ਕਰਾਚੀ : ਇੱਕ ਕਹਾਵਤ ਹੈ ਕਿ ਲੋਕ ਪਿਆਰ ਵਿੱਚ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ ਪਰ ਅਮਰੀਕੀ ਔਰਤ ਓਨੀਜਾ ਐਂਡਰਿਊ ਰੌਬਿਨਸ ਨੇ ਪਿਆਰ ਵਿੱਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਨਿਊਯਾਰਕ ਤੋਂ ਕਰਾਚੀ ਆਈ ਓਨੀਜਾ ਦੀ ਪ੍ਰੇਮ ਕਹਾਣੀ ਨੇ ਪੂਰੇ ਪਾਕਿਸਤਾਨ ਵਿੱਚ ਹਲਚਲ ਮਚਾ ਦਿੱਤੀ ਹੈ। ਉਹ ਅਕਤੂਬਰ 'ਚ 19 ਸਾਲਾ ਨਿਦਾਲ ਅਹਿਮਦ ਮੇਮਨ ਨਾਲ ਵਿਆਹ ਕਰਨ ਲਈ ਇੱਥੇ ਆਈ ਸੀ, ਜਿਸ ਨਾਲ ਉਸ ਦੀ ਫੇਸਬੁੱਕ 'ਤੇ ਦੋਸਤੀ ਹੋਈ ਸੀ। ਔਰਤ ਨੇ TikTok ਰਾਹੀਂ ਵੀਡੀਓ ਬਣਾ ਕੇ ਗੁਆਂਢੀ ਦੇਸ਼ 'ਚ ਹਲਚਲ ਮਚਾ ਦਿੱਤੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਉਸ ਲਈ ਆਪਣੇ ਦੇਸ਼ ਪਰਤਣਾ ਸੰਭਵ ਹੋਇਆ।
ਪਾਕਿਸਤਾਨੀ ਨੌਜਵਾਨ ਦੇ ਪਿਆਰ 'ਚ ਪਾਗਲ
'ਦਿ ਐਕਸਪ੍ਰੈਸ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ ਨਿਊਯਾਰਕ ਦੀ ਰਹਿਣ ਵਾਲੀ 33 ਸਾਲਾ ਓਨੀਜਾ ਐਂਡਰਿਊ ਰੌਬਿਨਸ ਅਕਤੂਬਰ 2024 'ਚ ਆਪਣੇ ਆਨਲਾਈਨ ਪ੍ਰੇਮੀ ਨਿਦਾਲ ਅਹਿਮਦ ਮੇਮਨ ਨੂੰ ਮਿਲਣ ਲਈ ਕਰਾਚੀ ਪਹੁੰਚੀ ਸੀ ਪਰ ਇਸ ਦੌਰਾਨ ਵਾਪਰੀਆਂ ਘਟਨਾਵਾਂ ਕਾਰਨ ਉਹ ਪਾਕਿਸਤਾਨ ਵਿੱਚ ਵਾਇਰਲ ਸਨਸਨੀ ਬਣ ਗਈ ਹੈ। ਇੰਨਾ ਹੀ ਨਹੀਂ ਇਸ ਲਵ ਸਟੋਰੀ ਨੇ ਸੋਸ਼ਲ ਮੀਡੀਆ 'ਤੇ ਦੁਨੀਆ ਭਰ ਦੇ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਔਰਤ ਵੀਡੀਓ ਬਣਾਉਂਦੇ ਸਮੇਂ ਖ਼ਾਸ ਫਿਲਟਰ ਦੀ ਵਰਤੋਂ ਕਰਦੀ ਸੀ ਤਾਂ ਕਿ ਉਹ ਅਸ਼ਵੇਤ ਨਾ ਲੱਗੇ। ਪਹਿਲਾਂ ਦਾ ਨਿਦਾਲ ਦਾ ਪਰਿਵਾਰ ਇਸ ਵਿਆਹ ਲਈ ਰਾਜ਼ੀ ਸੀ, ਪਰ ਔਰਤ ਨੂੰ ਲੈ ਕੇ ਵਿਵਾਦ ਵਧਦਾ ਦੇਖ ਉਹ ਲੋਕ ਆਪਣਾ ਘਰ ਛੱਡ ਕੇ ਚਲੇ ਗਏ।

