ਵਾਸ਼ਿੰਗਟਨ-ਅਮਰੀਕਾ ’ਚ ਕੋਵਿਡ-19 ਰੋਕੂ ਟੀਕਿਆਂ ਦੀਆਂ ਦੋਨੋਂ ਖੁਰਾਕਾਂ ਲੈਣ ਵਾਲੇ ਲੋਕਾਂ ਲਈ ਮਾਸਕ ਦੀ ਲੋੜ ਖਤਮ ਹੋਣ ਤੋਂ ਬਾਅਦ ਕਈ ਨੇਤਾ ਬਿਨਾਂ ਮਾਸਕ ਨਜ਼ਰ ਆਏ। ਅਮਰੀਕਾ ਦੀ ਫਸਟ ਲੇਡੀ ਜਿਲ ਬਾਈਡੇਨ ਨੇ ਕਿਹਾ ਕਿ ਆਖਿਰਕਾਰ ਬਿਨਾਂ ਮਾਸਕ ਲਾਏ ਰਹਿਣਾ ਇੰਝ ਲੱਗਦਾ ਹੈ ਜਿਵੇਂ ਅਸੀਂ ਅੱਗੇ ਵਧ ਰਹੇ ਹਾਂ।’ ਉਥੇ, ਇਕ ਰਿਪਬਲੀਕਨ ਸੈਨੇਟਰ ਨੇ ਕਿਹਾ ਕਿ ਮਾਸਕ ਨਾ ਪਾਉਣ ਨਾਲ ‘ਯਕੀਨੀ ਤੌਰ ’ਤੇ ਚੰਗੀ ਤਰ੍ਹਾਂ ਗੱਲਬਾਤ ਕਰਨ ’ਚ ਮਦਦ ਮਿਲਦੀ ਹੈ।’
ਇਹ ਵੀ ਪੜ੍ਹੋ-ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਦੇ ਮੁਖੀ ਨੇ ਇਜ਼ਰਾਈਲ, ਹਮਾਸ ਨੂੰ ਤਣਾਅ ਘੱਟ ਕਰਨ ਦੀ ਕੀਤੀ ਅਪੀਲ
ਸਦਨ ’ਚ ਸ਼ੁੱਕਰਵਾਰ ਨੂੰ ਸੰਸਦ ਮੈਂਬਰਾਂ ਨੇ ਸਾਰੇ 435 ਮੈਂਬਰਾਂ ਦੇ ਕੋਵਿਡ-19 ਰੋਕੂ ਟੀਕੇ ਲਗਵਾਉਣ ਤੱਕ ਮਾਸਕ ਪਹਿਣਨ ਦੀ ਲੋੜ ’ਤੇ ਇਤਰਾਜ਼ ਪ੍ਰਗਟਾਇਆ। ਸਰਕਾਰ ਵਾਸ਼ਿੰਗਟਨ ’ਚ ਨਵੇਂ ਸੰਘੀ ਦਿਸ਼ਾ-ਨਿਰਦੇਸ਼ ਜਾਰੀ ਕਰਨ ’ਤੇ ਕੰਮ ਕਰ ਰਹੀ ਹੈ ਕਿ ਜਿਸ ਵਿਚ ਉਨ੍ਹਾਂ ਨਿਯਮਾਂ ’ਚ ਢਿੱਲ ਦਿੱਤੀ ਜਾਵੇ ਕਿ ਘੱਟ ਮਾਸਕ ਪਹਿਨਿਆ ਚਾਹੀਦਾ ਹੈ। ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਵੀਰਵਾਰ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਟੀਕੇ ਦੀਆਂ ਦੋਨੋਂ ਖੁਰਾਕਾਂ ਲੈ ਲਈਆਂ ਹਨ ਉਨ੍ਹਾਂ ਮਾਸਕ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ-ਮਿਸਰ : ਨਵੀਂ ਰਾਜਧਾਨੀ ਦਾ ਹੋ ਰਿਹੈ ਨਿਰਮਾਣ, 400 ਤੋਂ ਵਧੇਰੇ ਸਕੂਲ-ਕਾਲਜ ਬਣਾਉਣ ਦੀ ਹੈ ਯੋਜਨਾ
ਹਾਲਾਂਕਿ ਕੈਪਿਟਲ ਹਿਲ (ਅਮਰੀਕੀ ਸੰਸਦ) 'ਚ ਡਾ. ਬ੍ਰਾਇਨ ਮੋਨਹੈਨ ਦੇ ਵਿਗਿਆਪਨ ਮੁਤਾਬਕ ਸੰਸਦ ਮੈਂਬਰਾਂ ਨੂੰ ਸਦਨ 'ਚ ਮਾਸਕ ਪਾਉਣਾ ਹੋਵੇਗਾ। ਹਾਲਾ ਹੀ 'ਚ ਇਕ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਸਦਨ 'ਚ ਕਰੀਬ ਹਰ ਚਾਰ 'ਚੋਂ ਇਕ ਸੰਸਦ ਮੈਂਬਰ ਨੂੰ ਦੋਵੇਂ ਟੀਕੇ ਨਹੀਂ ਲੱਗੇ ਹਨ। ਸੰਸਦ ਮੈਂਬਰ ਸਦਨ 'ਚ ਭਾਸ਼ਣ ਦੇਣ ਸਮੇਂ ਆਪਣੇ ਮਾਸਕ ਉਤਾਰ ਸਕਦੇ ਹਨ ਪਰ ਇਸ ਤੋਂ ਬਾਅਦ ਉਨ੍ਹਾਂ ਮਾਸਕ ਪਾਉਣਾ ਹੋਵੇਗਾ।
ਇਹ ਵੀ ਪੜ੍ਹੋ-ਬ੍ਰਿਟੇਨ ਨੇ ਘਟਾਇਆ ਕੋਰੋਨਾ ਵੈਕਸੀਨ ਡੋਜ਼ ਦਾ ਸਮਾਂ, ਹੁਣ ਇੰਨੇ ਹਫਤਿਆਂ ਬਾਅਦ ਲੱਗੇਗੀ ਦੂਜੀ ਡੋਜ਼
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਹਮਾਸ ਨੇ ਗਾਜ਼ਾ ਪੱਟੀ 'ਚ ਰਿਹਾਇਸ਼ੀ ਇਲਾਕਿਆਂ ਨੂੰ ਫੌਜੀ ਅੱਡਿਆਂ 'ਚ ਤਬਦੀਲ ਕੀਤਾ : ਇਜ਼ਰਾਇਲ
NEXT STORY