ਇੰਟਰਨੈਸ਼ਨਲ ਡੈਸਕ- ਲੇਬਰ ਪਾਰਟੀ ਦੇ ਨੇਤਾ ਅਤੇ ਗ੍ਰੇਟਰ ਮੈਨਚੈਸਟਰ ਦੇ ਮੇਅਰ ਐਂਡੀ ਬਰਨਹੈਮ ਨੇ ਸੰਸਦ ਦੀ ਇਕ ਸੀਟ ਲਈ ਹੋਈ ਇਕ ਵਿਸ਼ੇਸ਼ ਚੋਣ ’ਚ ਜਿੱਤ ਦਰਜ ਕਰ ਲਈ ਹੈ ਅਤੇ ਇਸ ਦੇ ਨਾਲ ਹੀ ਉਹ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਅਗਵਾਈ ਨੂੰ ਚੁਣੌਤੀ ਦੇਣ ਦੀ ਸਥਿਤੀ ’ਚ ਆ ਗਏ ਹਨ। ਬਰਨਹੈਮ ਨੇ ਉੱਤਰ-ਪੱਛਮੀ ਇੰਗਲੈਂਡ ਦੇ ਮੇਕਰਫੀਲਡ ਵਿਚ ਹੋਏ ਮੁਕਾਬਲੇ ’ਚ ਇਮੀਗ੍ਰੇਸ਼ਨ ਵਿਰੋਧੀ ਪਾਰਟੀ ‘ਰਿਫਾਰਮ ਯੂ.ਕੇ.’ ਦੇ ਰਾਬ ਕੇਨਿਅਨ ਨੂੰ ਹਰਾਇਆ।
ਸ਼ੁੱਕਰਵਾਰ ਨੂੰ ਐਲਾਨੀ ਗਈ ਇਸ ਜਿੱਤ ਨੇ ਲੇਬਰ ਪਾਰਟੀ ਅਤੇ ਦੇਸ਼ ਦੇ ਨੇਤਾ ਵਜੋਂ ਸਟਾਰਮਰ ਦੀ ਜਗ੍ਹਾ ਲੈਣ ਦੇ ਪ੍ਰਮੁੱਖ ਦਾਅਵੇਦਾਰ ਵਜੋਂ ਬਰਨਹੈਮ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਬਰਨਹੈਮ ਨੇ ਵਾਅਦਾ ਕੀਤਾ ਹੈ ਕਿ ਜੇ ਲੋਕ ਮੇਰੇ ’ਤੇ ਭਰੋਸਾ ਪ੍ਰਗਟਾਉਂਦੇ ਹਨ ਤਾਂ ਮੈਂ ਸਿਆਸਤ ਨੂੰ ਬਦਲ ਦਿਆਂਗਾ। ਉਨ੍ਹਾਂ ਕਿਹਾ ਕਿ ਉਹ ਬਦਲਾਅ ਦੀ ਲੜਾਈ ਨੂੰ ਜਿੰਨਾ ਹੋ ਸਕੇ, ਓਨੇ ਉੱਚੇ ਪੱਧਰ ਤੱਕ ਲੈ ਕੇ ਜਾਣਗੇ। ਜੁਲਾਈ 2024 ਦੀਆਂ ਚੋਣਾਂ ਵਿਚ ਖੱਬੇਪੱਖੀ ਲੇਬਰ ਪਾਰਟੀ ਨੂੰ ਭਾਰੀ ਜਿੱਤ ਦਿਵਾਉਣ ਦੇ ਕੁਝ ਸਮੇਂ ਬਾਅਦ ਤੋਂ ਹੀ ਸਟਾਰਮਰ ਦੀ ਲੋਕਪ੍ਰਿਯਤਾ ਤੇਜ਼ੀ ਨਾਲ ਡਿੱਗੀ ਹੈ।
ਗ਼ਲਤੀ ਨਾਲ LoC ਪਾਰ ਕਰ ਭਾਰਤ ਆ ਵੜਿਆ ਪਾਕਿ ਨਾਗਰਿਕ ! ਫ਼ੌਜ ਨੇ 6 ਦਿਨਾਂ ਬਾਅਦ ਭੇਜਿਆ ਵਾਪਸ
NEXT STORY