ਮੈਲਬਰਨ - ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਰੀਜੇ ਪਾਇਨੇ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਦੁਨੀਆ ਭਰ ਦੇ ਖੁਫੀਆ ਦਸਤਾਵੇਜ਼ਾਂ ਦਾ ਖੁਲਾਸਾ ਕਰਨ ਵਾਲੇ ਸੰਗਠਨ ਵਿਕੀਲਿਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੂੰ ਦੂਤਘਰ ਸਬੰਧੀ ਸਹਾਇਤਾ ਕਰਨੀ ਜਾਰੀ ਰਖੇਗਾ। ਵਿਦੇਸ਼ ਮੰਤਰੀ ਮਰੀਜੇ ਪਾਇਨੇ ਨੇ ਕਿਹਾ ਕਿ ਆਸਟ੍ਰੇਲੀਆਈ ਦੂਤਘਰ ਦੇ ਅਧਿਕਾਰੀ ਅਸਾਂਜੇ ਨੂੰ ਮਿਲਣ ਉਥੇ ਜਾਣਾ ਚਾਹੁੰਦੇ ਹਨ ਜਿੱਥੇ ਉਸ ਨੂੰ ਹਿਰਾਸਤ 'ਚ ਰੱਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 'ਚ ਜਨਮੇ ਅਸਾਂਜੇ ਨੂੰ ਵੀਰਵਾਰ ਨੂੰ ਲੰਡਨ 'ਚ ਇਕਵਾਡੋਰ ਦੇ ਦੂਤਘਰ 'ਚੋਂ ਗ੍ਰਿਫਤਾਰ ਕੀਤਾ ਗਿਆ। ਬ੍ਰਿਟੇਨ ਦੀ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਗ੍ਰਿਫਤਾਰੀ ਅਮਰੀਕਾ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਅਸਾਂਜੇ ਦੀ ਗ੍ਰਿਫਤਾਰੀ ਤੋਂ ਪਹਿਲਾਂ ਇਕਵਾਡੋਰ ਨੇ ਉਸ ਦਾ ਰਫਿਊਜ਼ੀ ਦਾ ਦਰਜਾ ਵਾਪਸ ਲੈ ਲਿਆ ਸੀ। ਵਿਦੇਸ਼ ਮੰਤਰੀ ਨੇ ਫੇਸਬੁੱਕ 'ਤੇ ਲਿੱਖਿਆ ਅਸਾਂਜੇ ਨੂੰ ਆਸਟ੍ਰੇਲੀਆਈ ਸਰਕਾਰ ਵੱਲੋਂ ਦੂਤਘਰ ਸਬੰਧੀ ਸਹਾਇਤਾ ਮਿਲਣੀ ਜਾਰੀ ਰਹੇਗੀ। ਦੂਤਘਰ ਦੇ ਅਧਿਕਾਰੀ ਅਸਾਂਜੇ ਨੂੰ ਮਿਲਣ ਉਥੇ ਜਾਣਾ ਚਾਹੁੰਦੇ ਹਨ ਜਿੱਥੇ ਉਸ ਨੂੰ ਹਿਰਾਸਤ 'ਚ ਰੱਖਿਆ ਗਿਆ ਹੈ। ਅਸਾਂਜੇ ਯੌਨ ਉਤਪੀੜਣ ਦੇ ਇਕ ਮਾਮਲੇ 'ਚ ਸਵੀਡਨ ਸਪੁਰਦ ਕੀਤੇ ਜਾਣ ਤੋਂ ਬੱਚਣ ਲਈ 7 ਸਾਲ ਤੋਂ ਇਕਵਾਡੋਰ ਦੇ ਦੂਤਘਰ 'ਚ ਪਨਾਹ ਲਈ ਬੈਠਾ ਸੀ।
ਕੈਨੇਡਾ ਵਿਚ 57 ਫੀਸਦੀ ਤਕ ਵਧੇ ਭੰਗ ਦੇ ਭਾਅ
NEXT STORY