜਿਹਾ ਕੁਝ ਵੀ ਪੱਕਾ ਨਹੀਂ ਹੈ, ਪਰ ਜਲਦੀ ਹੀ 'ਗੁੱਡ ਨਿਊਜ਼' ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ: 56 ਸਾਲ ਦੀ ਉਮਰ 'ਚ ਮਾਂ ਬਣੀ ਪੰਜਾਬੀ ਗਾਇਕਾ ਨਸੀਬੋ ਲਾਲ !

ਚੱਕਰਵਾਤ ਮੋਂਥਾ ਨੇ ਮਚਾਈ ਤਬਾਹੀ ; ਮਸ਼ਹੂਰ ਅਦਾਕਾਰ ਦੇ ਭਰਾ ਦੀ ਮੰਗਣੀ ਹੋਈ ਪੋਸਟਪੋਨ
NEXT STORY