ਵਰਜੀਨੀਆ (ਏਜੰਸੀ)- ਸੁਸਾਇਡ ਦੀ ਕੋਸ਼ਿਸ਼ ਕਰਨ ਵਾਲੀ ਇਸ ਔਰਤ ਦਾ ਅੱਧੇ ਤੋਂ ਜ਼ਿਆਦਾ ਚਿਹਰਾ ਵਿਗੜ ਚੁੱਕਾ ਹੈ ਕਿਉਂਕਿ ਉਸ ਨੇ ਖੁਦ ਨੂੰ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਜਾਨ ਤਾਂ ਬਚਾ ਲਈ ਗਈ ਪਰ ਉਸ ਦੀ ਖੂਬਸੂਰਤੀ ਨੂੰ ਗ੍ਰਹਿਣ ਲੱਗ ਗਿਆ।
ਜਾਣਕਾਰੀ ਮੁਤਾਬਕ ਵਰਜੀਨੀਆ ਦੀ ਰਹਿਣ ਵਾਲੀ ਕ੍ਰਿਸਟੀਨ ਮੈਕਗਿਨਸ ਨੇ 2010 ’ਚ ਆਪਣਾ ਜਬਾੜਾ, ਦੰਦਾਂ ਅਤੇ ਜੀਭ ਦਾ ਇੱਕ ਤਿਹਾਈ ਹਿੱਸਾ, ਆਪਣੇ ਮੂੰਹ ਦੇ ਹੇਠਲੇ ਅੱਧੇ ਹਿੱਸੇ ਨੂੰ ਅਤੇ ਆਪਣੀ ਸੱਜੀ ਅੱਖ ਗੁਆ ਦਿੱਤੀ ਸੀ। ਇਕ ਚੈਨਲ ਨੂੰ ਇੰਟਰਵਿਊ ਦਿੰਦਿਆਂ ਕ੍ਰਿਸਟੀਨ ਨੇ ਦੱਸਿਆ ਕਿ 2009 ਵਿਚ ਉਹ ਇਕ ਚੰਗੀ ਜ਼ਿੰਦਗੀ ਬਤੀਤ ਕਰ ਰਹੀ ਸੀ, ਉਸ ਦੇ ਕਈ ਦੋਸਤ ਸਨ, ਉਹ ਵਧੀਆ ਨੌਕਰੀ ਕਰ ਰਹੀ ਸੀ ਇਸ ਦੇ ਨਾਲ-ਨਾਲ ਉਸ ਦੀ ਸਭ ਤੋਂ ਚੰਗੀ ਦੋਸਤ ਉਸ ਦੀ ਆਪਣੀ ਦਾਦੀ ਸੀ, ਪਰ ਬਾਅਦ ਵਿਚ ਸਭ ਕੁਝ ਵਿਗੜ ਗਿਆ। ਉਸ ਦੀ ਨੌਕਰੀ ਚਲੀ ਗਈ, ਦਾਦੀ ਦੀ ਮੌਤ ਹੋ ਗਈ। ਉਹ ਜਿਸ ਨੂੰ ਪਿਆਰ ਕਰਦੀ ਸੀ ਉਹ ਵੀ ਛੱਡ ਕੇ ਚਲਾ ਗਿਆ, ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਉਸ ਦੀ ਬਚਤ ਵੀ ਖਤਮ ਹੋ ਗਈ ਅਤੇ ਉਹ ਸ਼ਰਾਬ ਪੀਣ ਦੀ ਆਦੀ ਹੋ ਗਈ। ਉਸ ਵੇਲੇ ਉਸ ਨੇ ਖੁਦ ਨੂੰ ਖਤਮ ਕਰਨ ਬਾਰੇ ਸੋਚ ਲਿਆ। ਉਸ ਨੇ ਖੁਦ ਨੂੰ ਗੋਲੀ ਮਾਰ ਲਈ ਅਤੇ ਉਹ ਆਪਣੇ ਘਰ ਦੀ ਬਾਲਕਨੀ ਵਿਚ ਡਿਗ ਗਈ, ਗੋਲੀ ਉਸ ਦੀ ਠੋਢੀ ਵਿਚੋਂ ਹੁੰਦੀ ਹੋਈ ਸਿਰ ਵਿਚੋਂ ਬਾਹਰ ਨਿਕਲ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਕ੍ਰਿਸਟੀਨ ਨੇ ਦੱਸਿਆ ਕਿ ਉਸ ਦੀ ਰੂਮ ਮੇਟ ਨਾਲ ਦੇ ਕਮਰੇ ਵਿਚ ਸੋ ਰਹੀ ਸੀ, ਉਸ ਨੂੰ ਗੋਲੀ ਦੀ ਆਵਾਜ਼ ਆਈ ਅਤੇ ਉਹ ਉਸ ਨੂੰ ਦੇਖਣ ਆ ਗਈ। ਉਸ ਨੇ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੇ ਉਹ ਤਿੰਨ ਹਫਤੇ ਕੋਮਾ ਵਿਚ ਰਹੀ। ਕ੍ਰਿਸਟੀਨ ਦੀਆਂ ਕੁੱਲ 49 ਸਰਜਰੀਆਂ ਹੋਈਆਂ ਹਨ, ਜਦੋਂਕਿ ਉਸ ਦੇ ਚਿਹਰੇ ਨੂੰ ਹੋਰ ਬਿਹਤਰ ਕਰਨ ਲਈ ਹੋਰ ਸਰਜਰੀ ਦੀ ਲੋੜ ਪੈ ਸਕਦੀ ਹੈ। ਹੁਣ ਕ੍ਰਿਸਟੀਨਾ ਵਰਜੀਨੀਆ ਦੇ ਟਰੌਮਾ ਨੈਟਵਰਕ ਸੈਂਟਰ ਵਿਚ ਹੈ। ਕ੍ਰਿਸਟੀਨਾ ਨੇ ਕਿਹਾ ਕਿ ਖੁਦਕੁਸ਼ੀ ਕਰਨ ਦਾ ਵਿਚਾਰ ਸਭ ਤੋਂ ਖਤਰਨਾਕ ਸੀ, ਹੁਣ ਉਸ ਨੂੰ ਚਾਹੁਣ ਵਾਲੇ ਬਹੁਤ ਜ਼ਿਆਦਾ ਹਨ। ਉਹ ਆਪਣੀ ਜ਼ਿੰਦਗੀ ਨਾਲ ਪਿਆਰ ਕਰਦੀ ਹੈ।
ਪਾਕਿ ਹਾਈ ਕੋਰਟ ਨੇ ਲਗਾਈ ਫਟਕਾਰ, ਈਸ਼ਨਿੰਦਾ ਵਿਰੁੱਧ ਜਲਦ ਕਾਨੂੰਨ ਲਾਗੂ ਕਰੇ ਸਰਕਾਰ
NEXT STORY