ਵਾਸ਼ਿੰਗਟਨ - ਕੋਰੋਨਾਵਾਇਰਸ ਮਹਾਮਾਰੀ ਦੌਰਾਨ ਮਾਸਕ ਨਾ ਪਾਉਣ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਵੀਰਵਾਰ ਨੂੰ ਆਖਿਆ ਕਿ ਮਾਸਕ ਪਾਉਣ ਤੋਂ ਬਾਅਦ ਮੈਂ ਲੋਨ ਰੇਂਜਰ ਦੀ ਤਰ੍ਹਾਂ ਦਿੱਖਦਾ ਹਾਂ। ਦੱਸ ਦਈਏ ਕਿ ਲੋਨ ਰੇਂਜਰ ਹਾਲੀਵੁੱਡ ਫਿਲਮ ਹੈ ਜਿਸ ਵਿਚ ਅਭਿਨੇਤਾ ਆਪਣੀਆਂ ਅੱਖਾਂ 'ਤੇ ਕਾਲੇ ਰੰਗ ਦਾ ਮਾਸਕ ਪਾਉਂਦਾ ਹੈ।
ਟਰੰਪ ਬੋਲੇ - ਮਾਸਕ ਪਾਉਣ ਲਈ ਤਿਆਰ
ਫਾਕਸ ਨਿਊਜ਼ ਨਾਲ ਇਕ ਇੰਟਰਵਿਊ ਦੌਰਾਨ ਟਰੰਪ ਨੇ ਆਖਿਆ ਕਿ ਮੈਂ ਮਾਸਕ ਪਾਉਣ ਲਈ ਤਿਆਰ ਹਾਂ। ਮੈਨੂੰ ਲੱਗਦਾ ਹੈ ਕਿ ਮਾਸਕ ਚੰਗੇ ਹਨ। ਲੋਕਾਂ ਨੇ ਮੈਨੂੰ ਮਾਸਕ ਪਾਉਂਦੇ ਹੋਏ ਦੇਖਿਆ ਹੈ। ਉਨ੍ਹਾਂ ਦੀ ਇਹ ਟਿੱਪਣੀ ਉਦੋਂ ਆਈ ਹੈ ਜਦ ਇਕ ਦਿਨ ਪਹਿਲਾਂ ਰਿਪਬਲਿਕਨ ਸਾਂਸਦਾਂ ਨੇ ਸੁਝਾਅ ਦਿੱਤਾ ਕਿ ਰਾਸ਼ਟਰਪਤੀ ਨੂੰ ਅਮਰੀਕੀਆਂ ਲਈ ਚੰਗੀ ਉਦਾਹਰਣ ਪੇਸ਼ ਕਰਨ ਲਈ ਜਨਤਕ ਰੂਪ ਤੋਂ ਮਾਸਕ ਪਾਉਣਾ ਚਾਹੀਦਾ ਹੈ।
ਭੀੜ ਵਿਚ ਜ਼ਰੂਰ ਪਾਵਾਂਗਾ ਮਾਸਕ
ਟਰੰਪ ਨੇ ਆਖਿਆ ਕਿ ਜੇਕਰ ਮੈਂ ਲੋਕਾਂ ਦੀ ਭੀੜ ਵਿਚ ਹੋਵਾਂਗਾ ਤਾਂ ਨਿਸ਼ਚਤ ਤੌਰ 'ਤੇ ਮਾਸਕ ਪਾਵਾਂਗਾ। ਟਰੰਪ ਲੰਬੇ ਸਮੇਂ ਤੋਂ ਮਾਸਕ ਪਾਉਣ ਤੋਂ ਇਨਕਾਰ ਕਰਦੇ ਰਹੇ ਹਨ। ਅਪ੍ਰੈਲ ਤੋਂ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਲੋਕਾਂ ਨੂੰ ਜਨਤਕ ਥਾਂਵਾਂ 'ਤੇ ਆਪਣਾ ਚਿਹਰਾ ਕਵਰ ਕਰਨ ਦੀ ਸਿਫਾਰਸ਼ ਕੀਤੀ ਸੀ। ਹਾਲਾਂਕਿ ਟਰੰਪ ਨੇ ਇਸ ਤੋਂ ਤੁਰੰਤ ਬਾਅਦ ਮਾਸਕ ਪਾਉਣ 'ਤੇ ਅਮਲ ਤੋਂ ਇਨਕਾਰ ਕਰ ਦਿੱਤਾ ਸੀ।
ਪਹਿਲਾਂ ਕੀਤਾ ਸੀ ਇਨਕਾਰ
ਉਨ੍ਹਾਂ ਆਖਿਆ ਸੀ ਕਿ ਕਮਾਂਡਰ ਇਨ ਚੀਫ ਲਈ ਮਾਸਕ ਪਾਉਣਾ ਸਹੀ ਨਹੀਂ ਹੋਵੇਗਾ, ਕਿਉਂਕਿ ਉਹ ਕਈ ਰਾਸ਼ਟਰ ਪ੍ਰਮੁੱਖਾਂ ਨੂੰ ਮਿਲਦਾ ਹੈ। ਫਿਲਹਾਲ ਬੁੱਧਵਾਰ ਨੂੰ ਇਸ ਤੋਂ ਅਲੱਗ ਰੁਖ ਅਪਣਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਮਾਸਕ ਪਾਉਣਾ ਸੀ। ਇਹ ਲੋਨ ਰੇਂਜਰ ਦੀ ਤਰ੍ਹਾਂ ਲੱਗਦਾ ਹੈ। ਮੈਨੂੰ ਇਸ ਨੂੰ ਪਛਾਣਨ ਵਿਚ ਕੋਈ ਦਿੱਕਤ ਨਹੀਂ ਹੈ ਅਤੇ ਜੇਕਰ ਲੋਕਾਂ ਨੂੰ ਇਸ ਨੂੰ ਪਾ ਕੇ ਚੰਗਾ ਲੱਗਦਾ ਹੈ ਤਾਂ ਉਨ੍ਹਾਂ ਪਾਉਣਾ ਚਾਹੀਦਾ।
ਚੀਨ ਨੇ ਹੁਣ ਰੂਸ ਦੇ ਇਸ ਸ਼ਹਿਰ 'ਤੇ ਦਾਅਵਾ ਕਰ ਕਿਹਾ, '1860 ਤੋਂ ਪਹਿਲਾਂ ਸੀ ਚੀਨ ਦਾ ਹਿੱਸਾ'
NEXT STORY