ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਪੜ੍ਹ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਿੱਥੇ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਕਾਰਨ ਤਾਲਾਬੰਦੀ ਜਿਹੀ ਸਥਿਤੀ ਹੈ ਅਤੇ ਇਸ ਦੌਰਾਨ ਹੋਟਲ-ਰੈਸਟੋਰੈਂਟ, ਬਾਰ ਸਭ ਬੰਦ ਹਨ। ਇਸ ਦੌਰਾਨ ਜੇਕਰ ਤੁਹਾਨੂੰ ਆਪਣਾ ਪਸੰਦੀਦਾ ਡਿਸ਼ ਖਾਣ ਦੀ ਤਲਬ ਜਾਗੇ ਤਾਂ ਤੁਸੀਂ ਕੀ ਕਰੋਗੇ। ਤੁਸੀਂ ਖੁਦ ਨੂੰ ਘਰੋਂ ਬਾਹਰ ਜਾਣ ਤੋ ਰੋਕੋਗੇ ਜਾਂ ਫਿਰ ਸੰਭਵ ਹੋਵੇ ਤਾਂ ਉਸ ਡਿਸ਼ ਨੂੰ ਘਰ ਵਿਚ ਬਣਾਉਣ ਦੀ ਕੋਸ਼ਿਸ਼ ਕਰੋਗੇ। ਪਰ ਮੈਲਬੌਰਨ ਵਿਚ ਇਕ ਸ਼ਖਸ ਨੇ ਇਸ ਦੇ ਉਲਟ ਹੀ ਕੀਤਾ।
ਮੈਲਬੌਰਨ ਵਿਚ ਇਕ ਸ਼ਖਸ ਆਪਣਾ ਪੰਸਦੀਦਾ ਬਟਰ ਚਿਕਨ ਖਾਣ ਲਈ 32 ਕਿਲੋਮੀਟਰ ਦੂਰ ਚਲਾ ਗਿਆ। ਇਹ ਬਟਰ ਚਿਕਨ ਉਸ ਨੂੰ 1 ਲੱਖ 23 ਹਜ਼ਾਰ ਰੁਪਏ ਦਾ ਪਿਆ। ਇਸ ਗੱਲ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਕਿ ਕਿਵੇਂ ਕੋਈ ਇੰਨਾ ਮਹਿੰਗਾ ਚਿਕਨ ਖਾ ਸਕਦਾ ਹੈ। ਇੰਡੀਆ ਟਾਈਮਜ਼ ਦੇ ਮੁਤਾਬਕ ਬਟਰ ਚਿਕਨ ਖਾਣ ਲਈ ਸ਼ਖਸ ਨੇ ਮੈਲਬੌਰਨ ਦੇ ਸੀ.ਬੀ.ਡੀ. ਤੋਂ 30 ਕਿਲੋਮੀਟਰ ਦੱਖਣ-ਪੱਛਮ ਵਿਚ ਸਥਿਤ ਵੇਬ੍ਰਿਏ ਤੋਂ ਆਪਣਾ ਸਫਰ ਸ਼ੁਰੂ ਕੀਤਾ ਸੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਪੀ.ਐੱਮ. ਨੇ ਟੀਚਾਬੱਧ ਆਰਥਿਕ ਮਦਦ ਦਾ ਕੀਤਾ ਵਾਅਦਾ
ਤਾਲਾਬੰਦੀ ਨਿਯਮ ਦੀ ਉਲੰਘਣਾ ਕਾਰਨ ਇਸ ਸ਼ਖਸ 'ਤੇ 1652 ਡਾਲਰ (ਲੱਗਭਗ 1 ਲੱਖ 23 ਹਜ਼ਾਰ ਰੁਪਏ) ਦਾ ਜ਼ੁਰਮਾਨਾ ਲੱਗਾ। ਮੈਲਬੌਰਨ ਪੁਲਸ ਦੇ ਮੁਤਾਬਕ ਇਸ ਵੀਕੈਂਡ ਵਿਚ 74 ਲੋਕਾਂ ਨੂੰ ਜ਼ੁਰਮਾਨਾ ਭਰਨਾ ਪਿਆ ਹੈ। ਇਹਨਾਂ ਸਾਰਿਆਂ ਨੇ ਤਾਲਾਬੰਦੀ ਦਾ ਨਿਯਮ ਤੋੜਿਆ ਸੀ। ਆਸਟ੍ਰੇਲੀਆ ਵਿਚ ਹੁਣ ਤੱਕ 12,069 ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ। ਮੈਲਬੌਰਨ ਵਿਚ ਪਿਛਲੇ ਵੀਰਵਾਰ ਨੂੰ ਤਾਲਾਬੰਦੀ ਮੁੜ ਲਾਗੂ ਕੀਤੀ ਗਈ ਹੈ, ਜਿਸ ਵਿਚ ਕੁਝ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਇਹਨਾਂ ਨਿਯਮਾਂ ਦੇ ਤਹਿਤ ਕਸਰਤ ਕਰਨ, ਲੋੜੀਂਦਾ ਸਾਮਾਨ ਖਰੀਦਣ ਅਤੇ ਸਕੂਲ ਜਾਣ ਲਈ ਬਾਹਰ ਨਿਕਲਣ 'ਤੇ ਜ਼ੁਰਮਾਨਾ ਨਹੀਂ ਲਗਾਇਆ ਜਾਵੇਗਾ।
ਬਿਡੇਨ ਨੇ ਮੁਸਲਮਾਨਾਂ ਨੂੰ ਕੀਤੀ ਅਪੀਲ-"ਟਰੰਪ ਨੂੰ ਮਾਤ ਦੇਣ ਵਿਚ ਕਰੋ ਮਦਦ"
NEXT STORY