ਨਿਊਯਾਰਕ (ਏਜੰਸੀ) : ਅਮਰੀਕਾ ਦੇ ਨਿਊਜਰਸੀ ਸੂਬੇ ਦੇ ਇੱਕ ਸ਼ਹਿਰ ਦੇ ਸਿੱਖ ਮੇਅਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਈਮੇਲ ਰਾਹੀਂ ਨਫ਼ਰਤ ਭਰੇ ਪੱਤਰਾਂ ਦੀ ਇੱਕ ਲੜੀ ਮਿਲੀ ਹੈ, ਜਿਸ ਵਿਚ ਅਸਤੀਫ਼ਾ ਨਾ ਦੇਣ 'ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇੱਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਗਾਜ਼ਾ ਦੇ ਹਸਪਤਾਲ 'ਚ ਧਮਾਕਾ, ਸੈਂਕੜੇ ਲੋਕਾਂ ਦੀ ਮੌਤ, ਹਮਾਸ ਤੇ ਇਜ਼ਰਾਈਲ ਨੇ ਇਕ-ਦੂਜੇ ਸਿਰ ਮੜੇ ਦੋਸ਼
ਰਵੀ ਭੱਲਾ, ਜੋ ਨਵੰਬਰ 2017 ਵਿੱਚ ਹੋਬੋਕੇਨ ਸਿਟੀ ਦੇ ਮੇਅਰ ਵਜੋਂ ਚੁਣੇ ਜਾਣ ਵਾਲੇ ਪਹਿਲੇ ਸਿੱਖ ਬਣੇ ਸਨ, ਨੇ ਮੰਗਲਵਾਰ ਨੂੰ ਸੀ.ਬੀ.ਐੱਸ. ਨਿਊਜ਼ ਨੂੰ ਦੱਸਿਆ ਕਿ ਪਹਿਲਾ ਪੱਤਰ ਇੱਕ ਸਾਲ ਤੋਂ ਵੱਧ ਸਮਾਂ ਪਹਿਲਾਂ ਭੇਜਿਆ ਗਿਆ ਸੀ, ਜਿਸ ਵਿੱਚ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ ਸੀ। ਜਦੋਂ ਕਿ ਦੂਜੇ ਪੱਤਰ ਵਿਚ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਸੀ, ਇਹ ਤੀਜਾ ਪੱਤਰ ਸੀ, ਜੋ ਦੂਜੇ ਤੋਂ ਤੁਰੰਤ ਬਾਅਦ ਆਇਆ, ਜਿਸ ਨੇ ਭੱਲਾ ਅਤੇ ਉਸ ਦੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ।
ਇਹ ਵੀ ਪੜ੍ਹੋ: ਜੰਮੂ 'ਚ ਕੌਮਾਂਤਰੀ ਸਰਹੱਦ ਨੇੜੇ ਪਾਕਿ ਰੇਂਜਰਾਂ ਨੇ ਕੀਤੀ ਗੋਲੀਬਾਰੀ, BSF ਦੇ 2 ਜਵਾਨ ਹੋਏ ਜ਼ਖ਼ਮੀ
ਤੀਜੇ ਪੱਤਰ ਵਿਚ ਲਿਖਿਆ ਹੈ, "ਇਹ ਤੁਹਾਡੀ ਆਖਰੀ ਚੇਤਾਵਨੀ ਹੈ। ਜੇਕਰ ਤੁਸੀਂ ਤੁਰੰਤ ਅਸਤੀਫਾ ਨਹੀਂ ਦਿੱਤਾ, ਤਾਂ ਅਸੀਂ ਤੁਹਾਨੂੰ ਮਾਰ ਦੇਵਾਂਗੇ, ਅਸੀਂ ਤੁਹਾਡੀ ਪਤਨੀ ਨੂੰ ਮਾਰ ਦੇਵਾਂਗੇ, ਅਸੀਂ ਤੁਹਾਡੇ ਬੱਚਿਆਂ ਨੂੰ ਮਾਰ ਦੇਵਾਂਗੇ।" ਇੱਕ ਹੋਰ ਪੱਤਰ ਵਿੱਚ ਲਿਖਿਆ ਗਿਆ ਸੀ, "ਤੁਹਾਨੂੰ ਮਾਰਨ ਦਾ ਸਮਾਂ ਆ ਗਿਆ ਹੈ।" 22 ਸਾਲਾਂ ਤੋਂ ਹੋਬੋਕੇਨ ਵਿੱਚ ਰਹਿ ਰਹੇ ਭੱਲਾ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ 24 ਘੰਟੇ ਸੁਰੱਖਿਆ ਪ੍ਰਦਾਨ ਕੀਤੀ ਹੈ, ਜਿਸ ਵਿਚ ਉਨ੍ਹਾਂ ਦੇ 15 ਅਤੇ 11 ਸਾਲ ਦੇ 2 ਬੱਚਿਆਂ ਦੀ ਸਕੂਲ ਦੀ ਸੁਰੱਖਿਆ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ‘ਆਪ’ ਨੇ ਸਾਰੇ 117 ਵਿਧਾਨ ਸਭਾ ਹਲਕਿਆਂ ’ਚ ਖੂਨਦਾਨ ਕੈਂਪ ਲਗਾ ਕੇ ਮਨਾਇਆ CM ਮਾਨ ਦਾ 50ਵਾਂ ਜਨਮ ਦਿਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
Operation Ajay ਦੀ ਪੰਜਵੀਂ ਫਲਾਈਟ 'ਚ ਭਾਰਤੀਆਂ ਸਮੇਤ ਪਰਤੇ ਨੇਪਾਲੀ ਨਾਗਰਿਕ, ਗੁਆਂਢੀ ਦੇਸ਼ ਨੇ ਕੀਤਾ ਧੰਨਵਾਦ
NEXT STORY