ਬ੍ਰਿਸਬੇਨ (ਏਜੰਸੀ): ਆਸਟ੍ਰੇਲੀਆ ਦੇ ਜਾਸੂਸਾਂ ਨੂੰ ਸ਼ੱਕ ਹੈ ਕਿ ਇਕ ਬਜ਼ੁਰਗ ਜੋੜੇ ਦੀ ਉਨ੍ਹਾਂ ਦੇ ਬ੍ਰਿਜ਼ਬੇਨ ਘਰ ਵਿਚ ਹੋਈ ਮੌਤ “ਅੱਤਵਾਦ ਦੀ ਘਟਨਾ” ਹੈ।ਇਸ ਹਮਲੇ ਵਿਚ ਚਾਕੂ ਨਾਲ ਹਮਲਾ ਕਰਨ ਵਾਲਾ ਇਕ ਵਿਅਕਤੀ ਸੀ, ਜਿਸ ਨੂੰ ਪੁਲਸ ਨੇ ਗੋਲੀ ਮਾਰ ਦਿੱਤੀ।ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ 22 ਸਾਲਾ ਰਾਘੇ ਆਬਦੀ ਨੂੰ ਵੀਰਵਾਰ ਸਵੇਰੇ ਬ੍ਰਿਸਬੇਨ ਦੇ ਬਾਹਰੀ ਹਿੱਸੇ 'ਤੇ ਇਕ ਹਾਈਵੇਅ 'ਤੇ ਗੋਲੀ ਮਾਰ ਦਿੱਤੀ ਗਈ। ਇਸ ਤੋਂ ਪਹਿਲਾਂ ਉਸ ਨੇ ਪੁਲਸ ਨੂੰ ਚਾਕੂ ਨਾਲ ਧਮਕਾਇਆ ਸੀ।ਕੁਈਨਜ਼ਲੈਂਡ ਰਾਜ ਦੇ ਪੁਲਸ ਡਿਪਟੀ ਕਮਿਸ਼ਨਰ ਟਰੇਸੀ ਲਿਨਫੋਰਡ ਨੇ ਦੱਸਿਆ ਕਿ ਇੱਕ 87 ਸਾਲਾ ਵਿਅਕਤੀ ਅਤੇ ਇੱਕ 86 ਸਾਲਾ ਬੀਬੀ ਦੀਆਂ ਲਾਸ਼ਾਂ ਵੀਰਵਾਰ ਨੂੰ ਉਨ੍ਹਾਂ ਦੇ ਘਰ ਵਿਚ ਮਿਲੀਆਂ ਜਿੱਥੇ ਬਾਅਦ ਵਿਚ ਆਬਦੀ ਦੀ ਮੌਤ ਹੋ ਗਈ। ਲਿਨਫੋਲਡ ਨੇ ਇਸ ਬਾਰੇ ਵਿਸਥਾਰ ਨਾਲ ਦਸਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ ਸੀ ਪਰ ਕਤਲ ਦੀ ਛਾਣਬੀਣ ਕਰਨ ਵਾਲੇ ਜਾਸੂਸਾਂ ਨੂੰ ਇਸ ਗੱਲ ਦਾ ਸਬੂਤ ਮਿਲਿਆ ਕਿ ਆਬਦੀ ਘਰ ਵਿਚ ਸੀ।
ਪੜ੍ਹੋ ਇਹ ਅਹਿਮ ਖਬਰ- ਮਾਂ ਦੇ ਮੌਤ 'ਤੇ ਵੀ ਕੰਪਨੀ ਨੇ ਨਹੀਂ ਦਿੱਤੀ ਛੁੱਟੀ, ਭਾਰਤੀ ਸ਼ਖਸ ਨੇ ਸਾਥੀ 'ਤੇ ਚਾਕੂ ਨਾਲ ਕੀਤੇ 11 ਵਾਰ
ਪੁਲਸ ਕਮਿਸ਼ਨਰ ਕੈਟਰੀਨਾ ਕੈਰੋਲ ਨੇ ਕਿਹਾ ਕਿ ਜਾਣਿਆ-ਪਛਾਣਿਆ ਕੱਟੜਪੰਥੀ ਇਕੱਲਾ ਕੰਮ ਕਰ ਰਿਹਾ ਸੀ। ਕੈਰੋਲ ਨੇ ਪੱਤਰਕਾਰਾਂ ਨੂੰ ਕਿਹਾ,“ਸਾਡੇ ਕੋਲ ਇਸ ਨੂੰ ਅੱਤਵਾਦ ਦੀ ਘਟਨਾ ਵਜੋਂ ਘੋਸ਼ਿਤ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ।'' ਆਸਟ੍ਰੇਲੀਆ ਫੈਡਰਲ ਪੁਲਸ ਨੂੰ ਸ਼ੱਕ ਹੈ ਕਿ ਆਬਦੀ ਇਸਲਾਮਿਕ ਸਟੇਟ ਸਮੂਹ ਤੋਂ ਪ੍ਰਭਾਵਿਤ ਹੋਇਆ ਸੀ। ਉਸ ਨੂੰ ਇਸ ਸ਼ੱਕ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਕਿ ਜਦੋਂ ਉਹ ਮਈ 2019 ਵਿਚ ਬ੍ਰਿਸਬੇਨ ਏਅਰਪੋਰਟ ਤੋਂ ਸੋਮਾਲੀਆ ਲਈ ਰਵਾਨਾ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਹ ਅੱਤਵਾਦੀਆਂ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।
ਨਾਕਾਫ਼ੀ ਸਬੂਤਾਂ ਕਾਰਨ ਉਸ ਨੂੰ ਬਿਨਾਂ ਕਿਸੇ ਦੋਸ਼ ਤੋਂ ਰਿਹਾਅ ਕਰ ਦਿੱਤਾ ਗਿਆ ਸੀ ਪਰ ਉਸਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਸੀ। ਜੂਨ 2019 ਵਿਚ, ਉਸ 'ਤੇ ਜਾਸੂਸਾਂ ਨੂੰ ਉਸ ਦੇ ਫੋਨ ਲਈ ਪਾਸ ਕੋਡ ਦੇਣ ਤੋਂ ਇਨਕਾਰ ਕਰਨ ਸਮੇਤ ਹੋਰ ਜੁਰਮਾਂ ਦਾ ਦੋਸ਼ ਲਗਾਇਆ ਗਿਆ ਸੀ। ਉਹ ਜ਼ਮਾਨਤ 'ਤੇ ਰਿਹਾਅ ਹੋਇਆ ਸੀ ਅਤੇ ਉਸ ਨੂੰ ਜੀ.ਪੀ.ਐਸ. ਟਰੈਕਿੰਗ ਡਿਵਾਈਸ ਨੂੰ ਪਹਿਨਣ ਲਈ ਮਜਬੂਰ ਕੀਤਾ ਗਿਆ ਸੀ, ਜਿਸ ਨੂੰ ਉਸ ਨੇ ਗੋਲੀ ਲੱਗਣ ਤੋਂ ਪਹਿਲਾਂ ਕੱਟ ਦਿੱਤਾ ਸੀ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਮਾਂ ਦੀ ਮੌਤ 'ਤੇ ਵੀ ਕੰਪਨੀ ਨੇ ਨਹੀਂ ਦਿੱਤੀ ਛੁੱਟੀ, ਭਾਰਤੀ ਸ਼ਖ਼ਸ ਨੇ ਸਾਥੀ 'ਤੇ ਚਾਕੂ ਨਾਲ ਕੀਤੇ 11 ਵਾਰ
NEXT STORY