ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਕਹਿਰ ਨਾਲ ਜੂਝ ਰਹੀ ਦੁਨੀਆ ਲਈ ਇਕ ਚੰਗੀ ਖਬਰ ਹੈ।ਉਂਝ ਵਿਗਿਆਨੀ ਦਿਨ-ਰਾਤ ਇਸ ਗਲੋਬਲ ਮਹਾਮਾਰੀ ਦੀ ਵੈਕਸੀਨ ਬਣਾਉਣ ਵਿਚ ਜੁਟੇ ਹੋਏ ਹਨ। ਕਈ ਦੇਸ਼ਾਂ ਦੇ ਵਿਗਿਆਨੀਆਂ ਨੇ ਦਾਅਵਾ ਵੀ ਕੀਤਾ ਹੈ ਕਿ ਉਹਨਾਂ ਨੇ ਕੋਰੋਨਾਵਾਇਰਸ ਮਹਾਮਾਰੀ ਦੀ ਵੈਕਸੀਨ ਬਣਾ ਲਈ ਹੈ। ਪਰ ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਹਾਲੇ ਤੱਕ ਕੋਈ ਅਜਿਹੀ ਵੈਕਸੀਨ ਨਹੀਂ ਬਣੀ ਹੈ ਜਿਸ ਨੂੰ ਕੋਰੋਨਾਵਾਇਰਸ ਵੈਕਸੀਨ ਦਾ ਨਾਮ ਦਿੱਤਾ ਜਾ ਸਕੇ।
ਇਸ ਦੌਰਾਨ ਅਮਰੀਕਾ ਦੀ ਬਾਇਓਟੇਕ ਫਰਮ ਇਨੋਵਿਓ (Inovio) ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਵੈਕਸੀਨ ਦੇ ਪਰੀਖਣ ਦੇ ਦੌਰਾਨ ਉਤਸ਼ਾਨਜਨਕ ਨਤੀਜੇ ਦੇਖਣ ਨੂੰ ਮਿਲੇ ਹਨ। ਫਰਮ ਨੇ ਦਾਅਵਾ ਕੀਤਾ ਕਿ INO-4800 ਨਾਮ ਦੀ ਵੈਕਸੀਨ 40 ਲੋਕਾਂ 'ਤੇ ਕੀਤੇ ਗਏ ਟ੍ਰਾਇਲ ਦੇ ਦੌਰਾਨ 94 ਫੀਸਦੀ ਸਫਲ ਰਹੀ ਹੈ। ਕਲੀਨਿਕਲ ਟ੍ਰਾਇਲ ਦੇ ਦੌਰਾਨ ਅਮਰੀਕਾ ਵਿਚ 18 ਤੋਂ 50 ਸਾਲ ਦੀ ਉਮਰ ਦੇ 40 ਲੋਕਾਂ ਨੂੰ ਟੀਕਾ ਲਗਾਇਆ ਗਿਆ। ਇਹਨਾਂ ਲੋਕਾਂ ਨੂੰ 4 ਹਫਤੇ ਵਿਚ ਵੈਕਸੀਨ ਦੇ ਦੋ ਟੀਕੇ ਲਗਾਏ ਗਏ। ਟੈਸਟ ਦੇ ਨਤੀਜਿਆਂ ਤੋਂ ਪਤਾ ਚੱਲਿਆ ਕਿ INO-4800 ਵੈਕਸੀਨ ਨੇ ਸਾਰੇ ਲੋਕਾਂ ਦੇ ਸਰੀਰ ਵਿਚ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਇਆ।
ਕੰਪਨੀ ਦੇ ਮੁਤਾਬਕ ਇਸ ਦੌਰਾਨ ਵੈਕਸੀਨ ਦਾ ਕਈ ਵੀ ਪ੍ਰਤੀਕੂਲ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ। ਇਨੋਵਿਓ ਕੰਪਨੀ ਦੇ ਸੀਨੀਅਰ ਵਾਇਸ ਪ੍ਰੈਜੀਡੈਂਟ ਕੇਟ ਬ੍ਰਾਡਰਿਕ ਦੇ ਮੁਤਾਬਕ, 10 ਜਨਵਰੀ ਨੂੰ ਚੀਨ ਦੇ ਸ਼ੋਧ ਕਰਤਾਵਾਂ ਨੇ ਕੋਰੋਨਾਵਾਇਰਸ ਦਾ ਜੈਨੇਟਿਕ ਕੋਡ ਜਾਰੀ ਕੀਤਾ ਤਾਂ ਟੀਮ ਨੇ ਉਸ ਸੀਕਵੇਂਸ ਨੂੰ ਸਾਫਟਵੇਅਰ ਦੇ ਜ਼ਰੀਏ ਕੋਡ ਕੀਤਾ ਅਤੇ ਫਾਰਮੂਲਾ ਤਿਆਰ ਕਰ ਲਿਆ। ਇਹ ਡੀ.