ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਇੰਡੀਅਨਾਂ ਵਿਚ ਤੇਲਗੂ ਮੂਲ ਦੇ ਇਕ ਭਾਰਤੀ ਵਿਦਿਆਰਥੀ ਵਰੁਣ ਰਾਜ ਪੁਚਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਵਰੁਣ ਇੱਕ ਗ੍ਰੈਜੂਏਟ ਵਿਦਿਆਰਥੀ ਸੀ। ਇਸ ਮਾਮਲੇ ਵਿਚ ਇੰਡੀਆਨਾ ਦੀ ਅਦਾਲਤ ਨੇ ਕਾਤਲ ਜੌਰਡਨ ਐਂਡਰੇ ਨੂੰ 60 ਸਾਲ ਦੀ ਸਜ਼ਾ ਸੁਣਾਈ। ਇਹ ਸਜ਼ਾ ਪੋਰਟਰ ਸੁਪੀਰੀਅਰ ਕੋਰਟ ਦੇ ਜੱਜ ਜੈਫਰੀ ਕਲਾਈਮਰ ਦੁਆਰਾ ਵੀਰਵਾਰ ਦੁਪਹਿਰ ਨੂੰ ਸੁਣਾਈ ਗਈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਕੈਨੇਡਾ ਸਬੰਧ ਹੋਏ ਤਣਾਅਪੂਰਨ, ਵਿਦੇਸ਼ ਨੀਤੀ ਮਾਹਰਾਂ ਦੀ ਪ੍ਰਤੀਕਿਰਿਆ ਆਈ ਸਾਹਮਣੇ
ਪਰ ਮਾਨਸਿਕ ਬਿਮਾਰੀ ਕਾਤਲ ਜੌਰਡਨ ਐਂਡਰੇਡ ਦੇ ਬਚਾਅ ਦਾ ਕਾਰਨ ਬਣ ਗਈ, ਜਿਸ ਦੇ ਤਹਿਤ ਉਹ ਆਪਣੀ ਸਜ਼ਾ ਕਿਸ ਜੇਲ੍ਹ ਜਾਂ ਮਾਨਸਿਕ ਸਿਹਤ ਸਹੂਲਤ ਵਿੱਚ ਪੂਰੀ ਕਰੇਗਾ। ਇੰਡੀਆਨਾ ਡਿਪਾਰਟਮੈਂਟ ਆਫ਼ ਕਰੈਕਸ਼ਨ ਦੁਆਰਾ ਇਹ ਭਵਿੱਖ ਦੇ ਮੁਲਾਂਕਣਾਂ 'ਤੇ ਨਿਰਭਰ ਕਰੇਗਾ। ਇਹ ਦੁਖਦਾਈ ਘਟਨਾ ਪਿਛਲੇ ਸਾਲ 29 ਅਕਤੂਬਰ ਨੂੰ ਵਾਲਪੇਰਾਈਸੋ ਦੇ ਇੱਕ ਪਲੈਨੇਟ ਫਿਟਨੈਸ ਜਿਮ ਵਿੱਚ ਵਾਪਰੀ ਸੀ, ਜਿੱਥੇ ਐਂਡਰੇਡ ਨੇ ਭਾਰਤੀ ਮੂਲ ਦੇ ਵਰੁਣ ਰਾਜ ਪੁਚਾ 'ਤੇ ਹਮਲਾ ਕੀਤਾ ਸੀ, ਅਤੇ ਉਸ ਦੇ ਸਿਰ ਵਿੱਚ ਚਾਕੂ ਨਾਲ ਵਾਰ ਕੀਤਾ ਸੀ ਜਦੋਂ ਕਿ ਪੁਚਾ ਇੱਕ ਮਸਾਜ ਕੁਰਸੀ 'ਤੇ ਬੈਠਾ ਸੀ।ਮ੍ਰਿਤਕ ਵਰੁਣ ਰਾਜ ਪੁਚਾ, ਜੋ ਕਿ ਵਲਪਾਰਾਈਸੋ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਵਿੱਚ ਮਾਸਟਰ ਦੀ ਡਿਗਰੀ ਕਰ ਰਿਹਾ ਸੀ। ਨੌਂ ਦਿਨਾਂ ਦੇ ਬਾਅਦ ਫੋਰਟ ਵੇਨ ਦੇ ਇੱਕ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਸੀ। ਉਸ ਦੀ ਡਿਗਰੀ ਪੂਰੀ ਹੋਣ ਵਿਚ ਸਿਰਫ਼ ਦੋ ਮਹੀਨੇ ਹੀ ਰਹਿ ਗਏ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਮੂਲ ਦੀਆਂ ਸਿੰਗਾਪੁਰ ਦੀਆਂ 2 ਔਰਤਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਕੀਤਾ ਗਿਆ ਸਨਮਾਨਿਤ
NEXT STORY