ਨਿਊਯਾਰਕ (ਰਾਜ ਗੋਗਨਾ)— ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸੰਬੰਧਤ ਵਿਸ਼ਵ-ਪ੍ਰਸਿੱਧ ਜੋਤਿਸ਼ੀ ਪੰਡਿਤ ਕੇ.ਪੀ. ਸਿੰਘ ਨੂਰਮਹਿਲ ਉਰਫ਼ ਕਰਮਪਾਲ ਸਿੰਘ ਦੁਸਾਂਝ ਨੂੰ ਜੋਤਿਸ਼, ਵਾਸਤੂ ਅਤੇ ਅਧਿਆਤਮਿਕਤਾ ਦੇ ਖੇਤਰ ਵਿੱਚ 1978 ਤੋਂ ਲੈ ਕੇ ਹੁਣ ਤੱਕ ਦੀਆਂ ਉਨ੍ਹਾਂ ਦੀਆਂ ਖੋਜਾਂ ਅਤੇ ਯਤਨਾਂ ਲਈ 'ਲੰਡਨ ਬੁੱਕ ਆਫ਼ ਵਰਲਡ ਰਿਕਾਰਡਜ਼' ਦਾ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ ਹੈ ਜੋ ਕਿ ਦੁਨੀਆ ਭਰ ਵਿੱਚ ਅਸਾਧਾਰਣ ਅਤੇ ਮਹੱਤਵਪੂਰਨ ਮਨੁੱਖੀ ਪ੍ਰਾਪਤੀਆਂ, ਰਿਕਾਰਡਾਂ ਅਤੇ ਵਿਸ਼ੇਸ਼ ਯੋਗਦਾਨ ਨੂੰ ਮਾਨਤਾ ਦੇਣ ਵਾਲੀ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਸੰਸਥਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਪਟਿਆਲਾ ਦੇ ਵਿਦਿਆਰਥੀ ਕਬੀਰ ਸ਼ੇਰਗਿੱਲ ਨੇ ਵਧਾਇਆ ਦੇਸ਼ ਦਾ ਮਾਣ
ਇਹ ਸਰਟੀਫਿਕੇਟ ਯੂਰਪੀਅਨ ਯੂਨੀਅਨ ਦੇ ਕਰੋਏਸ਼ੀਆ ਗਣਰਾਜ ਦੇ ਮੁੱਖੀ ਡਾ. ਇਵਾਨ ਗਾਸੀਨਾ ਅਤੇ ਭਾਰਤ ਦੇ ਅੰਤਰਰਾਸ਼ਟਰੀ ਚੇਅਰਮੈਨ ਡਾ. ਅਵਿਨਾਸ਼ ਡੀ. ਸਾਕੁੰਡੇ ਦੇ ਦਸਤਖ਼ਤਾਂ ਨਾਲ ਭੇਟ ਕੀਤਾ ਗਿਆ। ਇਹ ਸੰਸਥਾ ਯੂਨਾਈਟਿਡ ਕਿੰਗਡਮ ਅਤੇ ਯੂਰਪ ਸਮੇਤ ਵਿਸ਼ਵ ਪੱਧਰ 'ਤੇ ਕੰਮ ਕਰਦੀ ਹੈ ਅਤੇ ਉਨ੍ਹਾਂ ਵਿਅਕਤੀਆਂ, ਸੰਸਥਾਵਾਂ ਅਤੇ ਆਗੂਆਂ ਦਾ ਸਨਮਾਨ ਕਰਦੀ ਹੈ ਜੋ ਵੱਖ-ਵੱਖ ਖੇਤਰਾਂ ਵਿੱਚ ਅਸਾਧਾਰਣ ਪ੍ਰਤਿਭਾ, ਹੁਨਰ ਅਤੇ ਸ਼ਾਨਦਾਰ ਕੰਮ ਦਾ ਪ੍ਰਦਰਸ਼ਨ ਕਰਦੇ ਹਨ। ਸੰਸਥਾ ਦੁਆਰਾ ਤੈਅ ਕੀਤੇ ਗਏ ਮਿਆਰਾਂ ਅਤੇ ਜਿਊਰੀ ਦੀ ਸਖ਼ਤ ਜਾਂਚ ਤੋਂ ਬਾਅਦ ਰਿਕਾਰਡਾਂ ਦੀ ਪੁਸ਼ਟੀ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਸਫਲ ਉਮੀਦਵਾਰ ਨੂੰ ਸਰਟੀਫਿਕੇਟ ਅਤੇ ਐਕਸੀਲੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਲੰਡਨ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਆਪਣਾ ਨਾਮ ਸ਼ਾਮਲ ਹੋਣ ਤੋਂ ਬਾਅਦ, ਸ੍ਰੀ ਸਿੰਘ ਨੂੰ ਸਾਰੇ ਜੋਤਿਸ਼ ਭਾਈਚਾਰੇ, ਦੋਸਤਾਂ ਅਤੇ ਸ਼ੁਭਚਿੰਤਕਾਂ ਵੱਲੋਂ ਲਗਾਤਾਰ ਵਧਾਈ ਸੁਨੇਹੇ ਮਿਲ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੂਸ ਦੇ ਵਿਨਾਸ਼ਕਾਰੀ ਮਿਜ਼ਾਈਲ ਹਮਲਿਆਂ ਨੇ ਯੂਕਰੇਨ 'ਚ ਮਚਾਈ ਤਬਾਹੀ, ਮਾਰੇ ਗਏ 36 ਲੋਕ
NEXT STORY