ਵਾਸ਼ਿੰਗਟਨ (ਭਾਸ਼ਾ)— ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਜੇਰੇਡ ਪੋਲਿਸ ਨੂੰ ਅਮਰੀਕਾ ਦੇ ਕੋਲੋਰੇਡੋ ਸੂਬੇ ਦਾ ਗਵਰਨਰ ਚੁਣਿਆ ਗਿਆ ਹੈ। ਉਹ ਅਮਰੀਕਾ ਵਿਚ ਗਵਰਨਰ ਅਹੁਦੇ ਲਈ ਚੁਣੇ ਗਏ ਅਜਿਹੇ ਸ਼ਖਸ ਹਨ ਜਿਨ੍ਹਾਂ ਨੇ ਸ਼ਰੇਆਮ ਮੰਨਿਆ ਹੈ ਕਿ ਉਹ ਸਮਲਿੰਗੀ ਹਨ। ਇਨ੍ਹਾਂ ਚੋਣਾਂ ਵਿਚ ਡੈਮੋਕ੍ਰੈਟਿਕ ਪਾਰਟੀ ਨੂੰ ਗ੍ਰਹਿ ਮੰਤਰੀ, ਅਟਾਰਨੀ ਜਨਰਲ ਅਤੇ ਵਿੱਤ ਮੰਤਰੀ ਜਿਹੇ ਅਜਿਹੇ ਅਹੁਦਿਆਂ 'ਤੇ ਵੀ ਜਿੱਤ ਮਿਲੀ ਹੈ ਜਿਸ 'ਤੇ ਰੀਪਬਲਿਕਨ ਪਾਰਟੀ ਦਾ ਬਹੁਤ ਲੰਬੇ ਸਮੇਂ ਤੋਂ ਕਬਜ਼ਾ ਸੀ।
ਸਮਲਿੰਗੀ ਅਧਿਕਾਰ ਕਾਰਕੁੰਨਾਂ ਨੇ ਅਮਰੀਕਾ ਦੇ ਪਹਿਲੇ ਐਲਾਨੇ ਸਮਲਿੰਗੀ ਗਵਰਨਰ ਚੁਣੇ ਜਾਣ 'ਤੇ ਪੋਲਿਸ ਦੀ ਤਾਰੀਫ ਕੀਤੀ। ਭਾਵੇਂਕਿ ਰੀਪਬਲਿਕਨ ਉਮੀਦਵਾਰ ਅਤੇ ਵਿੱਤ ਮੰਤਰੀ ਵੌਕਰ ਸਟੇਪਲਟਨ ਦੇ ਮੁੱਖ ਵਿਰੋਧੀ ਦੇ ਤੌਰ 'ਤੇ ਚੋਣ ਮੈਦਾਨ ਵਿਚ ਉਤਰੇ ਪੋਲਿਸ ਦੀ ਚੋਣ ਮੁਹਿੰਮ ਵਿਚ ਯੌਨ ਰੁਝਾਨ ਦਾ ਮੁੱਦਾ ਕਦੇ ਕੇਂਦਰ ਵਿਚ ਨਹੀਂ ਰਿਹਾ। ਗੌਰਤਲਬ ਹੈ ਕਿ ਕੋਲੋਰੇਡੋ ਨੂੰ ਉਸ ਸਮੇਂ ਨਫਰਤੀ ਰਾਜ ਕਰਾਰ ਦਿੱਤਾ ਗਿਆ ਸੀ ਜਦੋਂ ਸਾਲ 1992 ਵਿਚ ਵੋਟਰਾਂ ਨੇ ਸਮਲਿੰਗੀਆਂ ਨੂੰ ਭੇਦਭਾਵ ਤੋਂ ਬਚਾਉਣ ਵਾਲੇ ਕਾਨੂੰਨ 'ਤੇ ਪਾਬੰਦੀ ਨੂੰ ਮਨਜ਼ੂਰੀ ਦਿੱਤੀ ਸੀ। ਬਾਅਦ ਵਿਚ ਅਮਰੀਕੀ ਸੁਪਰੀਮ ਕੋਰਟ ਨੇ ਇਸ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਸੀ। ਸਾਲਾਂ ਦੇ ਸੰਘਰਸ਼ ਦੇ ਬਾਅਦ ਸਿਵਲ ਯੂਨੀਅਨਾਂ ਨੂੰ 2013 ਅਤੇ ਸਮਲਿੰਗੀ ਵਿਆਹਾਂ ਨੂੰ 2014 ਵਿਚ ਕਾਨੂੰਨੀ ਕਰਾਰ ਦਿੱਤਾ ਗਿਆ ਸੀ।
ਇਟਲੀ 'ਚ ਝਾੜੂ ਹੋਇਆ ਤੀਲਾ ਤੀਲਾ, ਕਨਵੀਨਰ ਸਮੇਤ ਵਰਕਰਾਂ ਨੇ ਦਿੱਤਾ 'ਆਪ' ਪਾਰਟੀ ਤੋਂ ਅਸਤੀਫਾ
NEXT STORY