ਚੰਡੀਗੜ੍ਹ (ਹਾਂਡਾ)– ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਤੀ ਵਲੋਂ ਜਬਰੀ ਸਬੰਧ ਬਣਾਉਣ ਤੋਂ ਬਾਅਦ ਗਰਭਵਤੀ ਹੋਈ ਪਤਨੀ ਦੇ ਗਰਭਪਾਤ ਦੀ ਮੰਗ ਨੂੰ ਸਵੀਕਾਰ ਕਰਦਿਆਂ ਅੰਮ੍ਰਿਤਸਰ ਦੇ ਹਸਪਤਾਲ ਨੂੰ ਔਰਤ ਦੇ 15 ਹਫ਼ਤਿਆਂ ਦੇ ਗਰਭ ਨੂੰ ਖ਼ਤਮ ਕਰਨ ਲਈ ਢੁੱਕਵੇਂ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਔਰਤ ਦੇ ਗਰਭ ਨੂੰ ਖ਼ਤਮ ਕਰਨ ਦੀ ਇਜਾਜ਼ਤ ਦਿੰਦਿਆਂ ਕਿਹਾ ਕਿ ਜੇ ਬੱਚਾ ਪੈਦਾ ਹੁੰਦਾ ਹੈ ਤਾਂ ਇਹ ਉਸ ਨੂੰ ਉਸ ਸਦਮੇ ਤੇ ਦਰਦ ਦੀ ਯਾਦ ਦਿਵਾਉਂਦਾ ਹੈ, ਜਿਸ ਤੋਂ ਉਸ ਨੂੰ ਗੁਜ਼ਰਨਾ ਪਿਆ ਸੀ।
ਔਰਤ ਦਾ ਉਸ ਦੇ ਪਤੀ ਵਲੋਂ ਕਥਿਤ ਤੌਰ ’ਤੇ ਜਿਣਸੀ ਸ਼ੋਸ਼ਣ ਕੀਤਾ ਗਿਆ ਸੀ। ਜਸਟਿਸ ਵਿਨੋਦ ਐੱਸ. ਭਾਰਦਵਾਜ ਨੇ ਕਿਹਾ ਕਿ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਗਰਭ ਅਵਸਥਾ ਅਣਚਾਹੇ ਜਿਣਸੀ ਸਬੰਧਾਂ ਦਾ ਨਤੀਜਾ ਹੈ, ਜੋ ਉਸ ’ਤੇ ਜ਼ਬਰਦਸਤੀ ਕੀਤੀ ਗਈ ਸੀ। ਪਟੀਸ਼ਨਰ ਪਤੀ ਨਾਲ ਰਿਸ਼ਤਾ ਜਾਰੀ ਰੱਖਣ ਲਈ ਵੀ ਤਿਆਰ ਨਹੀਂ ਹੈ, ਜਿਸ ਲਈ ਉਸ ਨੇ ਤਲਾਕ ਦਾ ਹੁਕਮ ਲੈਣ ਲਈ ਫੈਮਿਲੀ ਕੋਰਟ, ਅੰਮ੍ਰਿਤਸਰ ’ਚ ਪਟੀਸ਼ਨ ਵੀ ਦਾਖ਼ਲ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : 34 ਦਿਨਾਂ ਬਾਅਦ ਕਿਸਾਨਾਂ ਨੇ ਮੁਲਤਵੀ ਕੀਤਾ ਸ਼ੰਭੂ ਰੇਲਵੇ ਟਰੈਕ ’ਤੇ ਲੱਗਾ ਮੋਰਚਾ, ਵਪਾਰੀ ਵਰਗ ਨੂੰ ਮਿਲੀ ਵੱਡੀ ਰਾਹਤ
ਅਦਾਲਤ ਨੇ ਹੁਕਮਾਂ ’ਚ ਕਿਹਾ ਹੈ ਕਿ ਜੇ ਬੱਚਾ ਪੈਦਾ ਹੁੰਦਾ ਹੈ ਤਾਂ ਇਹ ਉਸ ਨੂੰ ਚੰਗੀਆਂ ਯਾਦਾਂ ਨਹੀਂ ਦਿਵਾਏਗਾ, ਸਗੋਂ ਉਸ ਸਦਮੇ ਤੇ ਦਰਦ ਦੀ ਯਾਦ ਦਿਵਾਏਗਾ, ਜਿਸ ’ਚੋਂ ਉਸ ਨੂੰ ਗੁਜ਼ਰਨਾ ਪਿਆ ਸੀ। ਇਕ ਅਣਚਾਹੇ ਬੱਚੇ ਦੇ ਰੂਪ ’ਚ ਮੈਂਬਰ ਜਾਂ ਤਾਂ ਦਰਦ ਭਰੀ ਜ਼ਿੰਦਗੀ ਜੀਅ ਸਕਦਾ ਹੈ ਜਾਂ ਇੱਜ਼ਤ ਤੋਂ ਬਿਨਾਂ ਜੀਵਨ ਜੀਅ ਸਕਦਾ ਹੈ। ਅਦਾਲਤ ਨੇ ਕਿਹਾ ਕਿ ਦੋਵੇਂ ਸਥਿਤੀਆਂ ’ਚ ਮਾਂ ਤੇ ਬੱਚੇ ਦੋਵਾਂ ਨੂੰ ਸਮਾਜਿਕ ਕਲੰਕ ਤੇ ਸਾਰੀ ਉਮਰ ਕੈਦ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਪਟੀਸ਼ਨਕਰਤਾ ਨੇ ਪਹਿਲਾਂ ਹੀ ਬੱਚੇ ਦਾ ਪਾਲਣ-ਪੋਸ਼ਣ ਕਰਨ ’ਚ ਝਿਜਕ ਜ਼ਾਹਿਰ ਕੀਤੀ ਸੀ। ਇਸ ਨਾਲ ਅਣਜੰਮੇ ਬੱਚੇ ਦਾ ਵੀ ਕੋਈ ਭਲਾ ਨਹੀਂ ਹੁੰਦਾ, ਜੋ ਜ਼ਿੰਦਗੀ ਨੂੰ ਅਨੁਕੂਲ ਬਣਾਉਣ ਲਈ ਸੰਘਰਸ਼ ਕਰੇਗਾ ਤੇ ਉਹ ਬਿਨਾਂ ਕਿਸੇ ਗ਼ਲਤੀ ਤੋਂ ਦੁਰਵਿਵਹਾਰ ਦਾ ਸ਼ਿਕਾਰ ਹੋਵੇਗਾ।
ਜੱਜ ਨੇ ਕਿਹਾ– ਸਿਰਫ਼ ਸਾਹ ਲੈਣ ਲਈ ਨਹੀਂ ਹੁੰਦੀ ਜ਼ਿੰਦਗੀ, ਇੱਜ਼ਤ ਨਾਲ ਜਿਊਣਾ ਵੀ ਜ਼ਰੂਰੀ
ਪਟੀਸ਼ਨਰ ਨੇ ਦਲੀਲ ਦਿੱਤੀ ਕਿ ਉਸ ਦੇ ਪਤੀ ਨੇ ਉਸ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਤੇ ਉਸ ਦਾ ਜਿਣਸੀ ਸ਼ੋਸ਼ਣ ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਉਸ ਨੇ ਤਲਾਕ ਲਈ ਅਰਜ਼ੀ ਵੀ ਦਾਖ਼ਲ ਕੀਤੀ ਸੀ, ਜੋ ਫੈਮਿਲੀ ਕੋਰਟ ’ਚ ਵਿਚਾਰ ਅਧੀਨ ਹੈ। ਅਦਾਲਤ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਕਿਹਾ ਕਿ ਜਬਰ-ਜ਼ਿਨਾਹ ਸ਼ਬਦ ਦਾ ਆਮ ਅਰਥ ਕਿਸੇ ਨਾਲ ਉਸ ਦੀ ਮਰਜ਼ੀ ਤੋਂ ਬਿਨਾਂ ਜਾਂ ਉਸ ਦੀ ਮਰਜ਼ੀ ਖ਼ਿਲਾਫ਼ ਸਰੀਰਕ ਸਬੰਧ ਬਣਾਉਣਾ ਹੈ, ਭਾਵੇਂ ਅਜਿਹਾ ਵਿਆਹ ਤੋਂ ਬਾਅਦ ਹੀ ਕਿਉਂ ਨਾ ਹੋਇਆ ਹੋਵੇ। ਗਰਭ ਸਮਾਪਤੀ ਦੀ ਇਜਾਜ਼ਤ ਦਿੰਦਿਆਂ ਜਸਟਿਸ ਭਾਰਦਵਾਜ ਨੇ ਕਿਹਾ ਕਿ ਅਜਿਹੇ ਫ਼ੈਸਲੇ ਔਖੇ ਹੁੰਦੇ ਹਨ ਪਰ ਜ਼ਿੰਦਗੀ ਸਿਰਫ਼ ਸਾਹ ਲੈਣ ਲਈ ਨਹੀਂ ਹੁੰਦੀ, ਸਗੋਂ ਸਮਾਜ ’ਚ ਇੱਜ਼ਤ ਨਾਲ ਜਿਊਣ ਦੇ ਯੋਗ ਹੋਣਾ ਵੀ ਹੁੰਦੀ ਹੈ। ਅਦਾਲਤ ਨੇ ਸਿਵਲ ਸਰਜਨ, ਸਿਵਲ ਹਸਪਤਾਲ, ਅੰਮ੍ਰਿਤਸਰ ਨੂੰ ਹੁਕਮ ਦਿੱਤਾ ਹੈ ਕਿ ਉਹ ਕਾਨੂੰਨ ’ਚ ਤੈਅ ਸਾਰੀਆਂ ਜ਼ਰੂਰੀ ਸ਼ਰਤਾਂ ਦੀ ਪਾਲਣਾ ਕਰਕੇ ਔਰਤ ਦਾ ਗਰਭਪਾਤ ਕਰਵਾਉਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਾਮਲੱਲਾ ਦੇ ਦਰਸ਼ਨਾਂ ਲਈ ਗਏ ਬੱਚੇ ਹੋਏ ਲਾਪਤਾ, ਨਦੀ ਕੰਢਿਓਂ ਮਿਲੇ ਕੱਪੜੇ ਦੇਖ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
NEXT STORY