ਕੈਪੀ ਹੈਤੀਅਨ (ਏਪੀ): ਹੈਤੀ ਦੇ ਸ਼ਹਿਰ ਕੈਪ-ਹੈਤੀਅਨ ਵਿਚ ਈਂਧਣ ਨਾਲ ਭਰਿਆ ਇਕ ਟਰੱਕ ਪਲਟ ਗਿਆ, ਜਿਸ ਮਗਰੋਂ ਇਸ ਵਿਚ ਧਮਾਕਾ ਹੋਇਆ। ਇਸ ਧਮਾਕੇ ਵਿਚ 75 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਪੂਰਬੀ ਸਿਰੇ 'ਤੇ ਸਨਮਾਰੀ ਇਲਾਕੇ ਵਿਚ ਰਾਤ ਦੇ ਸਮੇਂ ਪੈਟਰੋਲ ਲਿਜਾ ਰਹੇ ਇਕ ਟਰੱਕ ਦੇ ਪਲਟਣ ਦੇ ਬਾਅਦ ਇਸ ਵਿਚ ਧਮਾਕਾ ਹੋ ਗਿਆ ਜਿਸ ਵਿਚ 75 ਲੋਕਾਂ ਦੇ ਮਰਨ ਦੀ ਖ਼ਬਰ ਹੈ।
ਮਿਲੀ ਜਾਣਕਾਰੀ ਮੁਤਾਬਕ ਦੇ ਈਂਧਣ ਟੈਂਕਰ ਦੇ ਪਲਟਦੇ ਹੀ ਤੇਲ ਫੈਲ ਗਿਆ, ਜਿਸ ਨੂੰ ਭਰਨ ਲਈ ਵੱਡੀ ਗਿਣਤੀ ਵਿਚ ਲੋਕ ਉੱਥੇ ਪਹੁੰਚ ਗਏ। ਜਦੋਂ ਇਹ ਲੋਕ ਕੰਟੇਨਰਾਂ ਵਿਚ ਤੇਲ ਭਰ ਰਹੇ ਸਨ, ਉਸੇ ਵੇਲੇ ਟੈਂਕਰ ਵਿੱਚ ਧਮਾਕਾ ਹੋ ਗਿਆ। ਧਮਾਕੇ ਮਗਰੋਂ ਕਾਫ਼ੀ ਲੋਕ ਜਿੰਦਾ ਸੜ ਗਏ। ਮੀਡੀਆ ਰਿਪੋਰਟਾਂ ਮੁਤਾਬਕ ਹੈਤੀ ਬਿਜਲੀ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਕਾਰਨ ਲੋਕ ਇੱਥੇ ਜੇਨੇਰੇਟਰਸ ਦੇ ਭਰੋਸੇ ਰਹਿੰਦੇ ਹਨ ਅਤੇ ਇਸ ਲਈ ਉਹਨਾਂ ਨੂੰ ਈਂਧਣ ਦੀ ਲੋੜ ਹੁੰਦੀ ਹੈ। ਅਜਿਹੇ ਵਿੱਚ ਜਦੋਂ ਟੈਂਕ ਪਲਟਿਆ ਤਾਂ ਲੋਕਾਂ ਨੂੰ ਲੱਗਾ ਕਿ ਮੁਫ਼ਤ ਵਿੱਚ ਤੇਲ ਮਿਲ ਜਾਵੇਗਾ ਪਰ ਬਦਕਿਸਮਤੀ ਤੋਂ ਉਸੇ ਵੇਲੇ ਇਹ ਧਮਾਕਾ ਹੋ ਗਿਆ।ਇਸ ਹਾਦਸੇ ਵਿਚ ਕਈ ਲੋਕ ਬੁਰੀ ਤਰ੍ਹਾਂ ਸੜ ਗਏ, ਜਿਹਨਾਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਇਲਾਵਾ ਘਟਨਾ ਵਿਚ 20 ਘਰ ਵੀ ਸੜ ਗਏ ਹਨ।
ਪੜ੍ਹੋ ਇਹ ਅਹਿਮ ਖਬਰ -ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਹੋਏ ਕੋਰੋਨਾ ਪਾਜ਼ੇਟਿਵ
ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਦੇ ਮਾਮਲੇ 'ਚ 2 ਭਾਰਤੀਆਂ ਨੂੰ 27 ਮਹੀਨੇ ਦੀ ਜੇਲ੍ਹ
NEXT STORY