ਇੰਟਰਨੈਸ਼ਨਲ ਡੈਸਕ- ਭਵਿੱਖ ਵਿੱਚ ਮਾਂ ਦੀ ਕੁੱਖ ਦੀ ਬਜਾਏ ਫੈਕਟਰੀ ਵਿਚ ਮਨੁੱਖੀ ਬੱਚੇ ਪੈਦਾ ਹੋਣਗੇ। ਵਿਗਿਆਨ ਦੇ ਖੇਤਰ ਵਿੱਚ ਇਹ ਨਵੀਂ ਖੋਜ ਕਾਫ਼ੀ ਹੈਰਾਨ ਕਰਨ ਵਾਲੀ ਹੈ। ਐਕਟੋਲਾਈਫ ਨਾਮ ਦੀ ਇੱਕ ਕੰਪਨੀ ਉਨ੍ਹਾਂ ਸਾਰੇ ਮਰਦਾਂ ਅਤੇ ਔਰਤਾਂ ਦੀ ਮਦਦ ਕਰਨ ਦਾ ਦਾਅਵਾ ਕਰ ਰਹੀ ਹੈ ਜੋ ਕਿਸੇ ਕਾਰਨ ਬੱਚੇ ਪੈਦਾ ਕਰਨ ਵਿੱਚ ਅਸਮਰੱਥ ਹਨ। ਦੁਨੀਆ ਦੀ ਪਹਿਲੀ ਨਕਲੀ ਕੁੱਖ ਦੀ ਸਹੂਲਤ ਨਾਲ ਫੈਕਟਰੀ ਵਿੱਚ ਹਰ ਸਾਲ 30 ਹਜ਼ਾਰ ਬੱਚੇ ਪੈਦਾ ਹੋਣਗੇ। ਐਕਟੋਲਾਈਫ ਦੇ ਵਿਗਿਆਨੀਆਂ ਦਾ ਇਹ ਵੀ ਦਾਅਵਾ ਹੈ ਕਿ ਜੇਕਰ ਮਾਪੇ ਚਾਹੁਣ ਤਾਂ ਬੱਚੇ ਦੇ ਜੀਨ ਵੀ ਬਦਲ ਸਕਦੇ ਹਨ। ਬੱਚੇ ਦੀ 'ਕੋਈ ਵੀ ਵਿਸ਼ੇਸ਼ਤਾ' ਜਿਵੇਂ ਕਿ ਵਾਲਾਂ ਦਾ ਰੰਗ, ਅੱਖਾਂ ਦਾ ਰੰਗ, ਕੱਦ, ਬੁੱਧੀ ਅਤੇ ਚਮੜੀ ਦਾ ਰੰਗ ਜੈਨੇਟਿਕ ਤੌਰ 'ਤੇ 300 ਤੋਂ ਵੱਧ ਜੀਨਾਂ ਰਾਹੀਂ ਬਦਲਿਆ ਜਾ ਸਕਦਾ ਹੈ। ਐਕਟੋਲਾਈਫ ਵਿਗਿਆਨੀਆਂ ਅਤੇ ਇਸ ਪੂਰੀ ਪ੍ਰਕਿਰਿਆ ਦੀ ਸ਼ੁਰੂਆਤ ਕਰਨ ਵਾਲੇ ਹਾਸਿਮ ਅਲ ਗਯਾਲੀ ਨੇ ਫੇਸਬੁੱਕ 'ਤੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ ਦੁਨੀਆ ਦਾ ਪਹਿਲਾ ਨਕਲੀ ਭਰੂਣ ਕੇਂਦਰ ਦਿਖਾਇਆ ਗਿਆ ਹੈ। ਇਸ ਵਿੱਚ ਬੱਚੇ ਦਾ ਵਿਕਾਸ ਹੁੰਦੇ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਵਿਸ਼ਵ ਕੱਪ ਫਾਇਨਲ 'ਚ ਪਹੁੰਚਿਆ ਫਰਾਂਸ, ਜਿੱਤ ਦਾ ਜਸ਼ਨ ਮਨਾ ਰਹੇ ਮੁੰਡੇ ਨਾਲ ਵਾਪਰ ਗਿਆ ਦਰਦਨਾਕ ਭਾਣਾ (ਵੀਡੀਓ)
ਐਕਟੋਲਾਈਫ ਦੀਆਂ 75 ਪ੍ਰਯੋਗਸ਼ਾਲਾਵਾਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਉੱਚ ਗੁਣਵੱਤਾ ਵਾਲੇ ਉਪਕਰਣ ਹਨ। ਹਰੇਕ ਪ੍ਰਯੋਗਸ਼ਾਲਾ ਵਿੱਚ 400 ਗਰੋਥ ਪੌਡ ਹੁੰਦੇ ਹਨ ਜਿੱਥੇ ਗਰਭ ਵਾਂਗ ਹੀ ਬੱਚੇ ਪਲ ਸਕਦੇ ਹਨ। ਇੱਕ ਗਰੋਥ ਪੌਡ ਵਿਚ ਇਕ ਬੱਚਾ ਪਲਦਾ ਹੈ। ਹਰੇਕ ਗਰੋਥ ਪੌਡ ਨੂੰ ਬਿਲਕੁਲ ਉਸੇ ਤਰ੍ਹਾਂ ਤਿਆਰ ਕੀਤਾ ਗਿਆ ਹੈ, ਜਿਵੇਂ ਮਾਂ ਦੀ ਕੁੱਖ ਹੁੰਦੀ ਹੈ। ਐਕਟੋਲਾਈਫ ਕੋਲ ਇੱਕ ਸਾਲ ਵਿੱਚ 30,000 ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਜਨਮ ਦੇਣ ਦੀ ਸਹੂਲਤ ਹੈ। ਵਿਗਿਆਨੀਆਂ ਮੁਤਾਬਕ ਨਕਲੀ ਕੁੱਖ 'ਚ ਬੱਚੇ ਮਾਂ ਦੀ ਕੁੱਖ ਵਾਂਗ ਹੀ ਸੁਰੱਖਿਅਤ ਹੋਣਗੇ। ਇਸ ਦੌਰਾਨ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਉਨ੍ਹਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਗਰੋਥ ਪੌਡ ਵਿੱਚ ਸੈਂਸਰ ਵੀ ਹੋਣਗੇ ਜੋ ਬੱਚੇ ਦੇ ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ, ਸਾਹ ਲੈਣ ਦੀ ਦਰ ਅਤੇ ਆਕਸੀਜਨ ਵਰਗੇ ਮਹੱਤਵਪੂਰਣ ਸੰਕੇਤਾਂ ਦੀ ਨਿਗਰਾਨੀ ਕਰਨਗੇ। ਹਰੇਕ ਪੌਡ (ਜਿਸ ਵਿੱਚ ਭਰੂਣ ਵਧ ਰਿਹਾ ਹੋਵੇਗਾ) ਨੂੰ ਇੱਕ ਸਕ੍ਰੀਨ ਨਾਲ ਜੋੜਿਆ ਗਿਆ ਹੈ ਜਿੱਥੇ ਕੋਈ ਵੀ ਮਾਪੇ ਆਪਣੇ ਬੱਚੇ ਦੇ ਵਿਕਾਸ ਨੂੰ ਖੁਦ ਦੇਖ ਸਕਦੇ ਹਨ।
ਇਹ ਵੀ ਪੜ੍ਹੋ: ਸਿੱਖਿਆ ਵਿਭਾਗ ਦਾ ਅਹਿਮ ਫੈਸਲਾ, ਅਧਿਆਪਕਾਂ ਨੂੰ ਨਹੀਂ ਮਿਲੇਗੀ ਚਾਇਲਡ ਕੇਅਰ ਤੇ ਵਿਦੇਸ਼ੀ ਛੁੱਟੀ

ਸੁਪਰ ਇਨੋਵੇਟਰਸ ਦੀ ਰਿਪੋਰਟ ਦੇ ਅਨੁਸਾਰ, ਇਹ ਸਹੂਲਤ ਫਿਲਹਾਲ ਮੌਜੂਦ ਨਹੀਂ ਹੈ ਪਰ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਹੂਲਤ ਦਾ ਉਦੇਸ਼ ਆਬਾਦੀ ਵਿੱਚ ਗਿਰਾਵਟ ਤੋਂ ਪੀੜਤ ਦੇਸ਼ਾਂ ਦੀ ਮਦਦ ਕਰਨਾ ਹੈ। 8:39 ਮਿੰਟ ਦੇ ਐਨੀਮੇਸ਼ਨ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਸਹੂਲਤ ਪੂਰੀ ਤਰ੍ਹਾਂ ਨਾਲ ਨਵਿਆਉਣਯੋਗ ਊਰਜਾ ਨਾਲ ਸੰਚਾਲਿਤ ਹੋਵੇਗੀ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਐਕਟੋਲਾਈਫ ਸਹੂਲਤ ਲਈ ਪ੍ਰਯੋਗਸ਼ਾਲਾ ਵਿੱਚ ਵੱਡੀ ਗਿਣਤੀ ਵਿੱਚ ਪੌਡ ਜਾਂ ਨਕਲੀ ਕੁੱਖਾਂ ਹੋਣਗੀਆਂ। ਇਸ ਦੇ ਅੰਦਰ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾਵੇਗਾ।
ਇਹ ਵੀ ਪੜ੍ਹੋ: UN 'ਚ ਪਾਕਿ ਨੇ ਚੁੱਕਿਆ ਕਸ਼ਮੀਰ ਮੁੱਦਾ, ਭਾਰਤ ਨੇ ਕਿਹਾ- ਲਾਦੇਨ ਦੀ ਖਾਤਿਰਦਾਰੀ ਕਰਨ ਵਾਲੇ ਉਪਦੇਸ਼ ਨਾ ਦੇਣ
106 ਸਾਲਾਂ 'ਚ ਪਹਿਲੀ ਵਾਰ ਬ੍ਰਿਟੇਨ 'ਚ ਨਰਸਿੰਗ ਵਰਕਰ ਹੜਤਾਲ 'ਤੇ, PM ਸੁਨਕ ਲਿਆਉਣਗੇ ਕਾਨੂੰਨ
NEXT STORY