ਵਾਸ਼ਿੰਗਟਨ (ਇੰਟਰਨੈਸ਼ਨਲ ਡੈਸਕ)- ਅਮਰੀਕਾ 'ਚ ਇਨ੍ਹੀਂ ਦਿਨੀਂ ਇਕ ਨਵਾਂ ਟਰੈਂਡ ਚੱਲ ਰਿਹਾ ਹੈ। ਦਰਅਸਲ ਲਾੜਾ-ਲਾੜੀ ਵਿਆਹ 'ਤੇ ਮਿਲਣ ਵਾਲੇ ਤੋਹਫ਼ਿਆਂ ਦੀ ਬਜਾਏ ਨਕਦੀ ਦੀ ਮੰਗ ਕਰ ਰਹੇ ਹਨ। ਕੈਥਰੀਨ ਹੋਵ ਅਤੇ ਪੈਟਰਿਕ ਵਾਲਸ਼ ਨੇ ਲੰਘੀ 17 ਅਪ੍ਰੈਲ ਨੂੰ ਵਿਆਹ ਕਰਵਾਇਆ ਸੀ, ਉਨ੍ਹਾਂ ਕੋਲ ਉਹ ਸਭ ਕੁਝ ਸੀ ਜਿਸਦੀ ਉਨ੍ਹਾਂ ਨੂੰ ਜ਼ਰੂਰਤ ਸੀ ਪਰ ਉਨ੍ਹਾਂ ਕੋਲ ਆਪਣਾ ਘਰ ਨਹੀਂ ਸੀ। ਕਿਉਂਕਿ ਉਨ੍ਹਾਂ ਕੋਲ ਘਰ ਖ਼ਰੀਦਣ ਲਈ ਪੈਸੇ ਨਹੀਂ ਸਨ। ਇਸ ਲਈ ਉਨ੍ਹਾਂ ਨੇ ਆਪਣੇ ਵਿਆਹ ਦੇ ਕਾਰਡ 'ਤੇ ਲਿਖਵਾਇਆ, ਵਿਆਹ ਵਿਚ ਆਓ, ਭੌਜਨ ਕਰੋ, ਮਠਿਆਈ ਖਾਓ, ਜੇਕਰ ਤੁਸੀਂ ਉਦਾਰ (ਖੁੱਲ੍ਹੇ ਦਿਲ ਵਾਲਾ) ਮਹਿਸੂਸ ਕਰ ਰਹੇ ਹੋ ਤਾਂ ਨਕਦ ਦਿਓ ਤਾਂ ਜੋ ਨਵ-ਵਿਆਹੁਤਾ ਜੋੜਾ ਆਪਣਾ ਘਰ ਖ਼ਰੀਦ ਸਕੇ।
ਇਹ ਵੀ ਪੜ੍ਹੋ: ਅਮਰੀਕਾ 'ਚ ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, ਮਹਿਲਾ ਡਰਾਇਵਰ ਨੇ ਬਚਾਈ 40 ਬੱਚਿਆਂ ਦੀ ਜਾਨ
ਦੂਜੇ ਸ਼ਬਦਾਂ ਵਿਚ, ਉਨ੍ਹਾਂ ਨੂੰ ਪੈਸੇ ਦੀ ਜ਼ਰੂਰਤ ਹੈ ਅਤੇ ਇਹ ਮੰਗਣ ਵਿਚ ਕੋਈ ਸ਼ਰਮ ਨਹੀਂ ਹੈ। ਵਾਲਸ਼ ਕਹਿੰਦੇ ਹਨ - ਬਹੁਤ ਸਾਰੇ ਅਣਚਾਹੇ ਤੋਹਫ਼ਿਆਂ ਨਾਲੋਂ ਆਪਣੀ ਲੋੜ ਸਾਹਮਣੇ ਰੱਖਣਾ ਬਿਹਤਰ ਹੈ। ਇੱਕ ਏਟੀਕੇਟ ਕੰਪਨੀ ਦੇ ਸੰਸਥਾਪਕ ਜੋਡੀ ਸਮਿਥ ਦਾ ਕਹਿਣਾ ਹੈ ਕਿ ਭਾਵੇਂ ਅਮਰੀਕੀ ਸੱਭਿਆਚਾਰ ਵਿੱਚ ਕਈ ਸਾਲਾਂ ਤੋਂ ਤੋਹਫ਼ੇ ਵਜੋਂ ਪੈਸੇ ਸਵੀਕਾਰ ਕਰਨ ਦਾ ਰਿਵਾਜ ਰਿਹਾ ਹੈ, ਪਰ ਇਸ ਨੂੰ ਖੁੱਲ੍ਹੇਆਮ ਮੰਗਣਾ ਸ਼ਿਸ਼ਟਾਚਾਰ ਨਹੀਂ ਮੰਨਿਆ ਜਾਂਦਾ ਹੈ। ਹਾਲਾਂਕਿ ਹੁਣ ਨਜ਼ਰੀਆ ਬਦਲ ਗਿਆ।
ਇਹ ਵੀ ਪੜ੍ਹੋ: ਕੈਨੇਡਾ ਦੀ ਕੌਂਸਲ ਜਨਰਲ ਕੈਲੀ ਵੀ ਹੋਈ ਸ਼ਾਹਰੁਖ ਖਾਨ ਤੋਂ ਪ੍ਰਭਾਵਿਤ, ਟਵੀਟ ਕਰ ਆਖੀ ਇਹ ਗੱਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ ਦੇ ਸਕੂਲਾਂ ਨੇ ਖਿਡੌਣੇ ਬੰਦੂਕਾਂ ਤੇ ਹਥਿਆਰਾਂ ’ਤੇ ਪਾਬੰਦੀ ਦੀ ਮੰਗ ਕੀਤੀ
NEXT STORY