ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਸਮੁੰਦਰ ਤੱਟ ਦੇ ਨੇੜੇ ਦੁਨੀਆ ਦਾ ਸਭਤੋਂ ਵੱਡਾ ਜਾਨਵਰ ਕੈਮਰੇ ਵਿਚ ਕੈਦ ਹੋਇਆ ਹੈ। ਇਸ ਦੀ ਲੰਬਾਈ 82 ਫੁੱਟ ਅਤੇ ਵਜ਼ਨ ਕਰੀਬ 1 ਲੱਖ ਕਿਲੋ ਹੈ। ਡੇਲੀ ਸਟਾਰ ਦੇ ਖਬਰ ਦੇ ਮੁਤਾਬਕ, ਦੁਨੀਆ ਦੇ ਇਸ ਸਭ ਤੋਂ ਵੱਡੇ ਜਾਨਵਰ ਦਾ ਨਾਮ ਬਲੂ ਵ੍ਹੇਲ ਹੈ। ਜਿਸ ਦੇ ਫੁਟੇਜ ਬਹੁਤ ਹੀ ਦੁਰਲੱਭ ਹਨ।
ਇਸ ਨਜ਼ਾਰੇ ਨੂੰ @seansperception ਇੰਸਟਾਗ੍ਰਾਮ ਨਾਮ ਦੇ ਯੂਜ਼ਰ ਨੇ 18 ਅਗਸਤ ਨੂੰ ਅਪਲੋਡ ਕੀਤਾ ਸੀ, ਜਿਸ ਦਾ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਬਲੂ ਵ੍ਹੇਲ ਸਤਹਿ 'ਤੇ ਬਹੁਤ ਘੱਟ ਨਜ਼ਰ ਆਉਂਦੀ ਹੈ ਅਤੇ ਉਹਨਾਂ ਨੂੰ ਦੇਖ ਪਾਉਣਾ ਬਹੁਤ ਹੀ ਦੁਰਲੱਭ ਹੁੰਦਾ ਹੈ। ਬਲੂ ਵ੍ਹੇਲ ਦਾ ਇਹ ਵੀਡੀਓ ਵੀ ਆਸਮਾਨ ਤੋਂ ਰਿਕਾਰਡ ਕੀਤਾ ਗਿਆ ਹੈ।
ਬਲੂ ਵ੍ਹੇਲ ਸਮੁੰਦਰ ਵਿਚ ਤੱਟਾਂ ਤੋਂ ਬਹੁਤ ਦੂਰ ਰਹਿੰਦੀ ਹੈ। ਉਹਨਾਂ ਦੀ ਗਿਣਤੀ ਬਹੁਤ ਵੱਡੇ ਇਲਾਕੇ ਵਿਚ ਫੈਲੀ ਹੁੰਦੀ ਹੈ। ਉਹਨਾਂ ਦਾ ਮਾਈਗ੍ਰੇਸ਼ਨ ਅਤੇ ਰਹਿਣ ਦੀ ਜਗ੍ਹਾ ਦੇ ਬਾਰੇ ਵਿਚ ਬਹੁਤ ਘੱਟ ਜਾਣਕਾਰੀ ਮੌਜੂਦ ਹੈ।
ਬਲੂ ਵ੍ਹੇਲ 36 ਹਜ਼ਾਰ ਕਿਲੋਗ੍ਰਾਮ ਤੱਕ ਰੋਜ਼ ਖਾਣਾ ਖਾਂਦੀ ਹੈ। ਉਹਨਾਂ ਦੇ ਖਾਣੇ ਵਿਚ ਜ਼ਿਆਦਾਤਰ ਕ੍ਰਿਲ ਹੁੰਦੀਆਂ ਹਨ। ਬਲੂ ਵ੍ਹੇਲ ਦੀ ਜੀਭ ਇਕ ਹਾਥੀ ਦੇ ਬਰਾਬਰ ਅਤੇ ਉਸ ਦਾ ਦਿਲ ਇਕ ਕਾਰ ਦੇ ਬਰਾਬਰ ਹੁੰਦਾ ਹੈ।
ਸਕੂਲਾਂ 'ਚ ਕੋਰੋਨਾ ਦੇ ਮਾਮਲੇ ਵਧਣ ਮਗਰੋਂ ਓਂਟਾਰੀਓ ਸਿਹਤ ਮੰਤਰੀ ਦਾ ਵੱਡਾ ਬਿਆਨ
NEXT STORY