ਇੰਟਰਨੈਸ਼ਨਲ ਡੈਸਕ : ਕੋਰੋਨਾ ਮਹਾਮਾਰੀ ਦੇ ਵਧਦੇ ਮਾਮਲਿਆਂ ਤੇ ਮੌਤਾਂ ਦੀ ਵਧਦੀ ਗਿਣਤੀ ਨੂੰ ਰੋਕਣ ਲਈ ਆਪਣੀਆਂ ਨਵੀਆਂ ਕੋਸ਼ਿਸ਼ਾਂ ਅਧੀਨ ਸ਼੍ਰੀਲੰਕਾ ਨੇ ਯਾਤਰੀ ਟਰੇਨਾਂ ਤੇ ਬੱਸਾਂ ਦੀ ਆਵਾਜਾਈ ’ਤੇ 4 ਦਿਨਾਂ ਲਈ ਰੋਕ ਲਾ ਦਿੱਤੀ ਹੈ ਤੇ ਦੇਸ਼ ਭਰ ’ਚ ਨਵੀਆਂ ਯਾਤਰਾ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਇਹ ਪਾਬੰਦੀਆਂ ਸ਼ੁੱਕਰਵਾਰ ਰਾਤ ਤੋਂ ਮੰਗਲਵਾਰ ਸਵੇਰ ਤਕ ਪ੍ਰਭਾਵੀ ਰਹਿਣਗੀਆਂ। ਹਾਲਾਂਕਿ ਸਿਹਤ, ਖਾਣ-ਪੀਣ ਤੇ ਬਿਜਲੀ ਖੇਤਰ ਵਰਗੀਆਂ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ’ਤੇ ਪਾਬੰਦੀਆਂ ਲਾਗੂ ਨਹੀਂ ਹੋਣਗੀਆਂ। ਇਹ ਕਦਮ ਉਦੋਂ ਚੁੱਕਿਆ ਗਿਆ ਹੈ, ਜਦੋਂ ਟਾਪੂ ਦੇਸ਼ ਦੇ ਮੁਖੀ ਚਿਕਿਤਸਾ ਸੰਗਠਨਾਂ ਨੇ ਸਰਕਾਰ ਤੋਂ ਦੇਸ਼ ’ਚ ਦੋ ਹਫਤਿਆਂ ਲਈ ਲਾਕਡਾਊਨ ਲਾਉਣ ਦੀ ਮੰਗ ਕੀਤੀ ਹੈ।
ਇਨ੍ਹਾਂ ਸੰਗਠਨਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਅਸਲ ਗਿਣਤੀ ਜਾਣੂ ਗਿਣਤੀ ਤੋਂ ਤਿੰਨ ਗੁਣਾ ਤੋਂ ਵੀ ਵੱਧ ਹੈ। ਸ਼੍ਰੀਲੰਕਾ ਨੇ ਪਹਿਲਾਂ ਹੀ ਜਨਤਕ ਸਮਾਰੋਹਾਂ, ਪਾਰਟੀਆਂ, ਵਿਆਹਾਂ ’ਤੇ ਪਾਬੰਦੀਆਂ ਲਾ ਦਿੱਤੀਆਂ ਹਨ ਤੇ ਸਕੂਲਾਂ ਤੇ ਯੂਨੀਵਰਸਿਟੀਆਂ ਨੂੰ ਬੰਦ ਕਰ ਦਿੱਤਾ ਹੈ। ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਸ਼੍ਰੀਲੰਕਾ ’ਚ ਵਾਇਰਸ ਦੇ ਕੁਲ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 1,54,786 ਹੋ ਗਈ ਹੈ ਤੇ ਮਹਾਮਾਰੀ ਨਾਲ 1089 ਲੋਕਾਂ ਦੀ ਮੌਤ ਹੋਈ ਹੈ।
ਬ੍ਰਿਟੇਨ ਤੋਂ ਜਰਮਨੀ ਆਉਣ ਵਾਲਿਆਂ ਨੂੰ 14 ਦਿਨ ਲਈ ਹੋਣਾ ਪਵੇਗਾ ਇਕਾਂਤਵਾਸ
NEXT STORY