ਨਿਊਯਾਰਕ (ਰਾਜ ਗੋਗਨਾ)- ਭਾਰਤੀ ਮੂਲ ਦੇ ਤਕਨੀਕੀ ਉਦਯੋਗਪਤੀ ਮਨੀਸ਼ ਲਛਵਾਨੀ ਨੂੰ ਬੀਤੇ ਦਿਨ ਕੈਲੀਫੋਰਨੀਆ ’ਚ ਆਪਣੀ ਕੰਪਨੀ, ਹੈੱਡਸਪਿਨ ਇੰਕ. ਦੇ ਵਿੱਤ, ਦੇ ਬਾਰੇ ਨਿਵੇਸ਼ਕਾਂ ਨੂੰ ਝੂਠ ਬੋਲਣ ਲਈ 18 ਮਹੀਨਿਆਂ ਦੀ ਜੇਲ੍ਹ ਅਤੇ 1 ਮਿਲੀਅਨ ਡਾਲਰ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਕੋਰਟ 'ਚ 100 ਮਿਲੀਅਨ ਡਾਲਰ ਤੋਂ ਵੱਧ ਜੁਟਾਉਣ ਲਈ ਝੂਠੀ ਵਿੱਤੀ ਜਾਣਕਾਰੀ ਦੇਣ ਦੀ ਗੱਲ ਵੀ ਸਵੀਕਾਰ ਕੀਤੀ। ਲਛਵਾਨੀ ਨੇ ਇਨਵੌਇਸ ਵੀ ਬਦਲੇ ਅਤੇ ਮਾਲੀਏ ਦੇ ਅੰਕੜੇ ਵਧਾਉਣ ਲਈ ਕੰਪਨੀ ਦੇ ਲੇਖਾਕਾਰ ਨੂੰ ਧੋਖਾ ਦਿੱਤਾ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ; ਬ੍ਰਿਟੇਨ ਜਾਣ ਲਈ ਇੰਗਲਿਸ਼ ਚੈਨਲ ਪਾਰ ਕਰਦੇ ਸਮੇਂ ਇੱਕ ਬੱਚੇ ਸਮੇਤ 5 ਲੋਕਾਂ ਦੀ ਮੌਤ
ਹਾਲਾਂਕਿ ਵਿੱਤੀ ਰਿਪੋਰਟਿੰਗ ਵਿੱਚ ਅੰਤਰ 2020 ਵਿੱਚ ਸਾਹਮਣੇ ਆਏ, ਜਦੋਂ ਇੱਕ ਕਰਮਚਾਰੀ ਨੇ ਇਹ ਚਿੰਤਾਵਾਂ ਜ਼ਾਹਰ ਕੀਤੀਆਂ। ਇੱਕ ਆਡਿਟ ਵਿੱਚ ਲਛਵਾਨੀ ਦੀ ਧੋਖਾਧੜੀ ਦਾ ਖ਼ੁਲਾਸਾ ਹੋਇਆ, ਜਿਸ ਮਗਰੋਂ ਉਸਨੇ ਸੀ.ਈ.ਓ. ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਜ਼ਾ ਸੁਣਾਉਣ ਦੌਰਾਨ ਲਛਵਾਨੀ ਦੀ ਹੰਝੂ ਭਰੀ ਮੁਆਫੀ ਦੇ ਬਾਵਜੂਦ, ਜੱਜ ਨੇ 18 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ। ਜੱਜ ਨੇ ਜੁਰਮ ਦੀ ਗੰਭੀਰਤਾ 'ਤੇ ਜ਼ੋਰ ਦਿੰਦੇ ਹੋਏ ਨਤੀਜਿਆਂ ਦੀ ਲੋੜ 'ਤੇ ਜ਼ੋਰ ਦਿੱਤਾ। ਹਾਲਾਂਕਿ ਸਰਕਾਰੀ ਵਕੀਲਾਂ ਨੇ 5 ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ। ਲਛਵਾਨੀ ਨੂੰ ਆਉਂਦੀ 2 ਸਤੰਬਰ ਤੱਕ ਜੇਲ੍ਹ ਵਿੱਚ ਆਤਮ ਸਮਰਪਣ ਕਰਨਾ ਹੋਵੇਗਾ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਵਿਆਹੁਤਾ ਸ਼ਖ਼ਸ ਨੇ ਕੁੱਟ-ਕੁੱਟ ਕੇ ਮਾਰੀ ਪ੍ਰੇਮਿਕਾ, ਹੁਣ ਅਦਾਲਤ ਨੇ ਸੁਣਾਈ ਇਹ ਸਜ਼ਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਸਾਲਾਂ ਬਾਅਦ ਮਿਲੀ ਇਜਾਜ਼ਤ, ਸਾਊਦੀ ਅਰਬ ਦੇ ਮੱਕਾ ਪਹੁੰਚੇ ਈਰਾਨ ਤੋਂ ਮੁਸਲਮਾਨ
NEXT STORY