ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਰਾਜ ਦੇ ਚੋਣ ਕਮਿਸ਼ਨ ਵਲੋਂ 57ਵੀਂ ਪਾਰਲੀਮੈਂਟ (ਵਿਧਾਨ ਸਭਾ) ਦੀਆਂ 93 ਸੀਟਾਂ ਲਈ 31 ਅਕਤੂਬਰ ਨੂੰ ਆਮ ਚੋਣਾਂ ਕਰਵਾਈਆਂ ਗਈਆ। ਇਨ੍ਹਾਂ ਚੋਣਾਂ 'ਚ ਮੋਜੂਦਾ ਸੱਤਾਧਾਰੀ ਲੇਬਰ ਪਾਰਟੀ ਦੀ ਪ੍ਰੀਮੀਅਰ (ਮੁੱਖ ਮੰਤਰੀ) ਐਨਸ਼ਟੈਸ਼ੀਆ ਪਾਲਾਸ਼ਾਈ ਦੀ ਅਗਵਾਈ 'ਚ ਆਪਣੀ ਪਾਰਟੀ ਲਈ ਇਤਿਹਾਸਕ ਜਿੱਤ ਪ੍ਰਾਪਤ ਕਰਦਿਆਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੁਈਨਜ਼ਲੈਂਡ ਦੀ ਸਭ ਤੋਂ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਲੇਬਰ ਪ੍ਰੀਮੀਅਰ (ਮੁੱਖ ਮੰਤਰੀ) ਬਣਨ ਜਾ ਰਹੀ ਹੈ। ਉਹ ਲਗਾਤਾਰ ਤਿੰਨ ਚੋਣਾਂ ਜਿੱਤਣ ਵਾਲੀ ਆਸਟ੍ਰੇਲੀਆ ਦੀ ਪਹਿਲੀ ਮਹਿਲਾ ਪ੍ਰੀਮੀਅਰ ਬਣ ਗਈ ਹੈ।
ਪ੍ਰੀਮੀਅਰ ਨੂੰ ਕੋਵਿਡ-19 ਦੌਰਾਨ ਕੁਈਨਜ਼ਲੈਂਡ ਦੀਆਂ ਸਖਤ ਸਰਹੱਦੀ ਨੀਤੀਆਂ ਨੂੰ ਲੈ ਕੇ ਸੰਘੀ ਲਿਬਰਲ ਸਿਆਸਤਦਾਨਾਂ ਦੀ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ। ਉਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਕਿਹਾ ਕਿ ਰਾਜ ਦੀਆਂ ਕੋਰੋਨਵਾਇਰਸ ਪ੍ਰਤੀ “ਸਖਤ ਸਰਹੱਦੀ ਤੇ ਸਿਹਤ ਨੀਤੀਆਂ” ਨੇ ਕੁਈਨਜ਼ਲੈਂਡਜ਼ ਨੂੰ ਸੁਰੱਖਿਅਤ ਰੱਖਿਆ ਹੈ। ਜਿਸ ਤੋਂ ਬਾਅਦ ਵੋਟਰਾਂ ਦੁਆਰਾ ਉਸ ਨੂੰ ਕੋਰੋਨਵਾਇਰਸ ਮਹਾਮਾਰੀ ਨਾਲ ਵਧੀਆ ਤੇ ਸੁਚਾਰੂ ਢੰਗ ਨਾਲ ਨਜਿੱਠਣ ਲਈ ਇਤਿਹਾਸਕ ਜਿੱਤ ਦੇ ਰੂਪ ਵਿੱਚ ਇਨਾਮ ਦਿੱਤਾ ਗਿਆ ਹੈ।
