ਵਾਸ਼ਿੰਗਟਨ (ਬਿਊਰੋ): ਘਰੇਲੂ ਹਿੰਸਾ ਦੇ ਜ਼ਿਆਦਾਤਰ ਮਾਮਲਿਆਂ ਵਿਚ ਔਰਤਾਂ ਦੇ ਸ਼ਿਕਾਰ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਪਰ ਇਨੀ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਘਰੇਲੂ ਹਿੰਸਾ ਦੇ ਦੂਜੇ ਰੂਪ ਨੂੰ ਦਰਸਾ ਰਹੀ ਹੈ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਪੁਰਸ਼ ਦੇ ਸਿਰ 'ਤੇ ਲੇਡੀਜ਼ ਸੈਂਡਲ ਦੀ ਹਾਈ ਹੀਲ ਖੁੱਭੀ ਹੋਈ ਹੈ। ਉਹ ਆਪਰੇਸ਼ਨ ਟੇਬਲ 'ਤੇ ਲੇਟਿਆ ਹੋਇਆ ਹੈ। ਭਾਵੇਂਕਿ ਇਹ ਘਟਨਾ ਪਹਿਲੀ ਵਾਰ ਖਬਰਾਂ ਵਿਚ 23 ਫਰਵਰੀ ਨੂੰ ਸਾਹਮਣੇ ਆਈ ਸੀ ਪਰ ਹੁਣ ਇਸ ਦੀਆਂ ਤਸਵੀਰਾਂ ਸਾਰੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਇਹ ਮਾਮਲਾ ਕਿੱਥੋਂ ਦਾ ਹੈ ਅਤੇ ਜਿਸ ਪੁਰਸ਼ ਦੇ ਸਿਰ ਵਿਚ ਸੈਂਡਲ ਦੀ ਹੀਲ ਖੁੱਭੀ ਹੋਈ ਹੈ ਉਸ ਦੀ ਪਛਾਣ ਉਜਾਗਰ ਨਹੀਂ ਹੋਈ ਹੈ। ਪਰ ਮੀਡੀਆ ਰਿਪੋਰਟਾਂ ਵਿਚ ਇੰਨਾ ਜ਼ਰੂਰ ਕਿਹਾ ਗਿਆ ਹੈਕਿ ਜਦੋਂ ਉਹ ਪੁਰਸ਼ ਸੌਂ ਰਿਹਾ ਸੀ ਉਸ ਦੌਰਾਨ ਮਹਿਲਾ ਨੇ ਉਸ ਦੇ ਸਿਰ 'ਤੇ ਸੈਂਡਲ ਮਾਰੀ ਸੀ। ਮਹਿਲਾ ਨੇ ਵੀ ਸ਼ਾਇਦ ਸੋਚਿਆ ਨਹੀਂ ਹੋਵੇਗਾ ਕਿ ਉਸ ਦੀ ਸੈਂਡਲ ਦੀ ਹੀਲ ਉਸ ਦੇ ਪਤੀ ਦੇ ਸਿਰ ਵਿਚ ਇੰਨੀ ਬੁਰੀ ਤਰ੍ਹਾਂ ਖੁੱਭ ਜਾਵੇਗੀ।
ਫਿਲਹਾਲ ਘਟਨਾ ਦੇ ਬਾਅਦ ਮਹਿਲਾ ਨੇ ਜ਼ਖਮੀ ਪਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਇਸ ਦੇ ਬਾਅਦ ਸ਼ਾਇਦ ਉੱਥੋਂ ਦੇ ਕਿਸੇ ਕਰਮਚਾਰੀ ਨੇ ਇਸ ਤਸਵੀਰ ਨੂੰ ਖਿੱਚ ਕੇ ਵਾਇਰਲ ਕਰ ਦਿੱਤਾ ਸੀ। ਤਸਵੀਰ ਦੇਖ ਕੇ ਪਤਾ ਚੱਲਦਾ ਹੈਕਿ ਉਸ ਸਮੇਂ ਪੁਰਸ਼ ਦਾ ਆਪਰੇਸ਼ਨ ਕਰਨ ਦੀ ਤਿਆਰੀ ਚੱਲ ਰਹੀ ਸੀ ਅਤੇ ਉਹ ਆਈ.ਸੀ.ਯੂ. ਦੇ ਆਪਰੇਸ਼ਨ ਟੇਬਲ 'ਤੇ ਲੇਟਿਆ ਹੋਇਆ ਸੀ। ਮੀਡੀਆ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਸੀ ਕਿ ਮਹਿਲਾ ਨੇ ਪਤੀ ਦੇ ਫੋਨ ਵਿਚ ਕੋਈ ਤਸਵੀਰ ਜਾਂ ਸ਼ੱਕੀ ਸੰਪਰਕ ਨੰਬਰ ਦੇਖਿਆ ਹੋਵੇਗਾ ਜਾਂ ਉਸ ਨੂੰ ਆਪਣੇ ਪਤੀ ਦੀ ਕਿਸੇ ਸ਼ੱਕੀ ਗਤੀਵਿਧੀ ਬਾਰੇ ਪਤਾ ਚੱਲਿਆ ਹੋਵੇਗਾ ਜਿਸ ਦੇ ਬਾਅਦ ਉਸ ਨੇ ਇਹ ਕਦਮ ਚੁੱਕਿਆ।
ਕੋਵਿਡ-19: ਈਰਾਨ 'ਚ 135 ਤੇ ਸਪੇਨ 'ਚ 149 ਨਵੀਂਆਂ ਮੌਤਾਂ, ਦੁਨੀਆਭਰ ਦਾ ਅੰਕੜਾ 7400 ਪਾਰ
NEXT STORY