ਇਟਲੀ (ਦਲਵੀਰ ਸਿੰਘ ਕੈਂਥ)- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਯੂਰਪ ਫੇਰੀ 'ਤੇ ਹਨ। ਇਸ ਦੌਰਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਇਟਲੀ ਦੇ ਸ਼ਹਿਰ ਵਿਚੈਂਸਾ ਵਿਖੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿੱਚ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਭਾਰਤ ਰਤਨ ਡਾ. ਬੀ. ਆਰ ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ ਰਜਿ ਇਟਲੀ ਵੱਲੋਂ ਸਾਂਝੇ ਤੌਰ 'ਤੇ ਕਰਵਾਏ ਗਏ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ।ਇਸ ਮੌਕੇ ਡਾਕਟਰ ਕਰੀਮਪੁਰੀ ਸਾਹਿਬ ਨੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ਪੰਜਾਬ ਅੰਦਰ ਬਹੁਜਨਾਂ ਦਾ ਰਾਜ ਭਾਗ ਸਥਾਪਿਤ ਕਰਨ ਲਈ ਨੀਲੇ ਝੰਡੇ ਹਾਥੀ ਨਿਸ਼ਾਨ ਨੂੰ ਵੱਡੇ ਪੱਧਰ ਤੇ ਕਾਮਜਾਬ ਬਣਾਉਣ ਲਈ ਪ੍ਰਵਾਸੀ ਪੰਜਾਬੀ ਪਾਰਟੀ ਨੂੰ ਸਹਿਯੋਗ ਦੇਣ ਲਈ ਕਹਿੰਦਿਆਂ ਦੱਸਿਆ ਕਿ ਉਨ੍ਹਾਂ "ਪੰਜਾਬ ਸੰਭਾਲੋ ਮੁਹਿੰਮ ਤਹਿਤ" ਬਹੁਜਨ ਮਹਾਪੁਰਸ਼ਾਂ ਦੇ ਸਨਮਾਨ ਨੂੰ ਕਾਇਮ ਰੱਖਣ ਲਈ ਦਿਨ ਰਾਤ ਮਿਹਨਤ ਕਰ ਰਹੀ ਬੇਗਮਪੁਰਾ ਸੰਕਲਪ ਯਾਤਰਾ ਜੋ ਸ਼੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ (ਦਿੱਲੀ) ਤੋਂ ਆਰੰਭ ਹੋ ਕੇ ਸ਼੍ਰੀ ਗੁਰੂ ਰਵਿਦਾਸ ਦਰਬਾਰ ਧਲੇਤੇ (ਪੰਜਾਬ) ਵਿਖੇ ਸਮਾਪਤ ਹੋਈ ਅਤੇ ਇਸ ਮੁਹਿੰਮ ਨੂੰ ਪੰਜਾਬ ਅੰਦਰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।



ਸਤਿਗੁਰੂ ਰਵਿਦਾਸ ਮਹਾਰਾਜ ਜੀ ਜੋ ਸੁਨੇਹਾ 650 ਸਾਲ ਪਹਿਲਾਂ ਦੇ ਗਏ ਲੋੜ ਹੈ ਅੱਜ ਸਮਾਜ ਉਸ 'ਤੇ ਡੱਟਵਾਂ ਪਹਿਰਾ ਦੇਵੇ ਤਾਂ ਜੋ ਬਹੁਜਨ ਸਮਾਜ ਲਈ ਸਤਿਗੁਰਾਂ ਦਾ ਸੁਪਨ ਸ਼ਹਿਰ ਵਸਾਇਆ ਜਾਂ ਸਕੇ।ਉਹਨਾਂ ਨੇ ਬਾਬਾ ਸਾਹਿਬ ਜੀ ਦੀਆਂ ਪ੍ਰਤਿਮਾਵਾਂ ਤੇ ਹੋ ਰਹੇ ਹਮਲੇ ਜੋ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਜਾਂਦੇ ਹਨ, ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਦੱਸਿਆ ਕੇ ਸਿਰਫ ਬਹੁਜਨ ਸਮਾਜ ਪਾਰਟੀ ਹੀ ਬਾਬਾ ਸਾਹਿਬ ਦੇ ਸਨਮਾਨ ਲਈ ਮੈਦਾਨ ਵਿੱਚ ਜੂਝ ਰਹੀ ਹੈ। ਇਸ ਮੌਕੇ ਤੇ ਗੁਰੂਘਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਬੀ. ਆਰ. ਵੈੱਲਫੇਅਰ ਐਸੋਸੀਏਸ਼ਨ ਇਟਲੀ ਦੇ ਪ੍ਰਧਾਨ ਕੈਲਾਸ਼ ਬੰਗੜ ਚੈਅਰਮੈਨ ਸਰਬਜੀਤ ਵਿਰਕ, ਗਿਆਨ ਚੰਦ ਸੂਦ ਵਾਈਸ ਪ੍ਰਧਾਨ ਸ਼ਾਮ ਲਾਲ ਟੂਰਾ, ਰਾਮ ਕ੍ਰਿਸ਼ਨ , ਦੇਸਰਾਜ, ਸਟੇਜ ਸੱਕਤਰ ਅਜ਼ਮੇਰ ਕਲੇਰ, ਜਨਰਲ ਸੱਕਤਰ ਸੁੱਖਵਿੰਦਰ ਪਾਲ ਅਤੇ ਸਮੂਹ ਸੰਗਤਾਂ ਨੇ ਹਾਜ਼ਰੀ ਲਗਵਾਈ।ਜਿਕਰਯੋਗ ਹੈ ਕਿ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਯੂਰਪ ਵਿੱਚ ਹੋਈ “ 7ਵੀਂ ਏ ਆਈ ਐਮ ਕਾਨਫਰੰਸ “ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਦੇ ਬਜਟ 'ਤੇ IMF ਚਲਾਏਗਾ 'ਕੈਂਚੀ' ! 300 ਅਰਬ ਰੁਪਏ ਦੀ ਕਟੌਤੀ 'ਤੇ ਹੋ ਰਿਹਾ ਵਿਚਾਰ
NEXT STORY