ਇਸਲਾਮਾਬਾਦ— ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕੰਵਰ ਜਾਵੇਦ ਬਾਜਵਾ ਨੇ 15 ਅੱਤਵਾਦੀਆਂ ਨੂੰ ਮਿਲੀ ਮੌਤ ਦੀ ਸਜ਼ਾ ਦੀ ਐਤਵਾਰ ਨੂੰ ਪੁਸ਼ਟੀ ਕੀਤੀ। ਇਹ ਅੱਤਵਾਦੀ ਨਾਗਰਿਕਾਂ ਦੀ ਹੱਤਿਆ ਤੇ ਪੇਸ਼ਾਵਰ ਵਿਚ ਸਾਲ 2016 'ਚ ਕ੍ਰਿਸ਼ਚੀਅਨ ਕਾਲੋਨੀ ਵਿਚ ਆਤਮਘਾਤੀ ਹਮਲੇ ਵਿਚ ਸ਼ਾਮਲ ਸਨ।
ਫੌਜ ਦੀ ਮੀਡੀਆ ਬ੍ਰਾਂਚ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਜਨਰਲ ਬਾਜਵਾ ਨੇ 15 ਅੱਤਵਾਦੀਆਂ ਨੂੰ ਮਿਲੀ ਮੌਤ ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ, ਜੋ ਅੱਤਵਾਦ ਨਾਲ ਸੰਬੰਧਤ ਗੰਭੀਰ ਅਪਰਾਧਾਂ ਵਿਚ ਸ਼ਾਮਲ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਨੂੰ ਹਥਿਆਰਬੰਦ ਬਲਾਂ/ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ 'ਤੇ ਹਮਲਾ ਕਰਨ, ਪੇਸ਼ਾਵਰ ਦੇ ਕੋਲ ਕ੍ਰਿਸ਼ਚੀਅਨ ਕਾਲੋਨੀ 'ਤੇ ਹਮਲੇ ਵਿਚ ਸ਼ਾਮਲ ਆਤਮਘਾਤੀ ਹਮਲਾਵਰਾਂ ਨੂੰ ਭੜਕਾਉਣ, ਸਿੱਖਿਆ ਸੰਸਥਾਨਾਂ ਨੂੰ ਤਬਾਹ ਕਰਨ ਅਤੇ ਨਿਰਦੋਸ਼ ਨਾਗਰਿਕਾਂ ਦੀ ਹੱਤਿਆ ਦੇ ਜੁਰਮ ਵਿਚ ਸਜ਼ਾ ਦਿੱਤੀ ਗਈ।
ਬ੍ਰਿਸਬੇਨ ਵਿਖੇ ਜਸਵੰਤ ਵਾਗਲਾ ਦਾ ਗ਼ਜ਼ਲ ਸੰਗ੍ਰਹਿ ‘ਝਾਂਜਰ’ ਲੋਕ ਅਰਪਣ
NEXT STORY