ਇੰਟਰਨੈਸ਼ਨਲ ਡੈਸਕ : ਅਮਰੀਕਾ ਵੱਲੋਂ ਵੈਨੇਜ਼ੁਏਲਾ 'ਤੇ ਕੀਤੀ ਗਈ ਕਾਰਵਾਈ ਨੇ ਦੁਨੀਆ ਦਾ ਭੂ-ਰਾਜਨੀਤਿਕ ਅਤੇ ਆਰਥਿਕ ਨਕਸ਼ਾ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਇਸ ਹਮਲੇ ਤੋਂ ਬਾਅਦ ਹੁਣ ਵੈਨੇਜ਼ੁਏਲਾ ਦਾ ਵਿਸ਼ਾਲ ਤੇਲ ਭੰਡਾਰ ਅਣਅਧਿਕਾਰਤ ਤੌਰ 'ਤੇ ਅਮਰੀਕਾ ਦੇ ਕੰਟਰੋਲ ਵਿੱਚ ਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਫੜ ਲਿਆ ਗਿਆ ਹੈ ਅਤੇ ਹੁਣ ਅਮਰੀਕਾ ਉੱਥੋਂ ਦੇ ਤੇਲ ਬਾਜ਼ਾਰ ਵਿੱਚ ਵੱਡਾ ਨਿਵੇਸ਼ ਕਰੇਗਾ।
ਦੁਨੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ
ਹੁਣ ਅਮਰੀਕਾ ਦੇ ਹੱਥ ਸੂਤਰਾਂ ਅਨੁਸਾਰ ਵੈਨੇਜ਼ੁਏਲਾ ਕੋਲ ਦੁਨੀਆ ਦਾ ਸਭ ਤੋਂ ਵੱਡਾ ਕੱਚਾ ਤੇਲ ਭੰਡਾਰ ਹੈ, ਜੋ ਕਿ ਲਗਭਗ 303 ਬਿਲੀਅਨ ਬੈਰਲ ਹੋਣ ਦਾ ਅਨੁਮਾਨ ਹੈ। ਮੌਜੂਦਾ ਬਾਜ਼ਾਰ ਕੀਮਤ ($57 ਪ੍ਰਤੀ ਬੈਰਲ) ਦੇ ਹਿਸਾਬ ਨਾਲ ਇਸ ਖ਼ਜ਼ਾਨੇ ਦੀ ਕੁੱਲ ਕੀਮਤ ਲਗਭਗ 17.3 ਟ੍ਰਿਲੀਅਨ ਡਾਲਰ (ਕਰੀਬ 1530 ਲੱਖ ਕਰੋੜ ਰੁਪਏ) ਬਣਦੀ ਹੈ। ਇਹ ਰਕਮ ਇੰਨੀ ਵੱਡੀ ਹੈ ਕਿ ਜੇਕਰ ਇਸ ਤੇਲ ਨੂੰ ਅੱਧੀ ਕੀਮਤ 'ਤੇ ਵੀ ਵੇਚਿਆ ਜਾਵੇ, ਤਾਂ ਵੀ ਇਹ ਅਮਰੀਕਾ ਅਤੇ ਚੀਨ ਨੂੰ ਛੱਡ ਕੇ ਦੁਨੀਆ ਦੇ ਕਿਸੇ ਵੀ ਦੇਸ਼ ਦੀ ਕੁੱਲ ਜੀਡੀਪੀ (GDP) ਤੋਂ ਵੱਧ ਹੋਵੇਗੀ।
ਟਰੰਪ ਦੀ ਵੱਡੀ ਯੋਜਨਾ
ਚੀਨ ਨੂੰ ਵੀ ਵੇਚਣਗੇ ਤੇਲ ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਵੱਡੀਆਂ ਅਮਰੀਕੀ ਊਰਜਾ ਕੰਪਨੀਆਂ ਹੁਣ ਵੈਨੇਜ਼ੁਏਲਾ ਦੇ ਖਰਾਬ ਹੋ ਚੁੱਕੇ ਤੇਲ ਢਾਂਚੇ ਨੂੰ ਠੀਕ ਕਰਨ ਲਈ ਅਰਬਾਂ ਡਾਲਰ ਦਾ ਨਿਵੇਸ਼ ਕਰਨਗੀਆਂ। ਉਨ੍ਹਾਂ ਕਿਹਾ, "ਅਸੀਂ ਤੇਲ ਦੇ ਕਾਰੋਬਾਰ ਵਿੱਚ ਹਾਂ ਅਤੇ ਅਸੀਂ ਇਸ ਨੂੰ ਚੀਨ ਸਮੇਤ ਹੋਰ ਦੇਸ਼ਾਂ ਨੂੰ ਵੱਡੀ ਮਾਤਰਾ ਵਿੱਚ ਐਕਸਪੋਰਟ ਕਰਾਂਗੇ"। ਇਸ ਕਦਮ ਨਾਲ ਅਮਰੀਕਾ ਨਾ ਸਿਰਫ ਆਪਣੇ ਲਈ ਪੈਸਾ ਕਮਾਏਗਾ, ਬਲਕਿ ਗਲੋਬਲ ਐਨਰਜੀ ਮਾਰਕੀਟ 'ਤੇ ਆਪਣਾ ਦਬਦਬਾ ਵੀ ਕਾਇਮ ਕਰੇਗਾ।
ਗਲੋਬਲ ਮਾਰਕੀਟ ਅਤੇ ਓਪੇਕ (OPEC) 'ਤੇ ਅਸਰ
ਮਾਹਿਰਾਂ ਅਨੁਸਾਰ ਅਮਰੀਕਾ ਦੇ ਇਸ ਕਬਜ਼ੇ ਨਾਲ ਤੇਲ ਦੀਆਂ ਕੀਮਤਾਂ 'ਤੇ ਭਾਰੀ ਦਬਾਅ ਪੈ ਸਕਦਾ ਹੈ। ਇਸ ਨਾਲ ਓਪੇਕ (OPEC) ਦੇਸ਼ਾਂ ਦੀ ਤਾਕਤ ਘਟ ਸਕਦੀ ਹੈ ਅਤੇ ਸਾਊਦੀ ਅਰਬ ਤੇ ਰੂਸ ਵਰਗੇ ਪ੍ਰਮੁੱਖ ਤੇਲ ਉਤਪਾਦਕ ਦੇਸ਼ਾਂ ਨੂੰ ਆਪਣੀਆਂ ਰਣਨੀਤੀਆਂ ਬਦਲਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ। ਇਹ ਕਾਰਵਾਈ ਦੁਨੀਆ ਵਿੱਚ ਸ਼ਕਤੀ ਦੇ ਸੰਤੁਲਨ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੈਨੇਜ਼ੁਏਲਾ 'ਤੇ Airstrike ਦਾ ਵਿਰੋਧ ! ਅਮਰੀਕਾ 'ਚ ਹੀ ਘਿਰਨ ਲੱਗਾ ਟਰੰਪ ਪ੍ਰਸ਼ਾਸਨ
NEXT STORY