ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਆਸਮਾਨ 'ਚ ਉੱਡਦੀਆਂ ਵਸਤੂਆਂ (Flying Object ਯੂਐੱਫਓ) ਦਿਸਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਅਮਰੀਕਾ-ਕੈਨੇਡਾ ਸਰਹੱਦ ਨੇੜੇ ਇਕ UFO ਦੇਖਿਆ ਗਿਆ, ਜਿਸ ਨੂੰ ਅਮਰੀਕੀ ਫੌਜ ਦੇ ਇਕ ਲੜਾਕੂ ਜਹਾਜ਼ ਨੇ ਗੋਲੀ ਮਾਰ ਡੇਗ ਦਿੱਤਾ। ਪਿਛਲੇ ਇਕ ਹਫ਼ਤੇ ਦੇ ਅੰਦਰ ਅਮਰੀਕਾ ਅਤੇ ਕੈਨੇਡਾ ਦੇ ਆਸਮਾਨ 'ਚ ਯੂਐੱਫਓ ਦੇਖਣ ਦੀਆਂ 4 ਘਟਨਾਵਾਂ ਵਾਪਰ ਚੁੱਕੀਆਂ ਹਨ। ਇਨ੍ਹਾਂ ਚਾਰਾਂ ਵਿੱਚੋਂ 3 ਉੱਡਣ ਵਾਲੀਆਂ ਵਸਤੂਆਂ ਅਮਰੀਕਾ ਦੇ ਆਸਮਾਨ ਵਿੱਚ ਵੇਖੀਆਂ ਗਈਆਂ ਸਨ, ਜਦੋਂ ਕਿ ਇਕ ਯੂਐੱਫਓ ਕੈਨੇਡੀਅਨ ਹਵਾਈ ਖੇਤਰ ਵਿੱਚ ਦੇਖਿਆ ਗਿਆ ਸੀ। ਇਨ੍ਹਾਂ ਚਾਰਾਂ ਨੂੰ ਹੁਣ ਤੱਕ ਲੜਾਕੂ ਜਹਾਜ਼ਾਂ ਦੀ ਮਦਦ ਨਾਲ ਮਾਰਿਆ ਗਿਆ ਹੈ। ਨਿਊਜ਼ ਏਜੰਸੀ ਮੁਤਾਬਕ ਚੌਥਾ ਯੂਐੱਫਓ ਹੂਰੋਨ ਝੀਲ ਦੇ ਉੱਪਰ ਦੇਖਿਆ ਗਿਆ।
ਇਹ ਵੀ ਪੜ੍ਹੋ : ਤੁਰਕੀ ਦੇ ਭੂਚਾਲ ਪੀੜਤਾਂ ਨੇ ਰਾਹਤ ’ਚ ਹੋਈਆਂ ਦੇਰੀਆਂ ਦੇ ਲਈ ਰਾਸ਼ਟਰਪਤੀ ਨੂੰ ਠਹਿਰਾਇਆ ਜ਼ਿੰਮੇਵਾਰ
ਦੱਸ ਦੇਈਏ ਕਿ ਹੂਰੋਨ ਝੀਲ ਉੱਤਰੀ ਅਮਰੀਕਾ ਦੀਆਂ 5 ਸਭ ਤੋਂ ਵੱਡੀਆਂ ਝੀਲਾਂ 'ਚੋਂ ਇਕ ਹੈ। ਇਹ ਮਿਸ਼ੀਗਨ ਝੀਲ ਦਾ ਪੂਰਬੀ ਹਿੱਸਾ ਹੈ। ਇਸ ਫਲਾਇੰਗ ਆਬਜੈਕਟ ਨੂੰ ਸ਼ੂਟ ਕਰਨ ਤੋਂ ਬਾਅਦ ਉੱਤਰੀ ਅਮਰੀਕੀ ਏਰੋ ਸਪੇਸ ਡਿਫੈਂਸ ਕਮਾਂਡ (NORAD) ਨੇ ਇਸ ਹਵਾਈ ਖੇਤਰ ਤੋਂ ਉਡਾਣ ਭਰਨ ਵਾਲੇ ਜਹਾਜ਼ਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ, ਹਵਾਈ ਖੇਤਰ ਦੇ ਨਜ਼ਦੀਕੀ ਨਿਰੀਖਣ ਤੋਂ ਬਾਅਦ ਪਾਬੰਦੀ ਹਟਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਸਾਊਦੀ ਅਰਬ ਪਹਿਲੀ ਸਾਊਦੀ ਮਹਿਲਾ ਪੁਲਾੜ ਯਾਤਰੀ ਨੂੰ ਭੇਜੇਗਾ ਪੁਲਾੜ
ਅਮਰੀਕੀ ਸੰਸਦ ਮੈਂਬਰ ਨੇ ਵੀ ਟਵੀਟ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਰਿਪਬਲਿਕਨ ਪਾਰਟੀ ਦੀ ਸੰਸਦ ਮੈਂਬਰ ਐਲੀਸਾ ਸਲੋਟਕਿਨ ਨੇ ਟਵੀਟ ਕੀਤਾ ਕਿ ਯੂਐੱਫਓ ਨੂੰ ਅਮਰੀਕੀ ਹਵਾਈ ਸੈਨਾ ਅਤੇ ਨੈਸ਼ਨਲ ਗਾਰਡ ਦੇ ਪਾਇਲਟ ਨੇ ਗੋਲੀ ਮਾਰ ਦਿੱਤੀ ਹੈ। ਇਸ ਮਿਸ਼ਨ ਨੂੰ ਅੰਜਾਮ ਦੇਣ ਵਾਲੇ ਸੈਨਿਕਾਂ ਨੇ ਸ਼ਾਨਦਾਰ ਕੰਮ ਕੀਤਾ। ਅਸੀਂ ਹੁਣ ਇਹ ਜਾਣਨ ਵਿੱਚ ਦਿਲਚਸਪੀ ਰੱਖਦੇ ਹਾਂ ਕਿ ਜਿਸ ਚੀਜ਼ ਨੂੰ ਸ਼ੂਟ ਕੀਤਾ ਗਿਆ, ਉਹ ਕੀ ਸੀ ਅਤੇ ਉਸ ਦਾ ਮਕਸਦ ਕੀ ਸੀ? ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੱਕ ਅਮਰੀਕਾ ਅਤੇ ਕੈਨੇਡਾ ਵਿੱਚ ਅਜਿਹੀਆਂ ਗੱਲਾਂ ਹੁੰਦੀਆਂ ਰਹਿਣਗੀਆਂ, ਉਹ ਅਮਰੀਕੀ ਕਾਂਗਰਸ ਤੋਂ ਪੂਰੀ ਜਾਣਕਾਰੀ ਮੰਗਦੀ ਰਹੇਗੀ।
ਇਹ ਵੀ ਪੜ੍ਹੋ : ਤਬਾਹੀ ਝੱਲ ਰਹੇ ਤੁਰਕੀ ਦੇ ਇਸ ਸ਼ਹਿਰ 'ਚ ਫਿਰ ਆਇਆ ਭੂਚਾਲ, ਰਿਕਟਰ ਪੈਮਾਨੇ 'ਤੇ 4.7 ਰਹੀ ਤੀਬਰਤਾ
ਹਾਲ ਹੀ 'ਚ ਅਮਰੀਕਾ 'ਚ ਅਲਾਸਕਾ ਦੇ ਤੱਟ ਨੇੜੇ ਇਕ ਉੱਡਣ ਵਾਲੀ ਚੀਜ਼ ਨੂੰ ਵੀ ਗੋਲੀ ਮਾਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਕੈਨੇਡੀਅਨ ਹਵਾਈ ਖੇਤਰ ਵਿੱਚ ਇਕ ਸ਼ੱਕੀ ਵਸਤੂ ਨੂੰ ਅਮਰੀਕੀ ਹਵਾਈ ਸੈਨਾ ਨੇ ਗੋਲੀ ਮਾਰ ਕੇ ਡੇਗ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੋਨ 'ਤੇ ਗੱਲਬਾਤ ਕਰਨ ਤੋਂ ਬਾਅਦ ਇਸ ਨੂੰ ਡੇਗਣ ਦਾ ਫੈਸਲਾ ਕੀਤਾ ਸੀ। ਅਮਰੀਕੀ ਆਸਮਾਨ ਵਿੱਚ ਯੂਐੱਫਓ ਦਿਸਣ ਦੀ ਸ਼ੁਰੂਆਤ ਚੀਨ ਦੇ 'ਜਾਸੂਸੀ ਗੁਬਾਰੇ' ਨਾਲ ਹੋਈ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਸਾਊਦੀ ਅਰਬ ਪਹਿਲੀ ਸਾਊਦੀ ਮਹਿਲਾ ਪੁਲਾੜ ਯਾਤਰੀ ਨੂੰ ਭੇਜੇਗਾ ਪੁਲਾੜ
NEXT STORY