ਆਇਰਸ (ਵਾਰਤਾ)- ਅਰਜਨਟੀਨਾ ਦੀ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਚਾਕੂ ਅਤੇ ਹੋਰ ਨੁਕੀਲੀਆਂ ਵਸਤੂਆਂ ਨਾਲ ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਾਈਲੀ ਨੂੰ ਮਾਰਨ ਲਈ ਬਿਊਨਸ ਆਈਰਸ ਦੇ ਕਾਸਾ ਰੋਸਾਡਾ ਰਾਸ਼ਟਰਪਤੀ ਮਹਿਲ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਜਾਣਕਾਰੀ ਸੁਰੱਖਿਆ ਮੰਤਰੀ ਪੈਟਰੀਸੀਆ ਬੁਲਰਿਚ ਨੇ ਦਿੱਤੀ।
ਇਹ ਵੀ ਪੜ੍ਹੋ: ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਬਿਆਨ ਦੇਣ ਵਾਲੇ ਅਮਰੀਕਾ ਨੇ ਪਾਕਿਸਤਾਨ ਦੇ ਮਾਮਲੇ ’ਤੇ ਕਿਉਂ ਧਾਰੀ ਚੁੱਪ?
ਬੁਲਰਿਚ ਨੇ ਵੀਰਵਾਰ ਨੂੰ ਕਿਹਾ ਕਿ ਉਹ ਇਕ ਚਾਕੂ ਅਤੇ ਹੋਰ ਨੁਕੀਲੀਆਂ ਵਸਤੂਆਂ ਨਾਲ ਕਾਸਾ ਰੋਸਾਡਾ ਰਾਸ਼ਟਰਪਤੀ ਮਹਿਲ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਪੀ.ਐੱਫ.ਏ. (ਅਰਜਨਟੀਨਾ ਫੈਡਰਲ ਪੁਲਸ) ਅਧਿਕਾਰੀ ਯਾਨੀਨਾ ਵਾਈਲੈਂਟ ਨੇ ਉਸ ਨੂੰ ਰੋਕ ਲਿਆ। ਅਰਜਨਟੀਨਾ ਪ੍ਰਸਾਰਕ ਟੀ.ਐੱਨ. ਨੇ ਦੇਸ਼ ਦੀ ਪੁਲਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਿਰਾਸਤ ਵਿਚ ਲਏ ਜਾਣ 'ਤੇ 29 ਸਾਲਾ ਹਮਲਾਵਰ ਚੀਕਿਆ ਕਿ ਮੈਂ ਭਗਵਾਨ ਹਾਂ ਅਤੇ ਮੈਂ ਰਾਸ਼ਟਰਪਤੀ ਨੂੰ ਮਾਰ ਦਵਾਂਗਾ। ਰਿਪੋਰਟ ਅਨੁਸਾਰ ਉਸ ਕੋਲੋਂ ਕਰੀਬ 8 ਇੰਚ ਲੰਬਾ ਚਾਕੂ, 5 ਗੋਲਕਾਰ ਆਰੀ ਦਾ ਬਲੇਡ ਅਤੇ ਇੱਕ ਕਾਂਟਾ ਮਿਲਿਆ ਹੈ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ; UK ਨੇ ਸਕਿਲਡ ਵਰਕਰ ਵੀਜ਼ਾ ਲਈ ਵੱਧ ਤਨਖ਼ਾਹ ਸੀਮਾ ਕੀਤੀ ਲਾਗੂ, ਹੁਣ ਇੰਨੇ ਪੌਂਡ ਵਧੇਗੀ ਤਨਖ਼ਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਸੀਰੀਆ: ਅੱਤਵਾਦੀ ਸਮੂਹ ਨੁਸਰਾ ਫਰੰਟ ਦੇ ਸਹਿ-ਸੰਸਥਾਪਕ ਦੀ ਮੌਤ
NEXT STORY