ਪੱਛਮੀ ਨਿਊਯਾਰਕ-ਕੋਰੋਨਾ ਮਹਾਮਾਰੀ ਨੂੰ ਖਤਮ ਕਰਨ ਲਈ ਦੁਨੀਆ ਭਰ 'ਚ ਇਸ ਸਮੇਂ ਟੀਕਾਕਰਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕਈ ਥਾਵਾਂ 'ਤੇ ਵੈਕਸੀਨ ਦੀ ਕਮੀ ਆ ਰਹੀ ਹੈ ਤਾਂ ਕਿਤੇ ਲੋਕ ਵੈਕਸੀਨ ਲਵਾਉਣ ਤੋਂ ਡਰ ਵੀ ਰਹੇ ਹਨ। ਇਸ ਦਰਮਿਆਨ ਅਮਰੀਕਾ 'ਚ ਲੋਕਾਂ ਨੂੰ ਟੀਕਾ ਲਵਾਉਣ ਨੂੰ ਪ੍ਰੇਰਿਤ ਕਰਨ ਲਈ ਮੁਫਤ ਬੀਅਰ ਦਾ ਆਫਰ ਵੀ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ-ਕੋਰੋਨਾ : ਬੰਗਲਾਦੇਸ਼ 'ਚ 23 ਮਈ ਤੱਕ ਵਧਾਈ ਗਈ ਲਾਕਡਾਊਨ ਦੀ ਮਿਆਦ
ਪੱਛਮੀ ਨਿਊਯਾਰਕ ਦੇ ਏਰੀ ਕਾਊਂਟੀ 'ਚ ਨੌਜਵਾਨਾਂ ਨੂੰ ਟੀਕਾਕਰਣ ਲਈ ਪ੍ਰੇਰਿਤ ਕਰਨ ਨੂੰ ਇਹ ਖਾਸ ਆਫਰ ਦਿੱਤਾ ਜਾ ਰਿਹਾ ਹੈ। ਨਾਲ ਏਲਕੋਹਲਿਕ ਬੇਵਰੇਜ਼ ਸ਼ਨੀਵਾਰ ਨੂੰ ਉਨ੍ਹਾਂ ਲੋਕਾਂ ਨੂੰ ਸਰਵ ਕੀਤਾ ਗਿਆ ਜਿਨ੍ਹਾਂ ਦੀ ਉਮਰ 18 ਤੋਂ 21 ਸਾਲ ਦਰਮਿਆਨ ਸੀ। ਏਰੀ ਕਾਊਂਟੀ ਦੀ ਹੈਲਥ ਕਮਿਸ਼ਨਰ ਡਾ. ਬਰਨਸਟਿਨ ਨੇ ਕਿਹਾ ਕਿ ਕਾਊਂਟੀ ਐਗਜ਼ੀਕਿਊਟੀਵ ਮਾਰਕ ਪੋਲੋਨਕਾਰਜ ਨੇ ਇਹ ਵਿਚਾਰ ਦਿੱਤਾ। 20 ਤੋਂ 30 ਸਾਲ ਦੀ ਉਮਰ ਦੇ ਲੋਕ ਟੀਕਾ ਲਵਾਉਣ ਦੇ ਚਾਹਵਾਨ ਨਹੀਂ ਹੈ। ਪਰ ਇਸ ਸਮੂਹ ਦੇ ਲੋਕਾਂ ਦੀ ਗਿਣਤੀ ਇਨਫੈਕਟਿਡ ਤੋਂ ਵਧੇਰੇ ਹੈ। ਇਸ ਲਈ ਅਸੀਂ ਨੌਜਵਾਨਾਂ ਨੂੰ ਇਹ ਆਫਰ ਦਿੱਤਾ ਹੈ।
ਇਹ ਵੀ ਪੜ੍ਹੋ-ਅਮਰੀਕਾ 'ਚ ਬਿਨਾਂ ਮਾਸਕ ਨਜ਼ਰ ਆਏ ਨੇਤਾ, ਜਿਲ ਬਾਈਡੇਨ ਬੋਲੀ-ਅਸੀਂ ਅਗੇ ਵਧ ਰਹੇ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਯੂਰਪ ਦੇ 30 'ਚੋਂ 20 ਦੇਸ਼ ਹੋਏ ਅਨਲੌਕ, ਇਹਨਾਂ ਪਾਬੰਦੀਆਂ 'ਚ ਦਿੱਤੀ ਗਈ ਛੋਟ
NEXT STORY