ਇਹ ਸਾਰੀ ਕਹਾਣੀ ਅਕਤੂਬਰ 2024 'ਚ ਸ਼ੁਰੂ ਹੋਈ, ਜਦੋਂ ਉਕਤ ਅਮਰੀਕੀ ਔਰਤ ਟੂਰਿਸਟ ਵੀਜ਼ੇ 'ਤੇ ਕਰਾਚੀ ਪਹੁੰਚੀ। ਉਹ ਕੁਝ ਦਿਨ ਏਅਰਪੋਰਟ 'ਤੇ ਰਹੀ ਅਤੇ ਦਾਅਵਾ ਕੀਤਾ ਕਿ ਉਹ 19 ਸਾਲਾ ਨੌਜਵਾਨ ਨਾਲ ਵਿਆਹ ਕਰਨ ਅਮਰੀਕਾ ਤੋਂ ਪਾਕਿਸਤਾਨ ਆਈ ਸੀ। ਪਰ ਉਸਦਾ ਵੀਜ਼ਾ ਖਤਮ ਹੋਣ ਤੋਂ ਬਾਅਦ ਉਹ ਇੱਥੇ ਫਸ ਗਈ। ਇੰਨਾ ਹੀ ਨਹੀਂ ਉਸ ਨੇ ਦਾਅਵਾ ਕੀਤਾ ਕਿ ਉਸ ਕੋਲ ਰਿਟਰਨ ਟਿਕਟ ਲਈ ਵੀ ਪੈਸੇ ਨਹੀਂ ਸਨ। ਜਦੋਂ ਇਹ ਮਾਮਲਾ ਸਿੰਧ ਦੇ ਗਵਰਨਰ ਤੱਕ ਪਹੁੰਚਿਆ ਤਾਂ ਉਨ੍ਹਾਂ ਨੇ ਔਰਤ ਦੇ ਵੀਜ਼ੇ ਦੀ ਮਿਆਦ ਵਧਾਉਣ ਦੀ ਸਿਫਾਰਸ਼ ਕੀਤੀ ਅਤੇ ਇਹ ਵੀ ਭਰੋਸਾ ਦਿੱਤਾ ਕਿ ਉਸ ਨੂੰ ਜਲਦੀ ਹੀ ਉਸ ਦੇ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ।
ਸਰਕਾਰ ਤੋਂ ਹਰ ਹਫ਼ਤੇ ਮੰਗੇ 4 ਲੱਖ ਰੁਪਏ
ਇਸ ਤੋਂ ਬਾਅਦ ਔਰਤ ਦੀ ਵਾਪਸੀ ਦਾ ਪ੍ਰਬੰਧ ਕੀਤਾ ਗਿਆ ਅਤੇ ਉਸ ਨੂੰ ਟਿਕਟ ਵੀ ਦਿੱਤੀ ਗਈ। ਹਾਲਾਂਕਿ, ਬੋਰਡਿੰਗ ਤੋਂ ਠੀਕ ਪਹਿਲਾਂ ਓਨੀਜਾ ਨੇ ਹਵਾਈ ਅੱਡੇ ਤੋਂ ਬਾਹਰ ਨਿਕਲਣ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਸਿੱਧੇ ਉਸ ਨੌਜਵਾਨ ਦੇ ਘਰ ਗਈ, ਜਿਸ ਨਾਲ ਉਹ ਵਿਆਹ ਦੀ ਇੱਛਾ ਨਾਲ ਕਰਾਚੀ ਆਈ ਸੀ। ਉਸ ਨੇ ਉੱਥੇ ਜਾ ਕੇ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਇਹ ਅਮਰੀਕੀ ਔਰਤ ਪਾਕਿਸਤਾਨੀ ਮੀਡੀਆ 'ਚ ਚਰਚਾ ਦਾ ਵਿਸ਼ਾ ਬਣ ਗਈ।
