ਨਵੀਂ ਦਿੱਲੀ– ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਪਾਕਿਸਤਾਨ ‘ਯੂ-ਟਰਨ’ ਲਵੇਗਾ ਪਰ ਉਸ ਨੇ ਕਿਹਾ ਕਿ ਭਾਰਤ ਵਿਰੁੱਧ ਮੈਚ ਦਾ ਬਾਈਕਾਟ ਕਰਨ ’ਤੇ ਆਈ. ਸੀ. ਸੀ. ਨੂੰ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
ਗਾਵਸਕਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਅਗਲੇ 4 ਜਾਂ 5 ਦਿਨ ’ਚ ਦੁਨੀਆ ਭਰ ਤੋਂ ਪ੍ਰਤੀਕਿਰਿਆ ਆਉਣ ਲੱਗੇਗੀ ਤਾਂ ਸੰਭਵ ਹੈ ਕਿ ਪਾਕਿਸਤਾਨ ਆਪਣਾ ਫੈਸਲਾ ਬਦਲ ਲਵੇ। ਇਸ ’ਚ ਨਵਾਂ ਕੀ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਪਾਕਿਸਤਾਨੀ ਕ੍ਰਿਕਟਰ ਰਿਟਾਇਰ ਹੁੰਦੇ ਹਨ ਤੇ 4-5 ਦਿਨ ਬਾਅਦ ਫੈਸਲਾ ਬਦਲ ਕੇ ਕਹਿੰਦੇ ਹਨ ਕਿ ਸਾਡੇ ਪ੍ਰਸ਼ੰਸਕਾਂ ਨੇ ਹੋਰ ਖੇਡਣ ਲਈ ਕਿਹਾ ਹੈ। ਪਾਕਿਸਤਾਨੀ ਖਿਡਾਰੀਆਂ ਨੇ ਮਿਸਾਲ ਕਾਇਮ ਕੀਤੀ ਹੈ। ਉਹ ਸੰਨਿਆਸ ਦਾ ਫੈਸਲਾ ਬਦਲਦੇ ਰਹਿੰਦੇ ਹਨ, ਲਿਹਾਜ਼ਾ 15 ਫਰਵਰੀ ਤੋਂ ਪਹਿਲਾਂ ਅਜਿਹਾ ਕੁਝ ਹੋ ਸਕਦਾ ਹੈ।’’
ਹਰਭਜਨ ਸਿੰਘ ਨੇ ਕਿਹਾ, ‘‘ਪਹਿਲਾਂ ਉਸ (ਪਾਕਿਸਤਾਨ) ਨੂੰ ਕੋਈ ਦਿੱਕਤ ਨਹੀਂ ਸੀ ਪਰ ਬੰਗਲਾਦੇਸ਼ ਦੇ ਮਸਲੇ ਤੋਂ ਬਾਅਦ ਉਹ ਇਸ ’ਚ ਪੈ ਗਿਆ। ਇਸ ਫੈਸਲੇ ਦਾ ਅਸਰ ਆਈ. ਸੀ. ਸੀ. ’ਤੇ ਪੈ ਸਕਦਾ ਹੈ, ਲਿਹਾਜ਼ਾ ਆਈ. ਸੀ. ਸੀ. ਨੂੰ ਕਾਨੂੰਨੀ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ। ਇਸ ਨਾਲ ਪੂਰੇ ਟੂਰਨਾਮੈਂਟ ’ਤੇ ਅਸਰ ਪੈ ਸਕਦਾ ਹੈ।’’
ਭਾਰਤ 'ਚ ਫਾਰਮੂਲਾ ਵਨ ਮੁੜ ਸ਼ੁਰੂ ਕਰਨਾ ਚਾਹੁੰਦਾ ਹੈ ਖੇਡ ਮੰਤਰਾਲਾ
NEXT STORY