ਐੱਨ.ਏ. ਵੈਕਸੀਨ ਕੋਰੋਨਾਵਾਇਰਸ ਦੇ ਸਪਾਈਕ ਪ੍ਰੋਟੀਨ ਦੀ ਪਛਾਣ ਕਰ ਕੇ ਉਂਝ ਹੀ ਪ੍ਰੋਟੀਨ ਦਾ ਨਿਰਮਾਣ ਕਰ ਕੇ ਵਾਇਰਸ ਨੂੰ ਗੁੰਮਰਾਹ ਕਰੇਗੀ। ਜਿਸ ਦੇ ਬਾਅਦ ਜਿਵੇਂ ਹੀ ਵਾਇਰਸ ਉਸ ਪ੍ਰੋਟੀਨ ਦੇ ਨੇੜੇ ਜਾਵੇਗਾ ਤਾਂ ਇਹ ਵੈਕਸੀਨ ਦੇ ਪ੍ਰਭਾਵ ਨਾਲ ਕਿਰਿਆਹੀਣ ਹੋ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਜਿਵੇਂ-ਜਿਵੇਂ ਕੋਰੋਨਾ ਵਧੇਗਾ, ਚੀਨ 'ਤੇ ਮੇਰਾ ਗੁੱਸਾ ਹੋਰ ਵੱਧਦਾ ਜਾਵੇਗਾ : ਟਰੰਪ
ਸਪਾਈਕ ਪ੍ਰੋਟੀਨ ਨਾਲ ਮਨੁੱਖੀ ਸਰੀਰ ਵਿਚ ਰੋਗ ਪ੍ਰਤੀਰੋਧਕ ਸਮਰੱਥਾ ਦਾ ਵਿਕਾਸ ਹੋਵੇਗਾ। ਵੈਕਸੀਨ ਨਾਲ ਸਪਾਈਕ ਪ੍ਰੋਟੀਨ ਦਾ ਨਿਰਮਾਣ ਹੋਵੇਗਾ ਤਾਂ ਸਰੀਰ ਉਸ ਨੂੰ ਵਾਇਰਸ ਸਮਝ ਕੇ ਜ਼ਿਆਦਾ ਗਿਣਤੀ ਵਿਚ ਐਂਟੀਬੌਡੀ ਬਣਾਏਗਾ। ਜਦਕਿ ਇਸ ਪ੍ਰੋਟੀਨ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਕੋਰੋਨਾਵਾਇਰਸ ਦਾ ਖਾਤਮਾ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿਚ ਵਰਤਮਾਨ ਸਮੇਂ ਵਿਚ ਕੋਰੋਨਾਵਾਇਰਸ ਵੈਕਸੀਨ ਸਬੰਧੀ 120 ਤੋਂ ਵਧੇਰੇ ਭਾਗੀਦਾਰ ਕੰਮ ਕਰ ਰਹੇ ਹਨ। ਜਦਕਿ ਇਹਨਾਂ ਵਿਚੋਂ 13 ਵੈਕਸੀਨ ਕਲੀਨਿਕਲ ਟ੍ਰਾਇਲ ਵਿਚ ਅਸਫਲ ਹੋ ਚੁੱਕੇ ਹਨ। ਇਹਨਾਂ ਵਿਚੋਂ ਸਭ ਤੋਂ ਵੱਧ ਚੀਨ ਦੀ ਵੈਕਸੀਨ ਮਨੁੱਖੀ ਟ੍ਰਾਇਲ ਵਿਚ ਹੈ। ਇੱਥੇ ਦੱਸ ਦਈਏ ਕਿ ਚੀਨ ਵਿਚ 5, ਬ੍ਰਿਟੇਨ ਵਿਚ 2, ਅਮਰੀਕਾ ਵਿਚ 3, ਰੂਸ, ਆਸਟ੍ਰੇਲੀਆ ਤੇ ਜਰਮਨੀ ਵਿਚ 1-1 ਵੈਕਸੀਨ ਕਲੀਨਿਕਲ ਟ੍ਰਾਇਲ ਫੇਜ ਵਿਚ ਹਨ।
ਚੀਨ ਨੂੰ ਹਾਂਗਕਾਂਗ ਦੀ ਸੁਤੰਤਰਤਾ ਖਤਮ ਨਹੀਂ ਕਰਨ ਦੇਵਾਂਗੇ : ਅਮਰੀਕਾ
NEXT STORY