ਕੈਨਬਰਾ- ਆਸਟ੍ਰੇਲੀਆ ਨੇ ਈਰਾਨੀ ਮਹਿਲਾ ਫੁੱਟਬਾਲ ਟੀਮ ਦੀਆਂ ਉਨ੍ਹਾਂ 5 ਮੈਂਬਰਾਂ ਨੂੰ ਵੀਜ਼ਾ ਪ੍ਰਦਾਨ ਕੀਤਾ ਹੈ, ਜਿਨ੍ਹਾਂ ਨੇ ਇਕ ਮੈਚ ਤੋਂ ਪਹਿਲਾਂ ਰਾਸ਼ਟਰੀ ਗੀਤ ਗਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਇਥੇ ਸ਼ਰਨ ਮੰਗੀ ਸੀ। ਈਰਾਨ ਨੇ ਇਨ੍ਹਾਂ ਮਹਿਲਾ ਖਿਡਾਰੀਆਂ ਨੂੰ ‘ਜੰਗ ਦੇ ਸਮੇਂ ਦੀਆਂ ਗੱਦਾਰ’ ਕਰਾਰ ਦਿੱਤਾ ਸੀ।
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕੈਨਬਰਾ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਆਸਟ੍ਰੇਲੀਆਈ ਨਾਗਰਿਕ ਇਨ੍ਹਾਂ ਬਹਾਦਰ ਔਰਤਾਂ ਦੀ ਸਥਿਤੀ ਤੋਂ ਬਹੁਤ ਚਿੰਤਤ ਹਨ। ਉਨ੍ਹਾਂ ਕਿਹਾ, ‘ਉਹ ਇੱਥੇ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਇੱਥੇ ਆਪਣੇ ਘਰ ਵਰਗਾ ਮਹਿਸੂਸ ਕਰਨਾ ਚਾਹੀਦਾ ਹੈ।’
ਆਸਟ੍ਰੇਲੀਆਈ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਪੰਜ ਮੈਂਬਰਾਂ ਦੇ ਨਾਂ ਕਪਤਾਨ ਜ਼ਹਰਾ ਘੰਬਾਰੀ, ਮਿਡਫੀਲਡਰ ਫਾਤੇਮੇਹ ਪਸੰਦੀਦੇਹ, ਜ਼ਹਰਾ ਸਰਬਾਲੀ ਅਲੀਸ਼ਾਹ, ਮੋਨਾ ਹਮੌਦੀ ਅਤੇ ਡਿਫੈਂਡਰ ਅਤੇਫੇਹ ਰਮਜ਼ਾਨੀਜ਼ਾਦੇਹ ਦੱਸੇ ਹਨ। ਆਸਟ੍ਰੇਲੀਆਈ ਗ੍ਰਹਿ ਮੰਤਰੀ ਟੋਨੀ ਬਰਕ ਨੇ ਦੱਸਿਆ ਕਿ ਈਰਾਨੀ ਟੀਮ ਦੀਆਂ ਬਾਕੀ ਖਿਡਾਰਨਾਂ ਗੋਲਡ ਕੋਸਟ ਦੇ ਇਕ ਹੋਟਲ ਵਿਚ ਹਨ ਅਤੇ ਉਨ੍ਹਾਂ ਨੂੰ ਵੀ ਆਸਟ੍ਰੇਲੀਆ ਵਿਚ ਰੁਕਣ ਦਾ ਮੌਕਾ ਦਿੱਤਾ ਗਿਆ ਹੈ।
ਕਦੇ ਚਲਾਉਂਦਾ ਸੀ ਸਕੂਲ ਬੱਸ, ਹੁਣ ਬਣਿਆ ਭਾਰਤ ਨੂੰ 2 ਵਾਰ ਵਿਸ਼ਵ ਜੇਤੂ ਬਣਾਉਣ ਵਾਲਾ 'ਸੁਪਰਹੀਰੋ'
NEXT STORY