ਸਿਡਨੀ (ਬਿਊਰੋ): ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਉਡਾਣ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ ਹਨ। ਇਸ ਦੇ ਤਹਿਤ ਅੱਜ ਦੁਪਹਿਰ ਸਿਡਨੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਨਵੀਂ ਟ੍ਰਾਂਸ-ਤਸਮਾਨ ਬਬਲ ਦੀ ਪਹਿਲੀ ਉਡਾਣ ਨਿਊਜ਼ੀਲੈਂਡ ਤੋਂ ਪਹੁੰਚੀ। ਇੱਥੇ ਪਹੁੰਚੇ ਯਾਤਰੀਆਂ ਦੀ ਅੱਖਾਂ ਵਿਚ ਹੰਝੂ ਸਨ ਕਿਉਂਕਿ ਉਹ ਲੰਬੇਂ ਸਮੇਂ ਦੇ ਬਾਅਦ ਆਪਣੇ ਅਜੀਜ਼ਾਂ ਨੂੰ ਮਿਲਣ ਵਾਲੇ ਸਨ। ਜਹਾਜ਼ ਵਿਚ ਸਵਾਰ ਕਈ ਯਾਤਰੀ ਮਹੀਨਿਆਂ ਤੋਂ ਅਜ਼ੀਜ਼ਾਂ ਤੋਂ ਵਿਛੜੇ ਹੋਏ ਸਨ। ਇਹਨਾਂ ਵਿਚ ਇਕ ਪੰਜਾਬੀ ਵਿਅਕਤੀ ਵੀ ਸ਼ਾਮਲ ਸੀ, ਜਿਸ ਨੇ ਫਰਵਰੀ ਤੋਂ ਆਪਣੀ ਪਤਨੀ ਨੂੰ ਨਹੀਂ ਦੇਖਿਆ ਸੀ। ਮਾਰਚ ਦੇ ਬਾਅਦ ਤੋਂ ਆਸਟ੍ਰੇਲੀਆਈ ਹਵਾਈ ਅੱਡੇ ਵੱਲ ਰਵਾਨਾ ਹੋਣ ਵਾਲਾ ਉਹ ਪਹਿਲਾ ਅੰਤਰਰਾਸ਼ਟਰੀ ਯਾਤਰੀ ਹੈ।
ਇਹ ਅੱਜ ਸਿਡਨੀ ਏਅਰਪੋਰਟ 'ਤੇ ਉਤਰਨ ਲਈ ਤੈਅ ਕੀਤੀਆਂ ਗਈਆਂ ਤਿੰਨ ਉਡਾਣਾਂ ਵਿਚੋਂ ਪਹਿਲੀ ਹੈ।ਹਰਵਿੰਦਰ ਸਿੰਘ ਫਰਵਰੀ ਵਿਚ ਕੰਮ ਲਈ ਆਸਟ੍ਰੇਲੀਆ ਤੋਂ ਨਿਊਂਜ਼ੀਲੈਂਡ ਗਿਆ ਸੀ ਅਤੇ ਉਦੋਂ ਤੋਂ ਹੀ ਆਪਣੀ ਪਤਨੀ ਸੁਖਦੀਪ ਤੋਂ ਦੂਰ ਹੈ। ਅੱਜ ਸਵੇਰੇ ਆਕਲੈਂਡ ਏਅਰਪੋਰਟ ਤੋਂ ਬੋਲਦਿਆਂ, ਉਸ ਨੇ ਸਟਾਫ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਨੂੰ "ਪਾਗਲਾਂ ਵਾਂਗ" ਯਾਦ ਕਰ ਰਿਹਾ ਹੈ ਅਤੇ ਉਸ ਨੂੰ ਮਿਲਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ। ਜੋੜੇ ਦੇ ਵਿਆਹ ਨੂੰ ਦੋ ਸਾਲ ਹੋਏ ਹਨ ਅਤੇ ਸਿੰਘ ਨੇ ਕਿਹਾ ਕਿ ਵਿਛੋੜਾ ਮੁਸ਼ਕਲ ਸੀ। ਸਿਡਨੀ ਵਿਚ ਇਕ ਵਾਰ, ਉਸ ਨੂੰ ਐਲੀਸ ਸਪ੍ਰਿੰਗਜ਼ ਲਈ ਉਡਾਣ ਭਰਨ ਤੋਂ ਪਹਿਲਾਂ ਤਿੰਨ ਦਿਨ ਉਡੀਕ ਕਰਨੀ ਪਏਗੀ, ਜਿੱਥੇ ਉਸ ਦੀ ਪਤਨੀ ਅਤੇ ਭੈਣ ਹਨ।
