ਕਾਠਮੰਡੂ (ਬਿਊਰੋ): ਵਿਸ਼ਵ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਵਿਚੋਂ ਇਕ ਅੰਨਪੂਰਨਾ ਚੋਟੀ ਫਤਹਿ ਕਰਨ ਨਿਕਲੇ ਤਿੰਨ ਰੂਸੀ ਪਰਬਤਾਰੋਹੀ ਅਚਾਨਕ ਲਾਪਤਾ ਹੋ ਗਏ ਹਨ। ਹਰ ਤਰ੍ਹਾਂ ਦੀ ਕੋਸ਼ਿਸ਼ ਦੇ ਬਾਵਜੂਦ ਉਹਨਾਂ ਬਾਰੇ ਕੋਈ ਪਤਾ ਨਹੀਂ ਚੱਲ ਰਿਹਾ ਹੈ। ਤਿੰਨੇ ਪਰਬਤਾਰੋਹੀ ਨੇਪਾਲ ਤੋਂ ਅੰਨਪੂਰਨਾ ਚੋਟੀ ਫਤਹਿ ਕਰਨ ਨਿਕਲੇ ਸਨ ਪਰ ਹੁਣ ਤਿੰਨੇ ਪਰਬਤਾਰੋਹੀ ਲਾਪਤਾ ਹੋ ਗਏ ਹਨ।
ਨੇਪਾਲ ਦੇ ਉੱਤਰ-ਮੱਧ ਹਿੱਸੇ ਵਿਚ ਸਥਿਤ ਅੰਨਪੂਰਨਾ ਚੋਟੀ ਦੀ ਉੱਚਾਈ ਸਮੁੰਦਰ ਤਲ ਤੋਂ 8091 ਮੀਟਰ ਹੈ ਜਿਸ ਨੂੰ ਮਾਪਣ ਲਈ ਰੂਸ ਦੇ ਤਿੰਨ ਪਰਬਤਾਰੋਹੀ ਸੇਰਗੇਈ ਕੋਂਡ੍ਰਾਸਕਿਨ, ਅਲੈਗਜ਼ੈਂਡਰ ਲੁਥੋਕਿਨ ਅਤੇ ਦਿਮਿਤੀ ਸੀਨੇਵ ਨਿਕਲੇ ਸਨ, ਜਿਹਨਾਂ ਬਾਰੇ ਹੁਣ ਕੋਈ ਪਤਾ ਨਹੀਂ ਚੱਲ ਪਾ ਰਿਹਾ ਹੈ। ਤਿੰਨੇ ਪਰਬਤਾਰੋਹੀਆਂ ਦੀ ਤਲਾਸ਼ ਲਈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਭਾਵੇਂਕਿ ਹੁਣ ਤੱਕ ਇਸ ਤੋਂ ਵੱਧ ਜਾਣਕਾਰੀ ਨਹੀਂ ਮਿਲ ਪਾਈ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਹਾਂਗਕਾਂਗ ਨੇ 3 ਮਈ ਤੱਕ ਭਾਰਤ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਲਾਈ ਰੋਕ
ਅੰਨਪੂਰਨਾ ਚੋਟੀ ਦੀ ਚੜ੍ਹਾਈ ਕਾਫੀ ਮੁਸ਼ਕਲ ਅਤੇ ਖਤਰਨਾਕ ਮੰਨੀ ਜਾਂਦੀ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਅਪ੍ਰੈਲ ਮਹੀਨੇ ਵਿਚ ਦੱਖਣੀ ਕੋਰੀਆ ਦੇ ਦੋ ਪਰਬਤਾਰੋਹੀਆਂ ਦੀ ਮੌਤ ਚੋਟੀ ਫਤਹਿ ਕਰਨ ਦੌਰਾਨ ਹੋ ਗਈ ਸੀ। ਉੱਚਾਈ ਦੇ ਲਿਹਾਜ ਨਾਲ ਦੇਖੀਏ ਤਾਂ ਅੰਨਪੂਰਨਾ ਚੋਟੀ ਵਿਸ਼ਵ ਵਿਚ 10ਵੇਂ ਸਥਾਨ 'ਤੇ ਹੈ ਪਰ ਖਤਰੇ ਦੇ ਨਜ਼ਰੀਏ ਨਾਲ ਇਸ ਨੂੰ ਵਿਸ਼ਵ ਦੀ ਸਭ ਤੋਂ ਖਤਰਨਾਕ ਪਰਬਤਮਾਲਾ ਮੰਨਿਆ ਜਾਂਦਾ ਹੈ। ਅੰਨਪੂਰਨਾ ਚੋਟੀ ਦੀ ਚੜ੍ਹਾਈ ਦੌਰਾਨ ਹੁਣ ਤੱਕ 1000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ, ਬਾਵਜੂਦ ਇਸ ਦੇ ਇਹ ਚੋਟੀ ਪਰਬਤਾਰੋਹੀਆਂ ਲਈ ਆਕਰਸ਼ਣ ਦਾ ਕੇਂਦਰ ਮੰਨੀ ਜਾਂਦੀ ਹੈ। ਅੰਨਪੂਰਨਾ ਪਰਬਤ 'ਤੇ ਸਭ ਤੋਂ ਪਹਿਲੀ ਫਤਹਿ ਹਾਸਲ ਕਰਨ ਵਿਚ ਫਰਾਂਸ ਦੇ ਮੌਰਿਸਹਰਜੌਗ ਨੂੰ 3 ਜੂਨ, 1950 ਨੂੰ ਸਫਲਤਾ ਮਿਲੀ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਉੱਤਰੀ ਕੈਰੋਲਿਨਾ 'ਚ ਦੋ ਟ੍ਰਾਂਸਜੈਂਡਰਾਂ ਦੇ ਕਤਲ ਦੇ ਦੋਸ਼ 'ਚ 2 ਵਿਅਕਤੀ ਗ੍ਰਿਫ਼ਤਾਰ
NEXT STORY