ਬੈਂਕਾਕ (ਏਜੰਸੀ)- ਮਿਆਂਮਾਰ ਵਿਚ ਹਥਿਆਰਬੰਦ ਘੱਟ ਗਿਣਤੀ ਜਾਤੀ ਸਮੂਹ ਦੇ ਕੰਟਰੋਲ ਵਾਲੇ ਇਕ ਪਿੰਡ ’ਤੇ ਫੌਜ ਦੇ ਹਵਾਈ ਹਮਲੇ ਵਿਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਅਤੇ ਲੱਗਭਗ 20 ਹੋਰ ਜ਼ਖਮੀ ਹੋ ਗਏ। ਸਮੂਹ ਅਤੇ ਇਕ ਸਥਾਨਕ ਸੰਸਥਾ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਹਵਾਈ ਹਮਲੇ ਕਾਰਨ ਲੱਗੀ ਅੱਗ ਵਿਚ ਸੈਂਕੜੇ ਘਰ ਸੜ ਕੇ ਸੁਆਹ ਹੋ ਗਏ। ਉਨ੍ਹਾਂ ਕਿਹਾ ਕਿ ਇਹ ਹਮਲਾ ਬੁੱਧਵਾਰ ਨੂੰ ਰਾਮਰੀ ਟਾਪੂ ’ਤੇ ਕਿਊਕ ਨੀ ਮਾਵ ਪਿੰਡ ’ਤੇ ਹੋਇਆ, ਜੋ ਪੱਛਮੀ ਰਖਾਈਨ ਸੂਬੇ ਵਿਚ ਇਕ ਘੱਟ ਗਿਣਤੀ ਜਾਤੀ ਸਮੂਹ ‘ਅਰਾਕਾਨ ਫੌਜ’ ਦੇ ਕੰਟਰੋਲ ਵਾਲਾ ਖੇਤਰ ਹੈ। ਹਾਲਾਂਕਿ, ਫੌਜ ਨੇ ਇਲਾਕੇ ਵਿਚ ਕਿਸੇ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ।
'ਗਾਜ਼ਾ 'ਚ ਮਿਲੀ ਬੌਡੀ 23 ਸਾਲਾ ਬੰਧਕ ਹਮਜ਼ਾ ਦੀ'
NEXT STORY