ਨਿਊਯਾਰਕ (ਰਾਜ ਗੋਗਨਾ)— ਬੀਤੇ ਦਿਨੀਂ ਪੰਜਾਬ ਦੇ ਐਡੀਸ਼ਨਲ ਡੀ.ਜੀ.ਪੀ. ਪੰਜਾਬ ਪੁਲਸ ਸ਼੍ਰੀ ਸੰਜੀਵ ਕਾਲੜਾ ਅਮਰੀਕਾ ਦੀ ਆਪਣੀ ਨਿੱਜੀ ਫੇਰੀ ਦੋਰਾਨ ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ 'ਚ ਸਥਿੱਤ ਉੱਘੇ ਸਫਲ ਕਾਰੋਬਾਰੀ ਤੇ ਸਮਾਜ ਸੇਵੀ ਵਿਨੇ ਵੋਹਰਾ ਦੇ ਗ੍ਰਹਿ ਫਰਿਜ਼ਨੋ ਵਿਖੇ ਪਧਾਰੇ। ਸ਼੍ਰੀ ਕਾਲੜਾ ਅਮਰੀਕਾ ਦੀ ਇਸ ਨਿੱਜੀ ਫੇਰੀ ਦੌਰਾਨ ਸਥਾਨਕ ਸਪੋਰਟਸ ਕਲੱਬ ਦੇ ਮੈਂਬਰਾਂ ਨੂੰ ਵੀ ਮਿਲੇ । ਜਿੱਥੇ ਕਲੱਬ ਦੇ ਮੈਂਬਰਾਂ ਨੇ ਉਹਨਾਂ ਦਾ ਯਾਦਗਾਰੀ ਚਿੰਨ੍ਹ ਨਾਲ ਵਿਸ਼ੇਸ਼ ਸਨਮਾਨ ਕੀਤਾ ।
ਸ਼੍ਰੀ ਕਾਲੜਾ ਨੇ ਪ੍ਰਦੇਸ਼ ਵਿਚ ਰਹਿ ਕੇ ਸਮਾਜ ਸੇਵਾ ਦੇ ਕੰਮਾਂ ਵਿਚ ਪਾਏ ਯੋਗਦਾਨ ਸੰਬੰਧੀ ਕਲੱਬ ਦੇ ਸਰਪ੍ਰਸਤ ਵਿਨੇ ਵੋਹਰਾ ਤੇ ਕਲੱਬ ਦੇ ਸਮੂਹ ਮੈਂਬਰਾਨ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ।ਵਰਨਣਯੋਗ ਹੈ ਕਿ ਸ਼੍ਰੀ ਕਾਲੜਾ ਪੰਜਾਬ ਪੁਲਸ ਵਿਚ ਇਕ ਮਿਹਨਤੀ ਅਤੇ ਇਕ ਇਮਾਨਦਾਰ ਪੁਲਸ ਅਫਸਰ ਵੱਲੋਂ ਜਾਣੇ ਜਾਂਦੇ ਹਨ।
ਆਸਟ੍ਰੇਲੀਆ : ਇਕ ਘਰ 'ਚ 3 ਲੋਕਾਂ ਦਾ ਕਤਲ, ਜਾਂਚ ਜਾਰੀ
NEXT STORY