ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ): ਟਰੰਪ ਪ੍ਰਸ਼ਾਸਨ ਦੁਆਰਾ ਲੂਈਸਿਆਨਾ ਦੇ ਇਕ ਵਿਅਕਤੀ ਨੂੰ ਆਪਣੀ ਜਵਾਨ ਧੀ ਨਾਲ ਬਦਸਲੂਕੀ ਅਤੇ ਕਤਲ ਦੇ ਮਾਮਲੇ 'ਚ ਮੌਤ ਦੀ ਸਜ਼ਾ ਦੇ ਦਿੱਤੀ ਗਈ ਹੈ ਜੋ ਕਿ ਫੈਡਰਲ ਸਰਕਾਰ ਦੁਆਰਾ ਕੁਝ ਦਿਨਾਂ ਵਿਚਕਾਰ ਮੌਤ ਦੀ ਸਜ਼ਾ ਦਾ ਦੂਜਾ ਮਾਮਲਾ ਹੈ। 56 ਸਾਲਾ ਐਲਫਰੇਡ ਬੁਰਜੀਓਸ ਨੂੰ ਇੰਡੀਆਨਾ ਦੇ ਟੈਰੇ ਹਾਉਟ ਦੀ ਸੰਘੀ ਜੇਲ 'ਚ ਜਾਨਲੇਵਾ ਜ਼ਹਿਰੀਲਾ ਟੀਕਾ ਲਗਾਉਣ ਤੋਂ ਬਾਅਦ ਤਕਰੀਬਨ 8: 21 ਵਜੇ ਮ੍ਰਿਤਕ ਐਲਾਨਿਆ ਗਿਆ।
ਬੁਰਜੀਓਸ ਨੂੰ ਆਪਣੀ 2 ਸਾਲ ਦੀ ਬੇਟੀ ਨੂੰ 2002 'ਚ ਸਰੀਰਕ ਅਤੇ ਭਾਵਨਾਤਮਕ ਤੌਰ 'ਤੇ ਤਸੀਹੇ ਦੇਣ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਨਿਆਂ ਵਿਭਾਗ ਅਨੁਸਾਰ ਟੈਕਸਾਸ ਦੇ ਨੇਵਲ ਏਅਰ ਸਟੇਸ਼ਨ ਕਾਰਪਸ ਕ੍ਰਿਸਟੀ ਦੇ ਇਕ ਰਸਤੇ ਉੱਪਰ, ਬੁਰਜੀਓਸ ਨੇ ਲੜਕੀ ਦੀ ਕੁੱਟਮਾਰ ਕੀਤੀ ਜਿਸ ਨਾਲ ਉਸ ਦੀ ਮੌਤ ਹੋਈ। ਇਸ ਦੀ ਮੌਤ ਇਸ ਸਾਲ ਦੀ 10ਵੀਂ ਸੰਘੀ ਫਾਂਸੀ ਸੀ ਜਿਸ ਦੇ ਸੰਬੰਧ 'ਚ ਸੰਯੁਕਤ ਰਾਜ ਦੀ ਸੁਪਰੀਮ ਕੋਰਟ ਨੂੰ ਫਾਂਸੀ ਦੀ ਰੋਕ ਲਈ ਦਿੱਤੀ ਅਰਜ਼ੀ ਨੂੰ ਸ਼ੁੱਕਰਵਾਰ ਵਾਲੇ ਦਿਨ ਰੱਦ ਕਰ ਦਿੱਤਾ ਗਿਆ ਸੀ। ਜਦਕਿ ਇਸ ਤੋਂ ਪਿਛਲੀਆਂ ਫਾਂਸੀ ਦੀਆਂ ਕੋਸ਼ਿਸ਼ਾਂ ਉਸ ਦੇ ਵਕੀਲਾਂ ਦੁਆਰਾ ਬੁਰਜੀਓਸ ਦੀ ਬੌਧਿਕ ਅਯੋਗਤਾ ਦੀਆਂ ਦਲੀਲਾਂ ਦੇਣ ਤੋਂ ਬਾਅਦ ਰੋਕੀਆਂ ਗਈਆਂ ਸਨ।
ਆਸਟ੍ਰੇਲੀਆ : ਭਾਰਤੀ ਮੂਲ ਦੇ ਬੰਟੀ ਰੱਕੜ ਦਾ ਸੰਦੇਸ਼- 'ਹੁਣ ਹੱਕ ਲੈ ਕੇ ਹੀ ਮੁੜਾਂਗੇ'
NEXT STORY