ਵਾਸ਼ਿੰਗਟਨ (ਭਾਸ਼ਾ)– ਅਮਰੀਕਾ ਨੇ ਰੂਸੀ ਹਮਲੇ ਖ਼ਿਲਾਫ਼ ਲੜਾਈ ’ਚ ਯੂਕ੍ਰੇਨ ਨੂੰ 2.5 ਅਰਬ ਡਾਲਰ ਦੀ ਵਾਧੂ ਫੌਜੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕਾ ਵਲੋਂ ਯੂਕ੍ਰੇਨ ਨੂੰ ਦਿੱਤੀ ਜਾਣ ਵਾਲੀ ਕੁੱਲ ਫੌਜੀ ਮਦਦ 27.5 ਅਰਬ ਡਾਲਰ ਹੋ ਗਈ ਹੈ।
ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਇਸ ਮਦਦ ਪੈਕੇਜ ਦੇ ਤਹਿਤ ਯੂਕ੍ਰੇਨ ਨੂੰ ਸਟ੍ਰਾਈਕਲ ਬਖਤਰਬੰਦ ਵਾਹਨ ਸਮੇਤ ਸੈਂਕੜੇ ਵਾਧੂ ਬਖਤਰਬੰਦ ਵਾਹਨ, ਬ੍ਰੈਡਲੀ ਇੰਫੈਂਟਰੀ ਲੜਾਕੂ ਵਾਹਨ, ਬਾਰੂਦੀ ਸੁਰੰਗ ਰੋਕੂ ਵਾਹਨ ਤੇ ਹਾਈ ਮੋਬਿਲਿਟੀ ਮਲਟੀਪਰਜ਼ ਵਾਹਨ ਦਿੱਤੇ ਜਾਣਗੇ।
ਇਹ ਖ਼ਬਰ ਵੀ ਪੜ੍ਹੋ : ਵ੍ਹਾਈਟ ਹਾਊਸ ਪਰਤਣ ਦਾ ਸੁਪਨਾ ਦੇਖ ਰਹੇ ਟਰੰਪ ਨੂੰ ਝਟਕਾ, ਕੋਰਟ ਨੇ ਠੋਕਿਆ 10 ਲੱਖ ਡਾਲਰ ਦਾ ਜੁਰਮਾਨਾ
ਉਨ੍ਹਾਂ ਦੱਸਿਆ ਕਿ ਇਸ ਪੈਕੇਜ ’ਚ ਯੂਕ੍ਰੇਨ ਨੂੰ ਅਹਿਮ ਵਾਧੂ ਹਵਾਈ ਰੱਖਿਆ ਪ੍ਰਣਾਲੀ ਦਿੱਤੀ ਜਾਵੇਗੀ, ਜਿਸ ’ਚ ਵੱਧ ਤੋਂ ਵੱਧ ਅਵੈਂਜਰ ਹਵਾਈ ਰੱਖਿਆ ਪ੍ਰਣਾਲੀ ਤੇ ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਸ਼ਾਮਲ ਹਨ।
ਬਲਿੰਕਨ ਨੇ ਇਕ ਬਿਆਨ ’ਚ ਕਿਹਾ ਕਿ ਪੈਕੇਜ ’ਚ ਰਾਤ ਨੂੰ ਨਿਗਰਾਨੀ ’ਚ ਸਮਰੱਥ ਉਪਕਰਣ, ਛੋਟੇ ਹਥਿਆਰ ਤੇ ਗੋਲਾ ਬਾਰੂਦ ਤੇ ਯੂਕ੍ਰੇਨ ਨੂੰ ਮਦਦ ਦੇਣ ਵਾਲੇ ਹੋਰ ਸਾਮਾਨ ਸ਼ਾਮਲ ਹਨ ਕਿਉਂਕਿ ਉਸ ਨੇ ਆਪਣੇ ਲੋਕਾਂ, ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਬਹਾਦਰੀ ਨਾਲ ਰੱਖਿਆ ਕੀਤੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਿਡਨੀ ਵਾਸੀ ਹਰਕੀਰਤ ਸੰਧਰ ਦੀ ਕਿਤਾਬ ‘ਮੇਰੇ ਹਿੱਸੇ ਦਾ ਲਾਹੌਰ’ ਪਾਕਿਸਤਾਨ ਵਿਚ ਲੋਕ ਅਰਪਿਤ
NEXT STORY