ਪਿਸ਼ਾਵਰ - ਉੱਤਰ-ਪੱਛਮੀ ਪਾਕਿਸਤਾਨ ’ਚ ਅੱਤਵਾਦੀਆਂ ਵੱਲੋਂ ਇਕ ਜਾਂਚ ਚੌਕੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦੇ ਜਵਾਬ ’ਚ ਸੁਰੱਖਿਆ ਫੋਰਸਾਂ ਵੱਲੋਂ ਕੀਤੀ ਗਈ ਕਾਰਵਾਈ ’ਚ ਚਾਰ ਅੱਤਵਾਦੀ ਮਾਰੇ ਗਏ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਅੱਤਵਾਦੀਆਂ ਨੇ ਸ਼ੁੱਕਰਵਾਰ ਦੇਰ ਰਾਤ ਅਸ਼ਾਂਤ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਬੰਨੂ ਜ਼ਿਲੇ ’ਚ ਇਕ ਪੁਲਸ ਚੌਕੀ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਜਵਾਬ ਵਿਚ ਸੁਰੱਖਿਆ ਕਰਮਚਾਰੀਆਂ ਨੇ ਵੀ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੌਰਾਨ ਚਾਰ ਅੱਤਵਾਦੀ ਮਾਰੇ ਗਏ। ਪੁਲਸ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਕੋਲੋਂ ਚਾਰ ਰਾਈਫਲਾਂ, ਹੱਥਗੋਲੇ, ਮੈਗਜ਼ੀਨ ਅਤੇ ਭਾਰੀ ਮਾਤਰਾ ’ਚ ਗੋਲਾ-ਬਾਰੂਦ ਬਰਾਮਦ ਕੀਤਾ ਗਿਆ।
ਖ਼ੈਬਰ ਪਖ਼ਤੂਨਖ਼ਵਾ ’ਚ 16 ਕੱਟੜਪੰਥੀਆਂ ਦੀ ਮੌਤ
ਪਾਕਿਸਤਾਨੀ ਫ਼ੌਜ ਵੱਲੋਂ ਅਸ਼ਾਂਤ ਉੱਤਰ-ਪੱਛਮੀ ਖ਼ੈਬਰ ਪਖ਼ਤੂਨਖ਼ਵਾ ਸੂਬੇ ’ਚ ਸਥਿਤ ਕੱਟੜਪੰਥੀਆਂ ਦੇ ਟਿਕਾਣਿਆਂ ’ਤੇ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਸ਼ੁਰੂ ਹੋਏ ਮੁਕਾਬਲੇ ਵਿਚ ਕੁੱਲ 16 ਕਥਿਤ ਕੱਟੜਪੰਥੀ ਮਾਰੇ ਗਏ, ਜਦਕਿ ਦੋ ਫੌਜੀਆਂ ਦੀ ਵੀ ਜਾਨ ਚਲੀ ਗਈ। ਫ਼ੌਜ ਦੇ ਮੀਡੀਆ ਵਿੰਗ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਨੇ ਦੱਸਿਆ ਕਿ ਅਲੀ ਖੇਲ ਵਿਚ ਇਕ ਮੁਹਿੰਮ ਦੌਰਾਨ 12 ਕੱਟੜਪੰਥੀ ਮਾਰੇ ਗਏ, ਜਦਕਿ ਉੱਤਰੀ ਵਜ਼ੀਰਿਸਤਾਨ ਦੇ ਮੀਰ ਅਲੀ ਅਤੇ ਦੱਤਾ ਖੇਲ ਵਿਚ ਦੋ-ਦੋ ਕੱਟੜਪੰਥੀਆਂ ਨੂੰ ਢੇਰ ਕੀਤਾ ਗਿਆ। ਆਈ.ਐੱਸ.ਪੀ.ਆਰ. ਨੇ ਦਾਅਵਾ ਕੀਤਾ ਕਿ ਮਾਰੇ ਗਏ ਕੱਟੜਪੰਥੀਆਂ ਵਿਚ ਪਾਕਿਸਤਾਨੀ ਤਾਲਿਬਾਨ ਨਾਲ ਜੁੜੇ ਦੋ ਅਫ਼ਗਾਨ ਨਾਗਰਿਕ ਵੀ ਸ਼ਾਮਲ ਹਨ। ਪਾਕਿਸਤਾਨੀ ਫ਼ੌਜ ਤਾਲਿਬਾਨ ਦਾ ਜ਼ਿਕਰ ‘ਫਿਤਨਾ-ਅਲ-ਖ਼ਵਾਰਿਜ’ ਵਜੋਂ ਕਰਦੀ ਹੈ। ਫ਼ੌਜ ਮੁਤਾਬਕ ਮੁਕਾਬਲੇ ਦੌਰਾਨ 2 ਫੌਜੀ 43 ਸਾਲਾ ਹੌਲਦਾਰ ਇਸਮਤ ਅਲੀ ਅਤੇ 32 ਸਾਲਾ ਨਾਇਕ ਆਫ਼ਤਾਬ ਅਲੀ ਮਾਰੇ ਗਏ।
ਇਜ਼ਰਾਈਲ ਦੇ ਡਰੋਨ ਹਮਲੇ ’ਚ 2 ਫਿਲਸਤੀਨੀਆਂ ਦੀ ਮੌਤ
NEXT STORY