ਲੰਡਨ (ਸਰਬਜੀਤ ਸਿੰਘ ਬਨੂੜ) - ਇੰਗਲੈਂਡ ਦੇ ਡਰਬੀ ਸ਼ਹਿਰ ਵਿੱਚ ਸਥਾਪਿਤ ਕੌਮੀ ਸਿੱਖ ਅਜਾਇਬ ਘਰ ਅਤੇ ਸਰਕਾਰ-ਏ-ਖ਼ਾਲਸਾ ਆਰਟ ਗੈਲਰੀ ਨੇ ਵਿਦੇਸ਼ੀ ਧਰਤੀ ਉੱਤੇ ਸਿੱਖ ਇਤਿਹਾਸ ਅਤੇ ਰੂਹਾਨੀ ਵਿਰਸੇ ਦੀ ਸੰਭਾਲ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਭਾਈ ਰਜਿੰਦਰ ਸਿੰਘ ਪੁਰੇਵਾਲ ਦੀ ਅਗਵਾਈ ਹੇਠ ਬਣੇ ਇਸ ਪ੍ਰੋਜੈਕਟ ਦੀ ਵਿਜ਼ਟ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਯਤਨ “ਬੇਮਿਸਾਲ ਅਤੇ ਸ਼ਲਾਘਾਯੋਗ ਹੈ”।

ਇਸ ਅਜਾਇਬ ਘਰ ਵਿੱਚ ਗੁਰੂ ਇਤਿਹਾਸ, ਖ਼ਾਲਸਾ ਰਾਜ, ਜੁਨ 1984 ਦੇ ਘੱਲੂਘਾਰੇ, ਅਤੇ ਸਿੱਖ ਰਾਜ ਦੇ ਸੰਘਰਸ਼ਾਂ ਦੀਆਂ ਯਾਦਾਂ ਨੂੰ ਤਸਵੀਰਾਂ, ਸ਼ਸਤਰਾਂ ਅਤੇ ਵਿਜ਼ੂਅਲ ਨਮੂਨਿਆਂ ਰਾਹੀਂ ਬੇਹੱਦ ਸੰਵੇਦਨਸ਼ੀਲ ਅਤੇ ਵਿਗਿਆਨਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਵਿਸ਼ੇਸ਼ ਤੌਰ ’ਤੇ 1984 ਵਿਚ ਭਾਰਤੀ ਸਰਕਾਰ ਵੱਲੋਂ ਢਾਹੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਡਲ ਨੂੰ ਵੇਖ ਕੇ ਭਾਵਨਾਵਾਂ ਉਤਸ਼ਾਣਿਤ ਹੋ ਜਾਂਦੀਆਂ ਹਨ। ਭਾਈ ਰਜਿੰਦਰ ਸਿੰਘ ਨੇ ਸਿਰਫ ਇਤਿਹਾਸ ਦੀ ਪ੍ਰਸਤੁਤੀ ਹੀ ਨਹੀਂ ਕੀਤੀ, ਬਲਕਿ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਆਪਣੀ ਪਛਾਣ ਨਾਲ ਜੋੜਨ ਵਾਲਾ ਇੱਕ ਜ਼ਿੰਦਾ ਇੰਸਟੀਟਿਊਸ਼ਨ ਖੜ੍ਹਾ ਕੀਤਾ ਹੈ।

ਯੂਰਪ ਤੋਂ ਗੁਰਚਰਨ ਸਿੰਘ ਗੁਰਾਇਆ ਦੀ ਅਗਵਾਈ ਵਿੱਚ ਆਏ ਸਿੱਖ ਜਥੇ ਨੇ ਸਿੱਖ ਕੌਮ ਦੀ ਵਿਸ਼ਵ ਪੱਧਰ ’ਤੇ ਪਛਾਣ, ਪਹਿਲੇ ਤੇ ਦੂਜੇ ਸੰਸਾਰ ਯੁੱਧਾਂ ਵਿੱਚ ਸਿੱਖਾਂ ਦੇ ਬਲੀਦਾਨ, ਅਤੇ ਰੂਹਾਨੀ ਵਿਰਸੇ ਦੀ ਵਿਸ਼ੇਸ਼ ਪੇਸ਼ਕਸ਼ ਵੀ ਇਸ ਘਰ ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਕਰਨ ਤੇ ਪੁਰੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਥੇ ਲਗੀਆਂ ਤਸਵੀਰਾਂ, ਨਿਸ਼ਾਨੀਆਂ, ਅਤੇ ਦਸਤਾਵੇਜ਼ ਸਿੱਖ ਇਤਿਹਾਸ ਦੀਆਂ ਅਣਕਹੀਆਂ ਕਹਾਣੀਆਂ ਨੂੰ ਬੋਲਣ ਲਈ ਮਜਬੂਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਗੁਰਮਤਿ ਸਾਹਿਤ ਦੀ ਭੇਟ ਰਾਹੀਂ ਵੀ ਇਸ ਅਜਾਇਬ ਘਰ ਨੂੰ ਇੱਕ ਰੂਹਾਨੀ ਰੂਪ ਦਿੱਤਾ ਗਿਆ ਹੈ, ਜੋ ਭਾਈ ਰਜਿੰਦਰ ਸਿੰਘ ਵੱਲੋਂ ਸਤਿਕਾਰ ਦੇ ਤੌਰ ’ਤੇ ਦਿੱਤਾ ਗਿਆ। ਯੂਰਪ ਵਿੱਚ ਵੱਸਦੇ ਸਿੱਖ ਪਰਿਵਾਰਾਂ ਲਈ ਇਹ ਅਜਾਇਬ ਘਰ ਅਤੇ ਆਰਟ ਗੈਲਰੀ ਸਿੱਖੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਦੀ ਇੱਕ ਬੇਮਿਸਾਲ ਥਾਂ ਹੈ।
ਐਂਥਨੀ ਅਲਬਾਨੀਜ਼ ਨੇ ਰਚਿਆ ਇਤਿਹਾਸ, ਦੂਜੀ ਵਾਰ ਬਣੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ
NEXT STORY