ਪਾਰਟੀ ਹੈੱਡਕੁਆਰਟਰ ਵਿਖੇ ਸਮਰਥਕਾਂ ਨੂੰ ਸੰਬੋਧਿਤ ਕਰਦਿਆਂ, ਪਾਲਾਸ਼ਾਈ ਨੇ ਮੰਨਿਆ ਕਿ ਇਹ ਸਾਲ "ਬਹੁਤ ਸਾਰੇ ਲੋਕਾਂ" ਲਈ ਆਸਾਨ ਨਹੀਂ ਰਿਹਾ ਅਤੇ ਪਰ ਕੋਵਿਡ 19 ਦੌਰਾਨ ਕੁਈਨਜ਼ਲੈਂਡ ਦੇ ਸਿਹਤ ਤੇ ਸਰਹੱਦੀ ਨੀਤੀਆਂ ਨੂੰ ਲੋਕਾਂ ਨੇ ਸਮਰਥਨ ਦਿੱਤਾ ਹੈ। ਪਾਲਾਸ਼ਾਈ ਨੇ ਸਾਬਕਾ ਨੀਤੀ ਅਤੇ ਮੀਡੀਆ ਸਲਾਹਕਾਰ ਦੀ ਸੇਵਾ ਨਿਭਾਉਣ ਉਪਰੰਤ 2006 ਵਿੱਚ ਆਪਣੇ ਪਿਤਾ ਦੀ ਇਨਾਲਾ ਦੀ ਸੀਟ ਸੰਭਾਲ ਲਈ ਸੀ।
ਪ੍ਰੀਮੀਅਰ ਐਨਸ਼ਟੈਸ਼ੀਆ ਪਾਲਾਸ਼ਾਈ ਲੇਬਰ ਪਾਰਟੀ ਦੀ ਬਹੁਗਿਣਤੀ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਖ਼ਬਰ ਲਿੱਖੇ ਜਾਣ ਸਮੇਂ ਤੱਕ ਪ੍ਰਾਪਤ ਹੋਏ ਮੁਢਲੇ ਚੋਣ ਰੁਝਾਨ (ਨਤੀਜਿਆਂ) ਮੁਤਾਬਿਕ ਲੇਬਰ ਪਾਰਟੀ 52 ਸੀਟਾਂ 'ਤੇ ਜਿੱਤ ਪ੍ਰਾਪਤ ਕਰਨ ਜਾ ਰਹੀ ਹੈ ਅਤੇ ਲਿਬਰਲ-ਨੇਸ਼ਨਲ ਪਾਰਟੀ ਨੂੰ 34 ਸੀਟਾਂ ਮਿਲ ਸਕਦੀਆਂ ਹਨ। ਕੇਟਰਸ ਆਸਟ੍ਰੇਲੀਆਈ ਪਾਰਟੀ ਤਿੰਨ ਸੀਟਾਂ, ਗਰੀਨ ਪਾਰਟੀ ਦੋ ਸੀਟਾਂ, ਵਨ ਨੇਸ਼ਨ ਇਕ ਸੀਟ, ਆਜ਼ਾਦ ਇਕ ਸੀਟ 'ਤੇ ਬੜਤ ਬਣਾਈ ਹੋਈ ਹੈ। ਵੋਟਰਾਂ ਵਲੋਂ ਡਾਕ ਰਾਹੀਂ ਭੇਜੀਆ ਗਈਆ ਵੋਟਾਂ ਦੀ ਗਿਣਤੀ ਚੱਲ ਰਹੀ ਹੈ।ਇਥੇ ਜ਼ਿਕਰਯੋਗ ਹੈ ਕਿ ਪਾਰਲੀਮੈਂਟ ਚੋਣਾਂ ਚਾਰ ਸਾਲ ਦੀ ਮਿਆਦ ਪੂਰੀ ਕਰਨ ਉਪਰੰਤ ਕਰਵਾਈਆਂ ਜਾਂਦੀਆਂ ਹਨ। ਕਿਸੇ ਵੀ ਰਾਜਨੀਤਕ ਪਾਰਟੀ ਵਲੋਂ 93 ਵਿਚੋਂ 47 ਸੀਟਾਂ 'ਤੇ ਜਿੱਤ ਦਰਜ ਕਰਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਂਦਾ ਹੈ।ਇੱਥੇ ਗੌਰਤਲਬ ਹੈ ਕਿ ਕੋਈ ਵੀ ਭਾਰਤੀ ਉਮੀਦਵਾਰ ਇਨ੍ਹਾਂ ਚੋਣਾਂ 'ਚ ਜਿੱਤ ਪ੍ਰਾਪਤ ਨਹੀ ਕਰ ਸਕਿਆ।
ਲਾਹੌਰ ਦੀਆਂ ਸੜਕਾਂ 'ਤੇ ਇਸ ਕਾਰਨ ਲੱਗੇ ਵਿੰਗ ਕਮਾਂਡਰ ਅਭਿਨੰਦਨ ਤੇ PM ਮੋਦੀ ਦੇ ਪੋਸਟਰ
NEXT STORY