ਸਿੰਘ ਨੇ ਕਿਹਾ,''ਮੈਂ ਇੰਤਜ਼ਾਰ ਕਰ ਰਿਹਾ ਹਾਂ ਅਤੇ ਵੀਜ਼ਾ ਦੀ ਉਡੀਕ ਕਰ ਰਿਹਾ ਹਾਂ, ਇਸ ਲਈ ਮੈਂ ਆਪਣੀ ਪਤਨੀ ਨੂੰ ਦੇਖ ਸਕਦਾ ਹਾਂ ਅਤੇ ਹੁਣ ਮੈਂ ਆਖਰਕਾਰ ਜਾ ਸਕਦਾ ਹਾਂ।" ਐਨ.ਐਸ.ਡਬਲਯੂ. ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਇੱਕ ਟ੍ਰਾਂਸ-ਤਸਮਾਨ ਬਬਲ ਦੇ "ਸ਼ਾਨਦਾਰ" ਕਦਮ ਦਾ ਸਵਾਗਤ ਕੀਤਾ। ਬੇਰੇਜਿਕਲੀਅਨ ਨੇ ਕਿਹਾ,"ਇਹ ਇਕ ਸਕਾਰਾਤਮਕ ਕਦਮ ਹੈ ਅਤੇ ਮੈਂ ਉਨ੍ਹਾਂ ਮਾਹਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਸਾਨੂੰ ਨਿਊਜ਼ੀਲੈਂਡ ਤੋਂ ਲੋਕਾਂ ਨੂੰ ਲਿਆਉਣ ਦੀ ਇਜਾਜ਼ਤ ਦਿੱਤੀ।" ਉਹਨਾਂ ਮੁਤਾਬਕ,"ਇਹ ਸੈਰ-ਸਪਾਟੇ ਲਈ ਵੱਡੀ ਖਬਰ ਹੈ, ਇਹ ਪਰਿਵਾਰਕ ਏਕਤਾ ਲਈ ਅਤੇ ਕਾਰੋਬਾਰਾਂ ਲਈ ਵੀ ਵੱਡੀ ਖਬਰ ਹੈ।"
ਭਾਵੇਂਕਿ, ਸੁਰੱਖਿਅਤ ਟ੍ਰੈਵਲ ਜ਼ੋਨ ਇਕ ਪਾਸੜ ਬਣਿਆ ਹੋਇਆ ਹੈ। ਟ੍ਰੈਵਲ ਜ਼ੋਨ ਇਸ ਵੇਲੇ ਸਿਰਫ ਨਿਊ ਸਾਊਥ ਵੇਲਜ਼ ਅਤੇ ਉੱਤਰੀ ਖੇਤਰ ਤੇ ਲਾਗੂ ਹੁੰਦਾ ਹੈ। ਏਅਰ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਇਸ ਦੀ ਉਡਾਣ ਵਿਚ ਵਿਕਣ ਵਾਲੀਆਂ ਸਾਰੀਆਂ ਟਿਕਟਾਂ ਦਾ 90 ਫੀਸਦੀ ਵਨ-ਵੇਅ ਵਿਚ ਹੈ।ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਨੇ ਕਿਹਾ ਕਿ ਮੌਜੂਦਾ ਇਕ ਪਾਸੜ ਸਮਝੌਤੇ ਵਿਚ ਉਦੋਂ ਤੱਕ ਵਿਸਥਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਸਾਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਇਹ ਸੁਰੱਖਿਅਤ ਹੈ।
ਪੜ੍ਹੋ ਇਹ ਅਹਿਮ ਖਬਰ- ਪ੍ਰੋਫੈਸਰ ਬੀਬੀਆਂ ਨਾਲ ਯੂਨੀਵਰਸਿਟੀ ਨੇ ਕੀਤਾ ਵਿਤਕਰਾ, ਹੁਣ ਦੇਵੇਗੀ 9 ਕਰੋੜ ਰੁਪਏ
ਇਕ ਆਸਟ੍ਰੇਲੀਆਈ ਵਸਨੀਕ ਜੇਰੇਡ ਸ਼ੂਰਬਰਡ ਵੀ ਅੱਜ ਇਕ ਪਾਸੜ ਯਾਤਰਾ ਕਰਨ ਜਾ ਰਿਹਾ ਹੈ, ਜੋ ਆਪਣੀ ਪ੍ਰੇਮਿਕਾ ਨਾਲ ਦੁਬਾਰਾ ਮਿਲਣ ਲਈ ਸਿਡਨੀ ਤੋਂ ਵਾਪਸ ਮੈਲਬੌਰਨ ਜਾ ਰਿਹਾ ਹੈ। ਆਸਟ੍ਰੇਲੀਆ ਵਿਚ ਨਿਊਜ਼ੀਲੈਂਡ ਦੇ ਲੋਕ ਕ੍ਰਿਸਮਿਸ ਮੌਕੇ ਦੁਆਰਾ ਘਰ ਵਾਪਸ ਜਾਣਾ ਚਾਹੁੰਦੇ ਹਨ। ਆਕਲੈਂਡ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕੋਰੋਨਾ ਮਹਾਮਾਰੀ ਕਾਰਨ ਸਾਵਧਾਨੀ ਦੇ ਤਹਿਤ ਸੁਰੱਖਿਅਤ ਯਾਤਰਾ ਜ਼ੋਨ ਦੀ ਸਥਾਪਨਾ ਕੀਤੀ ਹੈ ਤਾਂ ਜੋ ਯਾਤਰੀਆਂ ਨੂੰ ਆਸਟ੍ਰੇਲੀਆ ਨਾ ਜਾਣ ਵਾਲੇ ਲੋਕਾਂ ਤੋਂ ਵੱਖ ਰੱਖਿਆ ਜਾ ਸਕੇ।
ਸ਼ਰਮਨਾਕ: ਗਰਭਵਤੀ ਬੀਬੀ ਦਾ ਕਤਲ ਕਰਕੇ ਕੁੱਖ਼ 'ਚੋਂ ਬਾਹਰ ਕੱਢਿਆ ਭਰੂਣ
NEXT STORY