ਬਹਿਰਾਈਚ- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ 'ਚ ਵੀਰਵਾਰ ਨੂੰ 35 ਸਾਲਾ ਇਕ ਗਰਭਵਤੀ ਔਰਤ ਨੇ ਜਣੇਪਾ ਦਰਦ ਤੋਂ ਪਰੇਸ਼ਾਨ ਹੋ ਕੇ ਰਸੋਈ ਦੇ ਚਾਕੂ ਨਾਲ ਆਪਣਾ ਪੇਟ ਕੱਟ ਲਿਆ। ਜਿਸ ਤੋਂ ਬਾਅਦ ਉਹ ਦਰਦ ਨਾਲ ਚੀਕਣ ਲੱਗੀ ਅਤੇ ਗੁਆਂਢੀਆਂ ਨੇ ਉਸ ਨੂੰ ਹਸਪਤਾਲ ਪਹੁੰਚਿਆ। ਹਸਪਤਾਲ 'ਚ ਉਸ ਨੇ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ। ਅਧਿਕਾਰੀਆਂ ਅਨੁਸਾਰ ਨੰਦਵਾਲ ਪਿੰਡ ਵਾਸੀ ਨਨਕਈ ਨੂੰ ਗੁਆਂਢੀਆਂ ਨੇ ਫਖਰਪੁਰ ਸਿਹਤ ਕੇਂਦਰ ਪਹੁੰਚਾਇਆ, ਜਿੱਥੇ ਉਸ ਨੇ ਆਮ ਜਣੇਪੇ ਨਾਲ ਬੱਚੀ ਨੂੰ ਜਨਮ ਦਿੱਤਾ ਪਰ ਕੁਝ ਹੀ ਦੇਰ ਮਗਰੋਂ ਉਸ ਦੀ ਹਾਲਤ ਵਿਗੜ ਗਈ। ਉਸ ਨੂੰ ਬਾਅਦ 'ਚ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਪੇਟ 'ਚ ਚਾਕੂ ਨਾਲ ਕੀਤਾ ਗਿਆ ਡੂੰਘਾ ਜ਼ਖ਼ਮ ਦੇਖਿਆ। ਹਸਪਤਾਲ ਦੇ ਮੁੱਖ ਮੈਡੀਕਲ ਸੁਪਰਡੈਂਟ ਨੇ ਕਿਹਾ ਕਿ ਔਰਤ ਨੂੰ ਵੀਰਵਾਰ ਦੁਪਹਿਰ ਕਰੀਬ 12.30 ਵਜੇ ਲਿਆਂਦਾ ਗਿਆ ਸੀ ਅਤੇ ਉਸ ਦਾ ਕਾਫ਼ੀ ਖੂਨ ਵਗ ਚੁੱਕਾ ਸੀ।
ਸਥਿਤੀ ਨੂੰ ਦੇਖਦੇ ਹੋਏ ਉਸ ਨੂੰ ਬਿਹਤਰ ਇਲਾਜ ਲਈ ਲਖਨਊ ਰੈਫਰ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਐਂਬੂਲੈਂਸ 'ਚ ਲਿਜਾਂਦੇ ਸਮੇਂ ਉਸ ਦੀ ਮਾਂ ਨੀਤਾ ਵੀ ਨਾਲ ਗਈ। ਪੁਲਸ ਅਨੁਸਾਰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਸਟ੍ਰੈਚਰ 'ਤੇ ਲੇਟੀ ਔਰਤ ਕਹਿ ਰਹੀ ਹੈ ਤਿ ਤੇਜ਼ ਜਣੇਪਾ ਦਰਦ ਕਾਰਨ ਉਸ ਨੇ ਖ਼ੁਦ ਹੀ ਪੇਟ ਕੱਟ ਲਿਆ। ਗੁਆਂਢੀਆਂ ਨੇ ਦੱਸਿਆ ਕਿ ਔਰਤ ਦੇ ਪਤੀ ਦੀ ਕਰੀਬ 6 ਮਹੀਨੇ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ ਅਤੇ ਉਹ ਘਰ 'ਚ ਇਕੱਲੀ ਰਹਿੰਦੀ ਸੀ। ਵੀਰਵਾਰ ਦੁਪਹਿਰ ਜਣੇਪਾ ਦਰਦ ਸ਼ੁਰੂ ਹੋਣ 'ਤੇ ਦਰਦ ਅਸਹਿਣਯੋਗ ਹੋ ਗਿਆ, ਜਿਸ ਬਾਅਦ ਉਸ ਨੇ ਇਹ ਕਦਮ ਚੁੱਕਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੁਲਤਾਨਪੁਰ ਕੋਰਟ 'ਚ ਪੇਸ਼ ਹੋਏ ਰਾਹੁਲ ਗਾਂਧੀ, ਹੁਣ 9 ਮਾਰਚ ਹੋਵੇਗੀ ਸੁਣਵਾਈ, ਜਾਣੋ ਕੀ ਹੈ ਮਾਮਲਾ
NEXT STORY