ਸਿਡਨੀ (ਬਿਊਰੋ): ਆਸਟ੍ਰੇਲੀਆ ਕੋਰੋਨਾ ਵਾਇਰਸ ਤੋਂ ਮੁਕਤ ਹੋਣ ਦੀ ਦਿਸ਼ਾ ਵੱਲ ਵੱਧ ਰਿਹਾ ਹੈ। ਐਤਵਾਰ ਨੂੰ ਆਸਟ੍ਰੇਲੀਆ ਵਿਚ ਬਹੁਤ ਘੱਟ ਪਾਬੰਦੀਆਂ ਨਾਲ ਈਸਟਰ ਦਾ ਤਿਉਹਾਰ ਮਨਾਇਆ ਗਿਆ। ਇਸ ਦਾ ਕਾਰਨ ਇਹ ਵੀ ਹੈਕਿ ਆਸਟ੍ਰੇਲੀਆ ਵਿਚ ਕੋਰੋਨਾ ਦਾ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਪੂਰੀ ਦੁਨੀਆ ਵਿਚ ਕੋਰੋਨਾ ਨਾਲ ਸਫਲਤਾਪੂਰਵਕ ਲੜਨ ਵਾਲੇ ਦੇਸ਼ਾਂ ਵਿਚੋਂ ਇਕ ਆਸਟ੍ਰੇਲੀਆ ਦਾ ਕੁਈਨਜ਼ਲੈਂਡ ਸੂਬਾ ਵਾਇਰਸ ਦਾ ਐਪੀਸੈਂਟਰ ਬਣ ਗਿਆ ਸੀ ਪਰ ਬੀਤੇ ਤਿੰਨ ਦਿਨਾਂ ਵਿਚ ਇੱਥੇ ਸਿਰਫ ਇਕ ਹੀ ਕੋਰੋਨਾ ਮਾਮਲਾ ਸਾਹਮਣੇ ਆਇਆ ਹੈ।
ਜਨਤਕ ਭੀੜ ਦੇ ਇਕੱਠ ਹੋਣ 'ਤੇ ਆਸਟ੍ਰੇਲੀਆ ਵਿਚ ਕਾਫੀ ਸਖ਼ਤ ਪਾਬੰਦੀਆਂ ਲਗੀਆਂ ਗਈਆਂ ਸਨ, ਜਿਸ ਕਾਰਨ ਆਸਟ੍ਰੇਲੀਆ ਅੱਜ ਕੋਰੋਨਾ ਮੁਕਤ ਹੋਣ ਦੀ ਦਿਸ਼ਾ ਵੱਲ ਵੱਧ ਰਿਹਾ ਹੈ। ਬੀਤੇ ਸਾਲ ਈਸਟਰ ਦੇ ਦਿਨ ਆਸਟ੍ਰੇਲੀਆ ਦੇ ਲੋਕ ਕੋਰੋਨਾ ਵਾਇਰਸ ਕਾਰਨ ਘਰਾਂ ਵਿਚ ਬੰਦ ਸਨ। ਉਹ ਨਾ ਮਾਲ ਜਾ ਸਕੇ ਸਨ ਅਤੇ ਨਾ ਕਿਸੇ ਬੀਚ 'ਤੇ ਪਰਿਵਾਰ ਨਾਲ ਘੁੰਮਣ ਜਾ ਸਕੇ ਸਨ ਪਰ ਹੁਣ ਸਥਿਤੀ ਕਾਫੀ ਬਦਲ ਚੁੱਕੀ ਹੈ।ਹੁਣ ਆਸਟ੍ਰੇਲੀਆਈ ਨਾਗਰਿਕ ਚਾਰ ਦਿਨ ਦੀਆਂ ਛੁੱਟੀਆਂ ਦਾ ਆਨੰਦ ਲੈਣ ਲਈ ਘਰਾਂ ਤੋਂ ਨਿਕਲ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਨੇ ਇਸ ਤਕਨੀਕ ਨਾਲ 'ਕੋਰੋਨਾ' ਨੂੰ ਕੀਤਾ ਕਾਬੂ, ਹਰ ਪਾਸੇ ਹੋ ਰਹੀ ਚਰਚਾ
ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿਚ ਸਾਲ 2016 ਦੀ ਮਰਦਮਸ਼ੁਮਾਰੀ ਮੁਤਾਬਕ 86 ਫੀਸਦੀ ਲੋਕ ਈਸਾਈ ਹਨ ਅਤੇ ਈਸਟਰ ਤਿਉਹਾਰ ਦਾ ਈਸਾਈ ਧਰਮ ਵਿਚ ਖਾਸ ਮਹੱਤਵ ਹੈ। ਦੂਜੇ ਪਾਸੇ ਬਾਕੀ ਦੁਨੀਆ ਦੇ ਈਸਾਈ ਦੇਸ਼ਾਂ ਵਿਚ ਜਾਂ ਤਾਂ ਤਾਲਾਬੰਦੀ ਲੱਗੀ ਹੋਈ ਹੈ ਜਾਂ ਈਸਟਰ 'ਤੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਆਸਟ੍ਰੇਲੀਆ ਵਿਚ ਹੁਣ ਤੱਕ ਕੋਰੋਨਾ ਦੇ ਸਿਰਫ 29,300 ਮਾਮਲੇ ਹੀ ਸਾਹਮਣੇ ਆਏ ਹਨ। ਜਦਕਿ ਸਿਰਫ 909 ਮੌਤਾਂ ਹੋਈਆਂ ਹਨ, ਜੋ ਬਾਕੀ ਦੇਸ਼ਾਂ ਦੇ ਮੁਕਾਬਲੇ ਕਾਫੀ ਘੱਟ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇੰਡੋਨੇਸ਼ੀਆ ’ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 55 ਲੋਕਾਂ ਦੀ ਮੌਤ, 40 ਤੋਂ ਜ਼ਿਆਦਾ ਲਾਪਤਾ
NEXT STORY