ਨਿਊਯਾਰਕ (ਰਾਜ ਗੋਗਨਾ)- ਐਪਲ ਨੇ ਆਪਣੇ ਕਾਰਪੋਰੇਟ ਹੈੱਡਕੁਆਰਟਰ 'ਤੇ ਕੰਮ ਕਰਦੇ ਭਾਰਤੀ ਮੂਲ ਦੇ ਕਈ ਕਰਮਚਾਰੀਆਂ ਸਮੇਤ 185 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਹ ਕਰਮਚਾਰੀ ਬਿਨਾਂ ਕਿਸੇ ਨੂੰ ਕੋਈ ਸੁਰਾਗ ਦਿੱਤੇ ਐਪਲ ਦੀ ਨੱਕ ਹੇਠੋਂ ਪੈਸੇ ਬਟੋਰ ਰਹੇ ਸਨ। ਲਾਸ ਏਂਜਲਸ ਕੈਲੀਫੋਰਨੀਆ ਵਿੱਚ ਇੱਕ ਕਾਉਂਟੀ ਜ਼ਿਲ੍ਹਾ ਅਟਾਰਨੀ ਨੇ ਉਸਦੀ ਧੋਖਾਧੜੀ ਦੇ ਬਾਰੇ ਖੁਲਾਸਾ ਕੀਤਾ ਹੈ ਕਿ ਇਹ ਕਰਮਚਾਰੀ ਕੀ ਕਰ ਰਹੇ ਸਨ। ਕੰਪਨੀ ਨੇ ਕਾਰਵਾਈ ਕਰਦਿਆਂ ਅਮਰੀਕਾ 'ਚ 3 ਸਾਲਾਂ ਤੋਂ ਐਪਲ ਨੂੰ ਚੂਨਾ ਲਗਾਉਣ ਵਾਲਿਆਂ ਵਿੱਚ ਭਾਰਤੀਆਂ ਸਮੇਤ 185 ਕਾਮਿਆਂ ਨੂੰ ਨੌਕਰੀਆਂ ਤੋ ਬਰਖ਼ਾਸਤ ਕਰ ਦਿੱਤਾ ਹੈ। ਜਿਸ ਨਾਲ ਇੱਕ ਵੱਡੀ ਧੋਖਾਧੜੀ ਦਾ ਪਰਦਾਫਾਸ਼ ਹੋਇਆ ਹੈ।
ਇਨ੍ਹਾਂ ਵਿੱਚ ਤੇਲਗੂ ਮੂਲ ਦੇ ਭਾਰਤੀ ਵੀ ਸ਼ਾਮਲ ਹਨ। ਇਸ ਸਮੂਹ ਨੇ ਅਮਰੀਕਾ ਵਿੱਚ ਤੇਲਗੂ ਚੈਰਿਟੀ ਸੰਸਥਾਵਾਂ ਦੀ ਵਰਤੋਂ ਕਰਕੇ ਕੰਪਨੀ ਦੀ ਨੀਤੀ ਦਾ ਸ਼ੋਸ਼ਣ ਕੀਤਾ ਅਤੇ ਤਕਨੀਕੀ ਕੰਪਨੀ ਐਪਲ ਨਾਲ ਧੋਖਾਧੜੀ ਕੀਤੀ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਇਹ ਕਰਮਚਾਰੀ ਮੈਚਿੰਗ ਗ੍ਰਾਂਟ ਪ੍ਰੋਗਰਾਮ ਰਾਹੀਂ ਕੰਪਨੀ ਨਾਲ ਧੋਖਾਧੜੀ ਕਰ ਰਹੇ ਸਨ ਅਤੇ ਪੈਸੇ ਆਪਣੀ ਜੇਬ 'ਚ ਪਾ ਰਹੇ ਸਨ। ਜਦੋਂ ਬਹੁਤ ਸਾਰੇ ਅਮਰੀਕੀ ਮੀਡੀਆ ਨੇ ਇਸ ਮਾਮਲੇ 'ਤੇ ਰਿਪੋਰਟ ਕੀਤੀ ਤਾਂ ਇਹ ਸਾਹਮਣੇ ਆਇਆ ਕਿ 3 ਦਸੰਬਰ 2024 ਨੂੰ ਸੈਂਟਾ ਕਲਾਰਾ ਕਾਉਂਟੀ ਜ਼ਿਲ੍ਹਾ ਅਟਾਰਨੀ ਦਫਤਰ ਦੁਆਰਾ ਇਸ ਘੁਟਾਲੇ ਵਿੱਚ ਸ਼ਾਮਲ ਪਹਿਲੀ ਟੀਮ ਵਿੱਚ ਸ਼ਾਮਲ ਲੋਕਾਂ ਦੇ ਨਾਮ ਸਾਹਮਣੇ ਆਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਮੈਕਸੀਕਨ ਰਾਸ਼ਟਰਪਤੀ ਨੇ Trump ਨੂੰ ਦਿੱਤਾ ਕਰਾਰਾ ਜਵਾਬ, ਜਾਰੀ ਕੀਤਾ 'Mexican America' ਦਾ ਨਕਸ਼ਾ
ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਐਪਲ ਦੇ ਇਹ ਕਰਮਚਾਰੀ ਵੱਡੇ ਪੱਧਰ 'ਤੇ ਕੰਪਨੀ ਦੇ ਚੈਰਿਟੀ ਪ੍ਰੋਗਰਾਮ ਦੀ ਦੁਰਵਰਤੋਂ ਕਰ ਰਹੇ ਸਨ। ਰਿਪੋਰਟ ਵਿੱਚ ਐਨਬੀਸੀ ਨੇ ਲਾਸ ਏਂਜਲਸ ਦੇ ਅਟਾਰਨੀ ਦਫਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਐਪਲ ਨੇ ਆਪਣੇ ਮੈਚਿੰਗ ਗ੍ਰਾਂਟ ਪ੍ਰੋਗਰਾਮ ਦੀ ਦੁਰਵਰਤੋਂ ਕਰਨ ਦੇ ਦੋਸ਼ੀ ਕਈ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਹੈ। ਰਿਪੋਰਟ ਅਨੁਸਾਰ ਐਪਲ ਨੇ ਆਪਣੇ ਚੈਰੀਟੇਬਲ ਮੈਚਿੰਗ ਗ੍ਰਾਂਟ ਪ੍ਰੋਗਰਾਮ ਨਾਲ ਸਬੰਧਤ ਧੋਖਾਧੜੀ ਦੀ ਜਾਂਚ ਤੋਂ ਬਾਅਦ ਆਪਣੇ ਕੂਪਰਟੀਨੋ ਹੈੱਡਕੁਆਰਟਰ ਤੋਂ 185 ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇੰਨਾਂ ਸਾਰੇ ਲੋਕਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ ਐਪਲ ਨਾਲ ਲਗਭਗ 152,000 ਹਜ਼ਾਰ ਡਾਲਰ ਦੀ ਧੋਖਾਧੜੀ ਕੀਤੀ ਅਤੇ ਕਥਿਤ ਇੰਨਾਂ ਧੋਖੇਬਾਜ਼ਾਂ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਜੋ ਕੁਝ ਐਨ.ਜੀ.ਓਜ਼ ਦੇ ਨਾਲ ਮੁਲਾਜ਼ਮਾਂ ਦੀ ਮਿਲੀਭੁਗਤ ਸਾਹਮਣੇ ਆਈ ਹੈ। ਇਨ੍ਹਾਂ ਵਿੱਚੋਂ ਕੁਝ ਐਨ.ਜੀ.ਓ ਦੇ ਭਾਰਤੀ ਤੇਲਗੂ ਭਾਈਚਾਰੇ ਦੇ ਨਾਲ ਸਬੰਧ ਰੱਖਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਸਾਡੀ ਜ਼ਮੀਨ 'ਤੇ ਨਹੀਂ ਹੋਣਗੀਆਂ ਭਾਰਤ ਵਿਰੋਧੀ ਕਾਰਵਾਈਆਂ', ਅਫਗਾਨ ਮੰਤਰੀ ਨੇ ਦਿੱਤਾ ਭਰੋਸਾ
NEXT STORY