ਔਰਤ ਨੇ ਫਿਰ ਦਾਅਵਾ ਕੀਤਾ ਕਿ ਉਹ ਆਪਣੇ ਕਥਿਤ ਪ੍ਰੇਮੀ ਨੂੰ ਨਾਲ ਲਏ ਬਿਨਾਂ ਇੱਥੋਂ ਵਾਪਸ ਨਹੀਂ ਜਾਵੇਗੀ। ਉਸ ਨੇ ਸਥਾਨਕ ਮੀਡੀਆ ਨੂੰ ਪਾਕਿਸਤਾਨ ਸਰਕਾਰ ਤੋਂ ਇੱਕ ਲੱਖ ਡਾਲਰ (ਕਰੀਬ 2.80 ਕਰੋੜ ਪਾਕਿਸਤਾਨੀ ਰੁਪਏ) ਦੇ ਮੁਆਵਜ਼ੇ ਦੀ ਮੰਗ ਪੇਸ਼ ਕੀਤੀ ਅਤੇ ਆਪਣੇ ਲਈ ਜ਼ਮੀਨ ਦੇ ਨਾਲ-ਨਾਲ ਨਾਗਰਿਕਤਾ ਦੀ ਮੰਗ ਵੀ ਕੀਤੀ। ਇਸ ਮੰਗ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਦੇ ਨਾਲ ਹੀ ਮਹਿਲਾ ਨੇ ਸਰਕਾਰ ਨੂੰ ਪਾਕਿਸਤਾਨ ਦੀ ਹਾਲਤ ਸੁਧਾਰਨ ਦੀ ਪੇਸ਼ਕਸ਼ ਵੀ ਕੀਤੀ, ਕਿਉਂਕਿ ਉਸ ਦਾ ਮੰਨਣਾ ਹੈ ਕਿ ਇੱਥੇ ਟਰਾਂਸਪੋਰਟ ਸੇਵਾ ਦਾ ਬੁਰਾ ਹਾਲ ਹੈ।
ਇੰਟਰਨੈੱਟ ਯੂਜ਼ਰਸ ਨੇ ਉਡਾਇਆ ਮਜ਼ਾਕ
ਕੁਝ ਲੋਕਾਂ ਨੇ ਔਰਤ ਦਾ ਮਜ਼ਾਕ ਉਡਾਇਆ ਜਦਕਿ ਕੁਝ ਲੋਕ ਅਜਿਹੇ ਵੀ ਸਨ ਜੋ ਉਸ ਦੀ ਹਾਲਤ ਲਈ ਪਾਕਿਸਤਾਨੀ ਨੌਜਵਾਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ। 'ਛਿਪਾ' ਨਾਂ ਦੀ ਇੱਕ ਐੱਨਜੀਓ ਨੇ ਵੀ ਔਰਤ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਪੁਲਸ ਨੇ ਓਨੀਜਾ ਦੇ ਕਥਿਤ ਪ੍ਰੇਮੀ ਦੇ ਫਰਾਰ ਹੋਣ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਇਸ ਐੱਨਜੀਓ ਨੂੰ ਸੌਂਪ ਦਿੱਤੀ ਸੀ। ਹਾਲਾਂਕਿ, ਸਥਾਨਕ ਲੋਕਾਂ ਨੇ ਉਸ ਨੂੰ ਨਿਸ਼ਾਨਾ ਬਣਾਇਆ ਅਤੇ ਕੁਝ ਬਦਮਾਸ਼ਾਂ ਨੇ ਉਸ ਨਾਲ ਦੁਰਵਿਵਹਾਰ ਵੀ ਕੀਤਾ। ਪਾਕਿਸਤਾਨੀ ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇੱਕ ਵਿਅਕਤੀ ਨੇ ਆਪਣੀ ਪਛਾਣ ਓਨੀਜਾ ਦੇ ਬੇਟੇ ਵਜੋਂ ਦੱਸੀ ਅਤੇ ਦਾਅਵਾ ਕੀਤਾ ਕਿ ਉਸਦੀ ਮਾਂ ਮਾਨਸਿਕ ਬਿਮਾਰੀ ਤੋਂ ਪੀੜਤ ਸੀ। ਹਾਲਾਂਕਿ ਹੁਣ ਮਹਿਲਾ ਨੂੰ ਵਾਪਸ ਅਮਰੀਕਾ ਭੇਜ ਦਿੱਤਾ ਗਿਆ ਹੈ।
ਇਸ ਧਰਮ ਦੇ ਲੋਕਾਂ ਕੋਲ ਹੈ ਸਭ ਤੋਂ ਜ਼ਿਆਦਾ ਪੈਸਾ! ਦੌਲਤ ਜਾਣ ਰਹਿ ਜਾਓਗੇ ਹੈਰਾਨ
NEXT STORY