ਬਰਲਿਨ— ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਮੌਜੂਦਾ ਡਿਜੀਟਲ ਯੁੱਗ ਦੇ ਮੁਕਾਬਲੇ 'ਚ ਪਿਛੜ ਰਹੇ ਦੇਸ਼ ਦੇ ਉਦਯੋਗਾਂ ਨੂੰ ਚਿਤਾਵਨੀ ਦਿੱਤੀ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮਾਰਕਲੇ ਨੇ ਕਿਹਾ ਕਿ ਡਿਜੀਟਲੀਕਰਨ ਅਤੇ ਵਿਸ਼ਵੀਕਰਨ ਦੀ ਵਜ੍ਹਾ ਤੋਂ ਜਰਮਨੀ ਦੀ ਅਰਥਵਿਵਸਥਾ ਨੂੰ ਵੱਡੇ ਬਦਲਾਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਨੇ ਚੀਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ''ਅਸੀਂ ਜੀਵਨ ਦੇ ਸਾਰੇ ਖੇਤਰਾਂ ਵਿਚ ਤੇਜ਼ੀ ਨਾਲ ਡਿਜੀਟਲੀਕਰਨ ਹੁੰਦੇ ਦੇਖ ਰਹੇ ਹਾਂ। ਇਸ ਦੀ ਕੋਈ ਗਰੰਟੀ ਨਹੀਂ ਹੈ ਕਿ ਜਰਮਨੀ ਅਗਲੇ 5 ਜਾਂ 10 ਸਾਲ ਵਿਚ ਆਰਥਿਕ ਰੂਪ ਨਾਲ ਇੰਨਾ ਹੀ ਖੁਸ਼ਹਾਲ ਰਹੇਗਾ ਜਿੰਨਾ ਅੱਜ ਹੈ।''
ਅਗਲੇ ਹਫਤੇ ਨਿਊਯਾਰਕ ਜਾਂ ਯੂਰਪ 'ਚ ਤਬਾਹੀ ਮਚਾ ਸਕਦਾ ਹੈ ਚੀਨੀ ਉਪਗ੍ਰਹਿ
NEXT STORY