ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਪਾਰ ਕਰ ਕੇ ਅਣਜਾਣੇ ਵਿਚ ਭਾਰਤ ਆਏ ਪਾਕਿਸਤਾਨ ਦੇ ਨਾਗਰਿਕ ਨੂੰ 6 ਦਿਨਾਂ ਬਾਅਦ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ ਹੈ।
ਫੌਜ ਮੁਤਾਬਕ ਵਿਅਕਤੀ ਦੀ ਪਛਾਣ ਅਸਦ ਖਾਨ ਵਜੋਂ ਹੋਈ ਹੈ ਅਤੇ ਉਹ 12 ਜੂਨ ਨੂੰ ਗਲਤੀ ਨਾਲ ਕੰਟਰੋਲ ਰੇਖਾ ਪਾਰ ਕਰ ਕੇ ਭਾਰਤੀ ਸਰਹੱਦ ਵਿਚ ਦਾਖਲ ਹੋ ਗਿਆ ਸੀ। ਫੌਜ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੂੰ ਕੁਪਵਾੜਾ ਦੇ ਸਿਮਾਰੀ ਪਿੰਡ ਵਿਚ ਸੁਰੱਖਿਆ ਫੋਰਸਾਂ ਨੇ ਹਿਰਾਸਤ ਵਿਚ ਲੈ ਲਿਆ ਸੀ। ਫੌਜ ਦੀ ਚਿਨਾਰ ਕੋਰ ਨੇ ‘ਐਕਸ’ ’ਤੇ ਦੱਸਿਆ ਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਵਾਸੀ ਅਸਦ ਖਾਨ ਨੂੰ 18 ਜੂਨ 2026 ਨੂੰ ਰਸਮੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਪਾਕਿਸਤਾਨ ਹਵਾਲੇ ਕਰ ਦਿੱਤਾ ਗਿਆ।
ਫੌਜ ਅਨੁਸਾਰ, ਭਾਰਤ ਵਿਚ ਰਹਿਣ ਦੌਰਾਨ ਅਸਦ ਖਾਨ ਨਾਲ ਮਨੁੱਖੀ ਕਦਰਾਂ-ਕੀਮਤਾਂ ਦੇ ਅਨੁਕੂਲ ਸਨਮਾਨਜਨਕ ਅਤੇ ਸੰਵੇਦਨਸ਼ੀਲ ਵਿਹਾਰ ਕੀਤਾ ਗਿਆ। ਫੌਜ ਨੇ ਦੱਸਿਆ ਕਿ ਇਹ ਕਦਮ ਭਾਰਤੀ ਫੌਜ ਦੀ ਮਨੁੱਖਤਾ, ਹਮਦਰਦੀ ਅਤੇ ਅੰਤਰਰਾਸ਼ਟਰੀ ਮਨੁੱਖੀ ਮਿਆਰਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਫੌਜ ਮੁਤਾਬਕ, ‘ਅਸਦ ਦੀ ਸੁਰੱਖਿਅਤ ਵਾਪਸੀ ਭਾਰਤੀ ਫੌਜ ਦੀਆਂ ਕਦਰਾਂ-ਕੀਮਤਾਂ, ਜ਼ਿੰਮੇਵਾਰੀ ਅਤੇ ਉੱਚਤਮ ਮਿਆਰਾਂ ਦੀ ਪਾਲਣਾ ਨੂੰ ਦਰਸਾਉਂਦੀ ਹੈ।’
4 ਕਰੋੜ ਰੁਪਏ ਦੀ ਸ਼ਰਾਬ 'ਤੇ ਚਲਾਇਆ ਬੁਲਡੋਜ਼ਰ, ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ
NEXT STORY